ਰਿਲਾਇੰਸ ਨੇ ਗੂਗਲ ਨਾਲ ਮਿਲ ਕੇ ਲਾਂਚ ਕੀਤਾ JioPhone Next, ਹੋਵੇਗਾ ਸਭ ਤੋਂ ਸਸਤਾ ਸਮਾਰਟਫੋਨ

ਏਜੰਸੀ

ਜੀਵਨ ਜਾਚ, ਤਕਨੀਕ

ਇਹ ਉਨ੍ਹਾਂ 30 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ ਜਿਨ੍ਹਾਂ ਕੋਲ ਅਜੇ ਵੀ 2ਜੀ ਫੋਨ ਹਨ

Mukesh ambani

ਨਵੀਂ ਦਿੱਲੀ-ਰਿਲਾਇੰਸ ਇੰਡਸਟਰੀਜ਼ ਨੇ ਆਪਣੀ 44ਵੀਂ ਏ.ਜੀ.ਐੱਮ. 'ਚ ਦੁਨੀਆ ਦਾ ਸਭ ਤੋਂ ਸਸਤਾ 4ਜੀ 'ਜਿਓਫੋਨ ਨੈਕਸਟ' ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਇਸ ਨੂੰ ਗੂਗਲ ਨਾਲ ਡਿਵੈੱਲਪ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ

ਅੰਬਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨਾਲ ਗੱਲ ਕੀਤੀ ਸੀ ਕਿ ਗੂਗਲ ਅਤੇ ਜਿਓ ਨੂੰ ਮਿਲ ਕੇ ਇਕ ਨੈਕਸਟ ਜਨਰੇਸ਼ਨ, ਕਈ ਸਾਰੇ ਫੀਚਰਸ ਨਾਲ ਲੈਸ ਸਸਤਾ ਫੋਨ ਬਣਾਉਣਾ ਚਾਹੀਦਾ ਹੈ। ਇਹ ਉਨ੍ਹਾਂ 30 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ ਜਿਨ੍ਹਾਂ ਕੋਲ ਅਜੇ ਵੀ 2ਜੀ ਫੋਨ ਹਨ ਅਤੇ ਇਹ ਬੇਹਦ ਹੀ ਸਸਤਾ ਸਮਾਰਟਫੋਨ ਹੋਵੇਗਾ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

ਇਸ ਐਲਾਨ ਤੋਂ ਬਾਅਦ ਸੁੰਦਰ ਪਿਚਾਈ ਨੇ ਵੀ ਇਕ ਟਵੀਟ ਕਰ ਕੇ ਇਸ ਪਾਰਟਨਰਸ਼ਿਪ ਨੂੰ ਲੈ ਕੇ ਗੂਗਲ ਦਾ ਇਕ ਬਲਾਗ ਸਾਂਝਾ ਕੀਤਾ ਹੈ। ਪਿਚਾਈ ਨੇ ਕਿਹਾ ਕਿ ਗੂਗਲ ਕਲਾਊਡ ਅਤੇ ਜਿਓ ਦਰਮਿਆਨ ਇਕ ਨਵੀਂ 5ਜੀ ਸਾਂਝੇਦਾਰੀ ਇਕ ਅਰਬ ਤੋਂ ਵਧੇਰੇ ਭਾਰਤੀਆਂ ਨੂੰ ਤੇਜ਼ ਇੰਟਰਨੈੱਟ ਨਾਲ ਜੋੜਨ 'ਚ ਮਦਦ ਕਰੇਗੀ।

ਇਹ ਵੀ ਪੜ੍ਹੋ-ਸ਼ਰਮਨਾਕ : ਜਿਸ ਲੈਬ 'ਚੋਂ ਫੈਲਿਆ ਕੋਰੋਨਾ, ਚੀਨ ਨੇ ਉਸ ਨੂੰ ਹੀ ਐਵਾਰਡ ਲਈ ਕੀਤਾ ਨਾਮਜ਼ਦ

ਜਿਓਫੋਨ ਨੈਕਸਟ ਨੂੰ ਖਾਸ ਕਰ ਕੇ ਭਾਰਤੀਆਂ ਲਈ ਬਣਾਇਆ ਗਿਆ ਹੈ। ਇਹ ਇਕ ਫੀਚਰਸ ਸਮਾਰਟਫੋਨ ਹੈ ਜਿਸ 'ਚ ਗੂਗਲ ਅਤੇ ਜਿਓ ਦੀਆਂ ਸਾਰੀਆਂ ਐਪਲੀਕੇਸ਼ਨਸ ਮੌਜੂਦ ਹੋਣਗੀਆਂ। ਉਥੇ ਯੂਜ਼ਰਸ ਐਂਡ੍ਰਾਇਡ ਦੇ ਪਲੇਅਸਟੋਰ ਨੂੰ ਵੀ ਐਕਸੈੱਸ ਕਰ ਸਕਣਗੇ ਅਤੇ ਸਾਰੀਆਂ ਐਂਡ੍ਰਾਇਡ ਐਪਸ ਨੂੰ ਯੂਜ਼ ਕਰ ਸਕਣਗੇ। ਇਹ ਫੋਨ ਇਸ ਸਾਲ ਗਣੇਸ਼ ਚੁਤਰਥੀ ਭਾਵ 10 ਸਤੰਬਰ ਨੂੰ ਬਾਜ਼ਾਰ 'ਚ ਆ ਜਾਵੇਗਾ।