ਬੀਮਾ ਪਾਲਿਸੀ ਲੈਂਦੇ ਸਮੇਂ ਕੈਸ਼ਬੈਕ ਵਿਚ ਹੋ ਸਕਦਾ ਹੈ ਘੁਟਾਲਾ  

ਏਜੰਸੀ

ਖ਼ਬਰਾਂ, ਵਪਾਰ

ਪਾਲਿਸੀ ਮੁਸ਼ਕਿਲ ਸਮੇਂ ਵਿਚ ਤੁਹਾਡੇ ਪਰਵਾਰ ਨੂੰ ਵਿਤੀ ਸੁਰੱਖਿਆ ਕਰਵਾਉਂਦਾ ਹੈ।

Do not trap in cash back time of take insurance policy

ਨਵੀਂ ਦਿੱਲੀ: ਬੀਮਾ ਪਾਲਿਸੀ 'ਤੇ ਕੈਸ਼ਬੈਕ ਦੇ ਲਾਲਚ ਵਿਚ ਲੋਕ ਕਈ ਬੀਮਾ ਪਾਲਿਸੀ ਲੈ ਲੈਂਦੇ ਹਨ। ਪਰ ਪਾਲਿਸੀ ਮੁਸ਼ਕਿਲ ਸਮੇਂ ਵਿਚ ਤੁਹਾਡੇ ਪਰਵਾਰ ਨੂੰ ਵਿਤੀ ਸੁਰੱਖਿਆ ਕਰਵਾਉਂਦਾ ਹੈ। ਪਰ ਇਸ ਨਿਵੇਸ਼ ਨੂੰ ਵਿਕਲਪ ਦੇ ਤੌਰ 'ਤੇ ਇਸਤੇਮਾਲ ਨਹੀਂ ਕਰਨਾ ਚਹੀਦਾ ਕਿਉਂ ਕਿ ਇਹ ਰਿਟਰਨ ਦੇ ਲਿਹਾਜ ਨਾਲ ਆਕਸ਼ਕ ਨਹੀਂ ਹੁੰਦੇ। ਕੈਸ਼ਬੈਕ ਦੇ ਲਾਲਚ ਵਿਚ ਗਾਹਕ ਅਕਸਰ ਪ੍ਰੀਮੀਅਮ ਤੋਂ ਜ਼ਿਆਦਾ ਕੀਮਤ ਅਦਾ ਕਰਦੇ ਹਨ ਅਤੇ ਉਹਨਾਂ ਤੋਂ ਲੋੜੀਂਦਾ ਕਵਰ ਨਹੀਂ ਮਿਲਦਾ।

ਤੁਸੀਂ ਪੀਪੀਐਫ ਅਤੇ ਈਐਲਐਸਐਸ ਵਿਚ ਨਿਵੇਸ਼ ਕਰਨ ਤੋਂ ਜ਼ਿਆਦਾ ਰਿਟਰਨ ਅਤੇ ਟੈਕਸ ਛੋਟ ਦੋਵਾਂ ਦਾ ਫ਼ਾਇਦਾ ਉਠਾ ਸਕਦੇ ਹੋ। ਕੁੱਝ ਕੰਪਨੀਆਂ ਟਰਮ ਪਲਾਨ ਅਤੇ ਸਿਹਤ ਬੀਮਾ ਪਾਲਿਸੀ ਵਿਚ ਕੈਸ਼ਬੈਕ ਦੀ ਪੇਸ਼ਕਸ਼ ਕਰਦੀ ਹੈ। ਜਦੋਂ ਕੈਸ਼ਬੈਕ ਮਿਲਦਾ ਹੈ ਤਾਂ ਸ਼ੁਰੂਆਤ ਵਿਚ ਇਹ ਬੇਹੱਦ ਆਕਰਸ਼ਕ ਲਗਦਾ ਹੈ। ਪਰ ਕੰਪਨੀਆਂ ਕੈਸ਼ਬੈਕ ਦੀ ਭਰਪਾਈ ਲਈ ਬੀਮਾ ਪਾਲਿਸੀ ਵਿਚ ਕਈ ਬਿਮਾਰੀਆਂ ਅਤੇ ਸੁਵਿਧਾਵਾਂ ਨੂੰ ਬਿਨਾਂ ਦਸੇ ਘਟ ਕਰ ਦਿੰਦੀਆਂ ਹਨ।

ਬੀਮਾ ਖੋਜੀਆਂ ਦਾ ਕਹਿਣਾ ਹੈ ਕਿ ਬੀਮਾਧਾਰਕ ਲਈ ਇਹ ਘਾਟੇ ਦਾ ਸੌਦਾ ਹੁੰਦਾ ਹੈ। ਕੁੱਝ ਕੰਪਨੀਆਂ ਪਾਲਿਸੀ ਵਾਧੇ ਦੌਰਾਨ ਜ਼ਿਆਦਾ ਫ਼ੀਸ ਵੀ ਵਸੂਲਦੇ ਹਨ। ਬੀਮਾ ਕੰਪਨੀ ਕਈ ਵਾਰ ਸ਼ਰਤਾਂ ਦਾ ਬਹਾਨਾ ਕਰ ਕੇ ਕਲੇਮ ਬੋਨਸ ਦੇਣ ਤੋਂ ਇਨਕਾਰ ਕਰ ਦਿੰਦੀਆਂ ਹਨ ਜਿਸ ਨਾਲ ਪਾਲਿਸੀ ਬਾਅਦ ਵਿਚ ਮਹਿੰਗੀ ਸਾਬਤ ਹੁੰਦੀ ਹੈ। ਇਹ ਬੀਮਾ ਰਾਸ਼ੀ ਦਾ 10 ਫ਼ੀਸਦੀ ਤੋਂ ਲੈ ਕੇ 50 ਫ਼ੀਸਦੀ ਤਕ ਹੁੰਦਾ ਹੈ। ਇਸ ਤਹਿਤ ਕੰਪਨੀਆਂ ਦੋ ਵਿਕਲਪ ਦਿੰਦੀਆਂ ਹਨ।

ਪਹਿਲੇ ਵਿਕਲਪ ਤਹਿਤ ਜੇ ਨੋ ਕਲੇਮ ਬੋਨਸ 10 ਫ਼ੀਸਦੀ ਹੈ ਤਾਂ ਉਹ ਬੀਮਾ ਰਾਸ਼ੀ ਨੂੰ ਵੀ ਉੰਨਾ ਵਧਾ ਦਿੰਦੀਆਂ ਹਨ। ਦੂਜੇ ਵਿਕਲਪ ਤਹਿਤ ਉਹ ਪ੍ਰੀਮੀਅਮ ਵਿਚ ਉੰਨਾ ਹੀ ਲਾਭ ਘਟ ਕਰ ਦਿੰਦੀਆਂ ਹਨ। ਜੀਵਨ ਬੀਮਾ ਵਿਚ ਇਕ ਮਨੀਬੈਕ ਪਲਾਨ ਹੈ ਜਿਸ ਵਿਚ ਕੁੱਝ ਨਿਸ਼ਚਿਤ ਪੀਰੀਅਡ ਵਿਚ ਪੈਸਾ ਵਾਪਸ ਕਰਨ ਦੀ ਪੇਸ਼ਕਸ਼ ਹੁੰਦੀ ਹੈ। ਅਜਿਹੇ ਵਿਚ ਕੰਪਨੀਆਂ ਅਜਿਹੇ ਟਰਮ ਪਲਾਨ ਲਿਆਈਆਂ ਹਨ ਜਿਸ ਵਿਚ ਗਾਹਕ 'ਤੇ ਕੁੱਝ ਨਿਸ਼ਚਿਤ ਰਕਮ ਪਾਉਂਦੇ ਹਨ।

ਕੰਪਨੀਆਂ ਚਾਲਾਕੀ ਨਾਲ ਪ੍ਰੀਮੀਅਮ ਵਾਧਾ ਕਰ ਦਿੰਦੀਆਂ ਹਨ। ਜਦੋਂ ਕੈਸ਼ਬੈਕ ਵਾਲੀ ਕੋਈ ਬੀਮਾ ਪਾਲਿਸੀ ਖਰੀਦ ਰਹੇ ਹੋ ਤਾਂ ਉਸ 'ਤੇ ਮਿਲਣ ਵਾਲੇ ਰਿਟਰਨ ਦੀ ਤੁਲਨਾ ਪੀਪੀਐਫ ਅਤੇ ਹੋਰ ਨਿਵੇਸ਼ ਉਤਪਾਦਾਂ ਨਾਲ ਜ਼ਰੂਰ ਕਰੋ। ਬੀਮਾ ਰੈਗੂਲੇਟਰ ਇਰਡਾ ਨੇ ਯੂਲਿਪ ਵਿਚ ਨਿਊਨਤਮ ਚਾਰ ਫ਼ੀਸਦੀ ਰਿਟਰਨ ਦੇਣਾ ਲਾਜ਼ਮੀ ਕਰ ਦਿੱਤਾ ਹੈ। ਸ਼ੇਅਰ ਬਾਜ਼ਾਰ ਨਾਲ ਜੁੜੇ ਹੋਣ ਕਾਰਨ ਯੂਲਿਪ 'ਤੇ ਖ਼ਤਰਾ ਦੇਖਦੇ ਹੋਏ ਅਜਿਹਾ ਕੀਤਾ ਹੈ।

ਪੀਪੀਐਫ ਵਿਚ ਵਰਤਮਾਨ ਸਮੇਂ ਵਿਚ 7.9 ਫ਼ੀਸਦੀ ਰਿਟਰਨ ਮਿਲ ਰਿਹਾ ਹੈ। ਇਸ ਵਿਚ ਨਿਵੇਸ਼ 'ਤੇ ਆਮਦਨ ਦੀ ਧਾਰਾ 80 ਤਹਿਤ 1.50 ਲੱਖ ਰੁਪਏ ਤਕ ਦੀ ਕਰ ਛੋਟ ਮਿਲ ਸਕਦੀ ਹੈ। ਜੀਵਨ ਬੀਮਾ ਪਾਲਿਸੀ ਵਿਚ ਵੀ ਇਸ ਨਿਯਮ ਤਹਿਤ ਛੋਟ ਮਿਲਦੀ ਹੈ।   ਈਐਲਐਸਐਸ ਵਿਚ ਪਿਛਲੇ ਪੰਜ ਸਾਲ  ਵਿਚ ਕਰੀਬ 10 ਫ਼ੀਸਦੀ ਦਾ ਔਸਤ ਰਿਟਰਨ ਮਿਲਿਆ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।