ਜੇਕਰ ਬੱਚੇ ਦੇ ਗਲ ‘ਚ ਫਸ ਜਾਵੇ ਸਿੱਕਾ ਤਾਂ ਵਰਤੋਂ ਇਹ ਘਰੇਲੂ ਉਪਾਅ  

ਏਜੰਸੀ

ਜੀਵਨ ਜਾਚ, ਤਕਨੀਕ

ਅਕਸਰ ਬੱਚੇ ਛੋਟੇ-ਛੋਟੇ ਹੁੰਦਿਆਂ ਮਸਤੀ-ਮਸਤੀ ਵਿਚ ਸਿੱਕਾ ਮੂੰਹ ਵਿਚ ਵਿਚ ਪਾ ਲੈਂਦੇ ਹਨ...

Child

ਚੰਡੀਗੜ੍ਹ: ਅਕਸਰ ਬੱਚੇ ਛੋਟੇ-ਛੋਟੇ ਹੁੰਦਿਆਂ ਮਸਤੀ-ਮਸਤੀ ਵਿਚ ਸਿੱਕਾ ਮੂੰਹ ਵਿਚ ਵਿਚ ਪਾ ਲੈਂਦੇ ਹਨ ਅਤੇ ਸਿੱਕਾ ਮੂੰਹ ਵਿਚ ਪਾਉਣ ਦੇ ਬਾਅਦ ਵਿਚ ਜਾਹਿਰ ਤੌਰ ਤੇ ਦਿੱਕਤ ਆਉਂਦੀ ਹੈ ਅਤੇ ਇਸ ਵਜਾ ਨਾਲ ਕਈ ਵਾਰ ਤਾਂ ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ ਕਿਉਂਕਿ ਇਸ ਨਾਲ ਸਾਹ ਨਲੀ ਬਲਾਕ ਹੋ ਜਾਂਦੀ ਹੈ ਅਤੇ ਇਸ ਤਰਾਂ ਦੇ ਬਲਾਕ ਦੇ ਬਾਅਦ ਜਾਨ ਚਲੀ ਜਾਂਦੀ ਹੈ ਅਤੇ ਅਜਿਹੀ ਸਥਿਤੀ ਵਿਚ ਪਰੇਸ਼ਾਨੀ ਵਧਦੀ ਹੈ ਅਤੇ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਬਸ ਹੁਣ ਦਿੱਕਤ ਵਧਦੀ ਹੀ ਚਲੀ ਜਾਵੇਗੀ ਅਤੇ ਬੱਚਾ ਵੀ ਰੋਣ ਲੱਗਦਾ ਹੈ ਤਾਂ ਕੁੱਝ ਸਮਝ ਨਹੀਂ ਆਉਂਦਾ ਕਿ ,ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ।

ਅਜਿਹੀ ਸਥਿਤੀ ਵਿਚ ਕਦੇ ਵੀ ਘਬਰਾਓ ਨਾ ਅਤੇ ਪਰੇਸ਼ਾਨੀ ਨੂੰ ਜਰਾ ਸਾਇਡ ਤੇ ਰੱਖੋ। ਸਭ ਤੋਂ ਪਹਿਲਾਂ ਬੱਚੇ ਨੂੰ ਆਪਣੇ ਕਾਬੂ ਵਿਚ ਲਵੋ ਤਾਂ ਕਿ ਉਹ ਜਿਆਦਾ ਉਛਲ-ਕੂਦ ਨਾ ਮਚਾਏ। ਫਿਰ ਉਸਨੂੰ ਤੁਰੰਤ ਸ਼ਾਂਤ ਕਰਵਾਓ ਅਤੇ ਫਿਰ ਅੱਗੇ ਪੇਟ ਫੜੋ ਅਤੇ ਪਿੱਛੇ ਤੋਂ ਪਿਠ ਫੜੋ। ਇਸ ਤੋਂ ਬਾਅਦ ਬੱਚੇ ਨੂੰ ਥੋੜਾ ਜਿਹਾ ਅੱਗੇ ਵੱਲ ਝੁਕਾ ਦਵੋ ਅਤੇ ਪੇਟ ਨੂੰ ਦਬਾ ਕੇ ਪਿਠ ਉੱਪਰ ਜੋਰ ਨਾਲ ਥਪਕੀ ਦਵੋ ਤਾਂ ਕਿ ਥੁੱਕ ਜਿਹਾ ਗਾੜਾ ਕਫ਼ ਬਣੇ ਅਤੇ ਉਸ ਕਫ਼ ਦੇ ਨਾਲ ਉਹ ਸਿੱਕਾ ਮੂੰਹ ਵਿਚੋਂ ਤੁਰੰਤ ਬਾਹਰ ਨਿਕਲ ਆਏ।

ਬੱਚੇ ਨੂੰ ਮੂੰਹ ਅੱਗੇ ਦੀ ਤਰਫ਼ ਕਰਨ ਨੂੰ ਖੋ ਅਤੇ ਜਦ ਉਹ ਮੂੰਹ ਅੱਗੇ ਵੱਲ ਨੂੰ ਕਰ ਲਵੇ ਤਾਂ ਫਿਰ ਉਸਨੂੰ ਜੋਰ-ਜੋਰ ਨਾਲ ਥਪਕੀ ਦਿੰਦੇ ਰਹੋ ਪਰ ਧਿਆਨ ਰਹੇ ਕਿ ਤੁਹਾਨੂੰ ਨੀਚੇ ਤੋਂ ਪੇਟ ਵੀ ਥੋੜਾ ਜਿਹਾ ਮਜਬੂਤੀ ਨਾਲ ਫੜ ਕੇ ਰੱਖਣਾ ਹੋਵੇਗਾ।

ਜੇਕਰ ਇੰਨਾਂ ਕੁੱਝ ਕਰਨ ਦੇ ਬਾਅਦ ਵੀ ਸਿੱਕਾ ਨਹੀਂ ਨਿਕਲ ਰਿਹਾ ਤਾਂ ਬੱਚੇ ਨੂੰ ਪਥਾਵਤ ਸਥਿਤੀ ਵਿਚ ਰੱਖੋ ਅਤੇ ਤੁਰੰਤ ਉਸਨੂੰ ਇਲਾਜ ਕਰਵਾਉਣ ਦੇ ਲਈ ਡਾਕਟਰ ਦੇ ਕੋਲ ਲੈ ਜਾਓ ਜਿਸਦੇ ਬਾਅਦ ਉਹ ਆੱਪਰੇਸ਼ਨ ਕਰਨ ਦੇ ਬਾਅਦ ਸਿੱਕਾ ਬੱਚੇ ਦੇ ਗਲੇ ਵਿਚੋਂ ਬਾਹਰ ਕੱਢ ਲੈਣਗੇ। ਇਸ ਲਈ ਤੁਸੀਂ ਘਬਰਾਓ ਨਾ ਅਤੇ ਬੱਚੇ ਨੂੰ ਹੌਂਸਲਾ ਦਿੰਦੇ ਹੋਏ ਉਸਦੀ ਮੱਦਦ ਕਰੋ ਨਾ ਕਿ ਪਰੇਸ਼ਾਨ ਹੋ ਕੇ ਆਪਣਾ ਆਪ ਖੋ ਦਵੋ।