Google ਦਾ ਵੱਡਾ ਐਲਾਨ, Pixel 'ਚ ਖਾਮੀ ਲੱਭਣ ਵਾਲੇ ਨੂੰ ਮਿਲੇਗਾ ਕਰੋੜਾਂ ਦਾ ਇਨਾਮ

ਏਜੰਸੀ

ਜੀਵਨ ਜਾਚ, ਤਕਨੀਕ

ਜੇਕਰ ਤੁਸੀਂ ਕਰੋੜਾਂ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਗੂਗਲ ਦਾ ਇਹ ਆਫਰ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਦਰਅਸਲ ਗੂਗਲ ਆਪਣੇ

Google

ਨਵੀਂ ਦਿੱਲੀ : ਜੇਕਰ ਤੁਸੀਂ ਕਰੋੜਾਂ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਗੂਗਲ ਦਾ ਇਹ ਆਫਰ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਦਰਅਸਲ ਗੂਗਲ ਆਪਣੇ Pixel ਸਮਾਰਟਫੋਨਜ਼ ਨੂੰ ਹੈਕ ਕਰਨ ਵਾਲੇ ਨੂੰ ਕਰੀਬ 10 ਕਰੋੜ, 76 ਲੱਖ ਰੁਪਏ (1.5 ਮਿਲੀਅਨ ਡਾਲਰ) ਇਨਾਮ ਦੇਵੇਗੀ। ਆਪਣੇ ਬਲਾਗ ਪੋਸਟ 'ਤੇ ਗੂਗਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਪਿਕਸਲ ਡਿਵਾਈਸ 'ਚ ਮੌਜੂਦ ਜ਼ਰੂਰੀ ਗੁਪਤ ਡਾਟਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ ਜਾਂਦਾ ਹੈ। 

ਇਸ ਲਈ ਰੱਖਿਆ ਗਿਆ ਇਹ ਇਨਾਮ
ਗੂਗਲ ਨੇ ਦੱਸਿਆ ਕਿ ਅਸੀਂ ਟਾਈਟਨ M ਚਿਪ ਨੂੰ ਹੈਕ ਕਰਨ ਲਈ ਡੈਡੀਕੇਟਿਡ ਇਨਾਮ ਇਸ ਲਈ ਰੱਖਿਆ ਹੈ ਤਾਂ ਜਿ ਰਿਸਰਚਰ ਇਸ ਵਿਚ ਖਾਮ ਲੱਭਣ ਅਤੇ ਅਸੀਂ ਉਸ ਨੂੰ ਠੀਕ ਕਰ ਕੇ ਯੂਜ਼ਰਜ਼ ਨੂੰ ਬੈਸਟ ਸਰਵਿਸ ਦੇ ਨਾਲ ਹੀ ਬਿਹਤਰ ਸਕਿਓਰਿਟੀ ਪ੍ਰਦਾਨ ਕਰ ਸਕੀਏ। 

ਐਂਡਰਾਇਡ 'ਚ ਖਾਮੀ ਲੱਭਣ ’ਤੇ ਵੀ ਮਿਲੇਗਾ ਇਨਾਮ
ਇਸ ਤੋਂ ਇਲਾਵਾ ਗੂਗਲ ਨੇ ਐਂਡਰਾਇਡ ਵਰਜ਼ਨ ਨੂੰ ਵੀ ਹੈਕ ਕਰ ਕੇ ਉਸ ਵਿਚ ਖਾਮੀ ਲੱਭਣ ਵਾਲੇ ਲਈ ਵੀ ਇਨਾਮ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਬਲਾਗ ਪੋਸਟ 'ਚ ਲਿਖਿਆ ਹੈ ਕਿ ਅਸੀਂ ਐਂਡਰਾਇਡ ਦੇ ਕੁਝ ਖਾਸ ਪ੍ਰੀਵਿਊ ਵਰਜ਼ਨ ਲਈ ਵੀ ਇਕ ਸਪੈਸ਼ਲ ਪ੍ਰੋਗਰਾਮ ਲਾਂਚ ਕਰ ਰਹੇ ਹਾਂ। ਇਸ ਵਿਚ ਗੜਬੜੀ ਲੱਭਣ ਵਾਲੇ ਨੂੰ ਵੀ 50 ਫੀਸਦੀ ਰਕਮ ਬੋਨਸ ਦੇ ਤੌਰ ’ਤੇ ਦਿੱਤੀ ਜਾਵੇਗੀ। 

ਦੱਸ ਦੇਈਏ ਕਿ ਗੂਗਲ ਨੇ ਐਂਡਰਾਇਡ ਲਈ ਬਗ ਬਾਊਂਟੀ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2015 'ਚ ਕੀਤੀ ਸੀ ਅਤੇ ਹੁਣ ਤੱਕ ਕੰਪਨੀ ਇਨਾਮ ਦੇ ਤੌਰ 'ਤੇ 4 ਮਿਲੀਅਨ ਡਾਲਰ ਦੇ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੇ 12 ਮਹੀਨਿਆਂ ’ਚ ਵੀ ਕੰਪਨੀ ਨੇ ਗੂਗਲ ਦੇ ਸਿਸਟਮ ’ਚ ਖਾਮੀ ਦਾ ਪਤਾ ਲਗਾਉਣ ਵਾਲਿਆਂ ਨੂੰ ਇਨਾਮ ਦੇ ਤੌਰ 'ਤੇ 1.5 ਮਿਲੀਅਨ ਡਾਲਰ ਦਿੱਤੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।