ਫੋਨ ਦਾ ਵਾਈ - ਫਾਈ ਤੇਜ ਚਲਾਉਣ ਲਈ ਅਪਣਾਓ ਇਹ ਟਿਪਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਾਈ - ਫਾਈ ਦੇ ਮਾਧਿਅਮ ਨਾਲ ਇੰਟਰਨੈਟ ਦੀ ਵਰਤੋ ਕਰਨ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਸਲੋ ਕੰਮ ਕਰਦਾ ਹੈ। ਹਾਲਾਂਕਿ ਅਜਿਹਾ ਵਾਈ - ਫਾਈ ...

WiFi Network

ਵਾਈ - ਫਾਈ ਦੇ ਮਾਧਿਅਮ ਨਾਲ ਇੰਟਰਨੈਟ ਦੀ ਵਰਤੋ ਕਰਨ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਸਲੋ ਕੰਮ ਕਰਦਾ ਹੈ। ਹਾਲਾਂਕਿ ਅਜਿਹਾ ਵਾਈ - ਫਾਈ ਨੈੱਟਵਰਕ ਦੇ ਸਲੋ ਹੋਣ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ ਪਰ ਜੇਕਰ ਤੁਸੀਂ ਵਾਈ - ਫਾਈ ਨੈੱਟਵਰਕ ਦੀ ਜਾਂਚ ਕਰ ਲਈ ਹੈ ਅਤੇ ਇਹ ਸਿਰਫ ਤੁਹਾਡੇ ਫੋਨ ਵਿਚ ਸਲੋ ਚੱਲ ਰਿਹਾ ਹੈ, ਤਾਂ ਕੁੱਝ ਤਰੀਕਿਆਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।

ਆਟੋ 'ਤੇ ਪੁਰਾਣੇ ਫੋਨ ਵਾਈ - ਫਾਈ ਲਈ 2.5 ਗੀਗਾਹਟ‌ਰਜ ਫਰੀਕਵੇਂਸੀ ਬੈਂਡ ਨੂੰ ਸਪੋਰਟ ਕਰਦੇ ਹਨ, ਜਦੋਂ ਕਿ ਨਵੇਂ ਸਮਾਰਟਫੋਨ 5 ਗੀਗਾਹਟ‌ਰਜ ਫਰੀਕਵੇਂਸੀ ਬੈਂਡ 'ਤੇ ਕੰਮ ਕਰਦੇ ਹਨ। ਅਜਿਹੇ ਵਿਚ ਅਪਣੇ ਫੋਨ ਵਿਚ ਵਾਈ - ਫਾਈ ਸੈਟਿੰਗ ਨੂੰ ਚੈਕ ਕਰ ਲਓ ਅਤੇ ਬੈਂਡ ਨੂੰ ਆਟੋ 'ਤੇ ਰੱਖੋ, ਜਿਸ ਦੇ ਨਾਲ ਤੁਹਾਡਾ ਫੋਨ ਅਪਣੇ ਆਪ ਹੀ ਸਪੈਕਟਰਮ ਬੈਂਡ ਦੇ ਅਨੁਸਾਰ ਸ਼ਿਫਟ ਹੋ ਜਾਵੇ।

ਇਸ ਦੇ ਲਈ ਸੈਟਿੰਗ ਵਿਚ ਜਾਓ ਅਤੇ ਵਾਈ - ਫਾਈ ਨੂੰ ਓਪਨ ਕਰੋ। ਫਿਰ ਇੱਥੇ ਸੱਜੇ ਪਾਸੇ 'ਤੇ ਤਿੰਨ ਡਾਟ ਵਿਖਾਈ ਦੇਣਗੇ, ਜੋ ਵਾਈ - ਫਾਈ ਮੇਨਿਊ ਹੈ। ਇਸ 'ਤੇ ਤੁਸੀਂ  ਟੈਪ ਕਰਨਾ ਹੈ। ਇੱਥੇ ਐਡਵਾਂਸ ਦਾ ਆਪਸ਼ਨ ਮਿਲੇਗਾ, ਉਸ 'ਤੇ ਟੈਪ ਕਰੋ। ਇਸ ਵਿਚ ਤੁਹਾਨੂੰ ਵਾਈ - ਫਾਈ ਫਰੀਕਵੇਂਸੀ ਨੂੰ ਚੁਣਨਾ ਹੈ ਅਤੇ ਉਸ ਨੂੰ ਆਟੋ ਪਰਸੇਟ ਕਰਨਾ ਹੈ। ਕੁੱਝ ਮੋਬਾਇਲ ਵਿਚ ਇਹ ਸੈਟਿੰਗ ਮਿਲਦੀ ਹੈ।

ਜੇਕਰ ਵਾਈ - ਫਾਈ ਸਲੋ ਹੈ, ਤਾਂ ਡਾਟਾ ਲਈ ਉਹ ਵਾਈ - ਫਾਈ ਨਾਲ ਕਨੈਕਟ ਹੀ ਨਹੀਂ ਹੋਵੇਗਾ ਅਤੇ ਮੋਬਾਇਲ ਨੈੱਟਵਰਕ 'ਤੇ ਹੀ ਕੰਮ ਕਰੇਗਾ। ਇਸ ਦੇ ਲਈ ਤੁਹਾਨੂੰ ਵਾਈ - ਫਾਈ ਦੀ ਐਡਵਾਂਸ ਸੈਟਿੰਗ ਵਿਚ ਜਾਣਾ ਹੈ ਅਤੇ ਉੱਥੇ ‘ਅਵਾਇਡ ਪੁਅਰ ਕਨੈਕਸ਼ਨ’ ਨੂੰ ਸਲੈਕਟ ਕਰਨਾ ਹੈ।