WhatsApp ਦਾ ਨਵਾਂ ਫੀਚਰ: Message ਭੇਜਣ ਤੋਂ ਬਾਅਦ ਉਸ ਨੂੰ 15 ਮਿੰਟ ਤਕ ਕਰ ਸਕੋਗੇ Edit

ਏਜੰਸੀ

ਜੀਵਨ ਜਾਚ, ਤਕਨੀਕ

ਐਡਿਟ ਕੀਤੇ ਗਏ ਕਿਸੇ ਵੀ ਮੈਸੇਜ ਦੀ ਟਾਈਮ ਸਟੈਂਪ ਦੇ ਅੱਗੇ 'ਐਡਿਟ' ਟੈਗ ਹੋਵੇਗਾ

Now you can edit your WhatsApp messages

 

ਨਵੀਂ ਦਿੱਲੀ: ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਵ੍ਹਟਸਐਪ ਉਪਭੋਗਤਾ ਹੁਣ ਮੈਸੇਜ ਭੇਜਣ ਦੇ 15 ਮਿੰਟ ਦੇ ਅੰਦਰ ਉਸ ਨੂੰ ਐਡਿਟ ਕਰਨ ਦੇ ਯੋਗ ਹੋਣਗੇ। ਇਸ ਦੇ ਲਈ ਤੁਹਾਨੂੰ ਉਸ ਮੈਸੇਜ ਨੂੰ ਕੁੱਝ ਸਮੇਂ ਲਈ ਟੈਪ ਕਰਕੇ ਹੋਲਡ ਕਰਨਾ ਹੋਵੇਗਾ ਅਤੇ ਦਿਖਾਈ ਦੇਣ ਵਾਲੇ ਵਿਕਲਪਾਂ ਵਿਚੋਂ 'ਐਡਿਟ' 'ਤੇ ਟੈਪ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਸੂਬੇ ਭਰ ਵਿਚ ਕਣਕ ਦੀ ਖਰੀਦ ਸਬੰਧੀ ਕਾਰਜ ਸਫ਼ਲਤਾਪੂਰਵਕ ਮੁਕੰਮਲ

ਇਸ ਦੌਰਾਨ ਐਡਿਟ ਕੀਤੇ ਗਏ ਕਿਸੇ ਵੀ ਮੈਸੇਜ ਦੀ ਟਾਈਮ ਸਟੈਂਪ ਦੇ ਅੱਗੇ 'ਐਡਿਟ' ਟੈਗ ਹੋਵੇਗਾ। ਇਸ ਦੌਰਾਨ ਕਿਸੇ ਵੀ ਐਡਿਟ ਕੀਤੇ ਮੈਸੇਜ ਨੂੰ ਹਿਸਟਰੀ ਵਿਚ ਸੇਵ ਨਹੀਂ ਕੀਤਾ ਜਾ ਸਕੇਗਾ। ਹੋਰ ਯੂਜ਼ਰ ਐਡਿਟ ਕੀਤੇ ਮੈਸੇਜ ਦੇ ਪਿਛਲੇ ਵਰਜ਼ਨ ਨੂੰ ਨਹੀਂ ਦੇਖ ਸਕਣਗੇ। ਕੰਪਨੀ ਨੇ ਅਪਣੇ ਬਲਾਗ ਪੋਸਟ 'ਚ ਕਿਹਾ ਕਿ ਹੁਣ ਯੂਜ਼ਰ ਅਪਣੀ ਚੈਟ ਨੂੰ ਕੰਟਰੋਲ ਕਰ ਸਕਣਗੇ। ਹੁਣ ਉਹ ਗਲਤ ਸ਼ਬਦ-ਜੋੜਾਂ ਨੂੰ ਠੀਕ ਕਰਨ ਦੇ ਨਾਲ-ਨਾਲ ਮੈਸੇਜ 'ਚ ਕੁੱਝ ਜੋੜ ਵੀ ਸਕਣਗੇ।

ਇਹ ਵੀ ਪੜ੍ਹੋ: ਲਤੀਫਪੁਰਾ ਪੀੜਤਾਂ ਨੂੰ ਫਲੈਟ ਜਾਂ ਪਲਾਟ ਮੁਹੱਈਆ ਕਰਵਾਏਗੀ ਜਲੰਧਰ ਇੰਪਰੂਵਮੈਂਟ ਟਰੱਸਟ

ਇਸ ਦੇ ਲਈ ਮੈਸੇਜ ਭੇਜਣ ਦੇ 15 ਮਿੰਟ ਦੇ ਅੰਦਰ ਤੁਹਾਨੂੰ ਉਸ ਮੈਸੇਜ ਨੂੰ ਕੁੱਝ ਦੇਰ ਲਈ ਟੈਪ ਕਰਕੇ ਹੋਲਡ ਕਰਨਾ ਹੋਵੇਗਾ ਅਤੇ ਫਿਰ ਮੀਨੂ ਤੋਂ 'ਐਡਿਟ' ਦਾ ਵਿਕਲਪ ਚੁਣਨਾ ਹੋਵੇਗਾ। ਮੇਟਾ ਨੇ ਕਿਹਾ ਕਿ ਇਹ ਵਿਸ਼ੇਸ਼ਤਾ ਉਪਭੋਗਤਾਵਾਂ ਲਈ ਰੋਲਆਊਟ ਸ਼ੁਰੂ ਹੋ ਗਈ ਹੈ ਅਤੇ ਕੁੱਝ ਹਫ਼ਤਿਆਂ ਵਿਚ ਹਰ ਕਿਸੇ ਲਈ ਉਪਲਬਧ ਹੋ ਜਾਵੇਗੀ। ਹੁਣ ਤਕ ਉਪਭੋਗਤਾਵਾਂ ਨੂੰ ਮੈਸੇਜ ਵਿਚ ਕੁੱਝ ਗਲਤ ਟਾਈਪ ਹੋਣ 'ਤੇ ਜਾਂ ਤਾਂ ਮੈਸੇਜ ਨੂੰ ਡਿਲੀਟ ਕਰਨਾ ਪੈਂਦਾ ਸੀ ਜਾਂ ਸੁਧਾਰ ਲਈ ਇਕ ਵੱਖਰਾ ਸੁਨੇਹਾ ਭੇਜਣਾ ਪੈਂਦਾ ਸੀ।

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਲਈ ਕਿਸੇ ਇਕ ਚੈਨਲ ਦੀ ਅਜਾਰੇਦਾਰੀ ਨਹੀਂ ਹੋਣੀ ਚਾਹੀਦੀ : ਸਿਮਰਨਜੀਤ ਮਾਨ  

ਪਿਛਲੇ ਸਾਲ ਚੈਟ ਐਪ ਨੇ ਮੈਸੇਜ ਡਿਲੀਟ ਕਰਨ ਦੀ ਸਮਾਂ ਸੀਮਾ ਦੋ ਦਿਨ (48 ਘੰਟੇ) ਤੋਂ ਵਧਾ ਕੇ 60 ਘੰਟੇ ਕਰ ਦਿਤੀ ਸੀ। ਇਸ ਤੋਂ ਪਹਿਲਾਂ ਟੈਲੀਗ੍ਰਾਮ ਅਤੇ ਸਿਗਨਲ ਨੇ ਲੰਬੇ ਸਮੇਂ ਤਕ ਮੈਸੇਜ ਐਡਿਟ ਕਰਨ ਦਾ ਵਿਕਲਪ ਦਿਤਾ ਸੀ। iOS 16 ਦੇ ਨਾਲ, ਐਪਲ ਨੇ iMessage ਦੁਆਰਾ ਭੇਜੇ ਗਏ ਸੰਦੇਸ਼ਾਂ ਨੂੰ ਐਡਿਟ ਕਰਨ ਦੀ ਵਿਸ਼ੇਸ਼ਤਾ ਸ਼ਾਮਲ ਕੀਤੀ ਹੈ। ਇਥੋਂ ਤਕ ਕਿ ਟਵਿਟਰ ਨੇ ਪਿਛਲੇ ਸਾਲ ਪੇਡ ਯੂਜ਼ਰਸ ਲਈ ਐਡਿਟ ਬਟਨ ਪੇਸ਼ ਕੀਤਾ ਸੀ।