ਦੀਵਾਲੀ ਸ਼ਾਪਿੰਗ 'ਤੇ ਮਿਲ ਰਹੀ ਹੈ ਵੱਡੀ ਛੋਟ

ਏਜੰਸੀ

ਜੀਵਨ ਜਾਚ, ਤਕਨੀਕ

ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਨਲਾਈਨ-ਆਫਲਾਈਨ ਹਰੇਕ ਵਿਕਰੇਤਾ ਨੇ ਆਪਣੇ ਸਮਰੱਥਾ...

Diwali online shopping

ਨਵੀਂ ਦਿੱਲੀ  : ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਨਲਾਈਨ-ਆਫਲਾਈਨ ਹਰੇਕ ਵਿਕਰੇਤਾ ਨੇ ਆਪਣੇ ਸਮਰੱਥਾ ਅਨੁਸਾਰ ਛੋਟ ਅਤੇ ਪੇਸ਼ਕਸ਼ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਹੁਣ ਇਹ ਗ੍ਰਾਹਕ ਦੀ ਸਮਝਦਾਰੀ ਹੈ ਕਿ ਉਹ ਇਨ੍ਹਾਂ ਦਾ ਕਿਸ ਤਰ੍ਹਾਂ ਲਾਭ ਲੈਂਦੇ ਹਨ। ਇਨ੍ਹਾਂ ਦਿਨਾਂ 'ਚ ਖਰੀਦਦਾਰੀ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਖਰੀਦਦਾਰੀ ਕਰਦੇ ਸਮੇਂ ਆਨਲਾਈਨ ਹੋਵੇ ਜਾਂ ਆਫਲਾਈਨ ਇਸ ਮੌਕੇ ਬਹੁਤ ਸਾਰੇ ਆਫਰ ਜਾਂ ਛੋਟਾਂ ਦੇ ਵਿਕਲਪ ਮੌਜੂਦ ਹੁੰਦੇ ਹਨ ਇਨ੍ਹਾਂ ਸਾਰੀਆਂ ਆਫਰਸ 'ਚ ਕਿਸੇ ਇਕ ਦੀ ਚੋਣ ਕਰਨਾ ਕਈ ਵਾਰ ਮੁਸ਼ਕਿਲ ਲੱਗਦਾ ਹੈ। ਹਾਲਾਂਕਿ ਆਫਲਾਈਨ ਖਰੀਦਦਾਰੀ ਲਈ ਵੀ ਵਿਕਰੇਤਾ ਬਹੁਤ ਸਾਰੀਆਂ ਆਫਰ ਪੇਸ਼ ਕਰ ਰਹੇ ਹਨ। ਕੁਝ ਮਾਮਲਿਆਂ 'ਚ ਆਫਲਾਈਨ ਖਰੀਦਦਾਰੀ ਕਰਨਾ ਅਜੇ ਵੀ ਸਸਤਾ ਪੈਂਦਾ ਹੈ। ਇਸ ਲਈ ਆਫਰ ਦੇ ਤਹਿਤ ਤੁਹਾਨੂੰ ਬੈਂਕ ਛੋਟ, ਕ੍ਰੈਡਿਟ ਕਾਰਡ ਰਿਵਾਰਡ ਪੁਆਇੰਟ, ਕੈਸ਼ਬੈਕ ਆਫਰ, ਕੂਪਨ ਕੋਡ ਵਰਗੇ ਵਿਕਲਪ ਮਿਲਦੇ ਹਨ ਪਰ ਤੁਸੀਂ ਇਹ ਕਿਵੇਂ ਤੈਅ ਕਰੋਗੇ ਕਿ ਕਿਥੋਂ ਖਰੀਦਦਾਰੀ ਕਰਨਾ ਫਾਇਦੇਮੰਦ ਰਹਿੰਦਾ ਹੈ। 

ਵੈਬਸਾਈਟ 'ਤੇ ਮਿਲਣ ਵਾਲੀ ਛੋਟ
ਜਦੋਂ ਵੀ ਤਿਉਹਾਰਾਂ ਦੇ ਸੀਜ਼ਨ 'ਚ ਸ਼ਾਪਿੰਗ ਕਰੋ ਤਾਂ ਹੋਰ ਬਾਕੀ ਦੀਆਂ ਵੈਬਸਾਈਟ ਕਿੰਨੀ ਛੋਟ ਦੇ ਰਹੀਆਂ ਹਨ ਇਸ ਨੂੰ ਦੇਖਣਾ ਨਾ ਭੁੱਲੋ। ਕੀਮਤਾਂ ਦੀ ਤੁਲਨਾ ਕਰਨ 'ਤੇ ਹੀ ਤੁਹਾਨੂੰ ਅਸਲ ਮੁਨਾਫਾ ਅਤੇ ਕੈਸ਼ਬੈਕ ਵਰਗੇ ਆਫਰ ਮਿਲ ਸਕਦੇ ਹਨ।

ਕੈਸ਼ਬੈਕ ਆਫਰ 
ਵੱਖ-ਵੱਖ ਰਿਟੇਲਰਸ ਵੱਖ-ਵੱਖ ਬੈਂਕ ਕਾਰਡ ਅਤੇ ਡਿਜ਼ੀਟਲ ਵਾਲੇਟ 'ਤੇ ਕੈਸ਼ਬੈਕ ਆਫਰ ਦਿੰਦੇ ਹਨ। ਡਿਸਕਾਊਂਟ ਤੋਂ ਇਲਾਵਾ, ਕੈਸ਼ਬੈਕ ਆਨ ਲਾਈਨ ਸ਼ਾਪਿੰਗ ਦੇ ਦੌਰਾਨ ਪੈਸੇ ਬਚਾਉਣ ਦਾ ਇਕ ਤਰੀਕਾ ਹੈ। ਅਜਿਹੀਆਂ ਕਈ ਵੈਬਸਾਈਟ ਹਨ ਜਿਹੜੀਆਂ ਕੈਸ਼ਬੈਸ਼ ਆਫਰ ਕਰਦੀਆਂ ਹਨ। ਤੁਸੀਂ ਆਨਲਾਈਨ ਰਿਟੇਲਰ 'ਤੇ ਖਰੀਦਦਾਰੀ ਕਰਦੇ ਹੋ ਤਾਂ ਰਿਟੇਲਰ ਉਨ੍ਹਾਂ ਨੂੰ ਇਸ ਵਿਕਰੀ ਨੂੰ ਚਲਾਉਣ ਲਈ ਕਮਿਸ਼ਨ ਦਾ ਭੁਗਤਾਨ ਕਰਦੇ ਹਨ। ਇਹ ਕਮਿਸ਼ਨ ਅੱਗੇ ਤੁਹਾਨੂੰ ਕੈਸ਼ਬੈਕ ਦੇ ਰੂਪ 'ਚ ਭੇਜਿਆ ਜਾਂਦਾ ਹੈ।

ਕਾਰਟ 'ਚ ਆਈਟਮ ਛੱਡਣਾ
ਜਦੋਂ ਤੁਸੀਂ ਕੁਝ ਐਕਸਕਲੂਸਿਵ ਅਤੇ ਕਸਟਮਾਈਜ਼ਡ ਆਫਰ ਲਈ ਜਾਂਦੇ ਹੋ ਤਾਂ ਇਹ ਟ੍ਰਿਕ ਕੰਮ ਆਉਂਦੀ ਹੈ ਜਦੋਂ ਤੁਸੀਂ ਆਪਣੀ ਕਾਰਟ 'ਚ ਕੋਈ ਆਈਟਮ ਜੋੜਦੇ ਹੋ ਪਰ ਚੈੱਕ ਅਮਾਊਂਟ ਨਹੀਂ ਕਰਦੇ ਅਤੇ ਆਈਟਮ ਲੰਮੇ ਸਮੇਂ ਤੱਕ ਤੁਹਾਡੀ ਕਾਰਟ 'ਚ ਹੁੰਦਾ ਹੈ ਤਾਂ ਈ-ਟੇਲਰ ਅਕਸਰ ਤੁਹਾਡੀ ਕਾਰਟ 'ਚ ਆਈਟਮ ਦੀਆਂ ਕੀਮਤਾਂ ਘੱਟ ਕਰ ਦਿੰਦਾ ਹੈ ਅਤੇ ਤੁਹਾਨੂੰ ਇਕ ਵਿਸ਼ੇਸ਼ ਛੋਟ ਦਿੰਦਾ ਹੈ।

ਬੈਂਕ, ਵਾਲੇਟ, ਆਫਰ ਅਤੇ ਕੂਪਨ
ਆਮ ਤੌਰ 'ਤੇ ਬੈਂਕ ਅਤੇ ਡਿਜੀਟਲ ਵਾਲੇਟ ਕੰਪਨੀਆਂ ਕੁਝ ਵਿਸ਼ੇਸ਼ ਕੈਸ਼ਬੈਕ, ਛੋਟ ਅਤੇ 0% ਈ.ਐਮ.ਆਈ. ਆਫਰ ਦੇਣ ਲਈ ਆਨਲਾਈਨ ਰਿਟੇਲਰ ਨਾਲ ਗਠਜੋੜ ਕਰਦੀ ਹੈ। ਤੁਸੀਂ ਇਨ੍ਹਾਂ ਡੀਲ ਦੀ ਤੁਲਨਾ ਅਸਾਨੀ ਨਾਲ ਕਰ ਸਕਦੇ ਹੋ। ਇਥੋਂ ਤੱਕ ਕਿ ਆਪਣੀ ਖਰੀਦਦਾਰੀ 'ਤੇ ਬਚਤ ਦਾ ਲਾਭ ਲੈਣ ਲਈ ਆਪਣੇ ਦੋਸਤ ਦਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਕਾਰਡ ਵੀ ਇਸਤੇਮਾਲ ਕਰ ਸਕਦੇ ਹੋ। ਆਨਲਾਈਨ ਸ਼ਾਪਿੰਗ ਕਰਦੇ ਸਮੇਂ ਪੈਸਾ ਬਚਾਉਣ ਲਈ ਕੂਪਨ ਵੀ ਇਕ ਤਰੀਕਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।