ਬੱਚਿਆਂ ਦੀਆਂ ਫੀਸਾਂ ਭਰਨ ਲਈ ਮਾਪਿਆਂ ਦੀ ਮਦਦ ਕਰੇਗਾ Payed 

ਏਜੰਸੀ

ਜੀਵਨ ਜਾਚ, ਤਕਨੀਕ

ਬੱਚੇ ਸਕੂਲ ਵਿਚ ਪੜ੍ਹਦੇ ਹੋਣ ਜਾਂ ਕਾਲਜ ਵਿਚ ਅੱਜ-ਕੱਲ੍ਹ ਮਾਪਿਆਂ ‘ਤੇ ਫੀਸ ਦਾ ਭਾਰੀ ਦਬਾਅ ਰਹਿੰਦਾ ਹੈ।

get loan for payment of school college fees through Payed 

ਨਵੀਂ ਦਿੱਲੀ: ਬੱਚੇ ਸਕੂਲ ਵਿਚ ਪੜ੍ਹਦੇ ਹੋਣ ਜਾਂ ਕਾਲਜ ਵਿਚ ਅੱਜ-ਕੱਲ੍ਹ ਮਾਪਿਆਂ ‘ਤੇ ਫੀਸ ਦਾ ਭਾਰੀ ਦਬਾਅ ਰਹਿੰਦਾ ਹੈ। ਅਜਿਹੇ ਵਿਚ ਕਈ ਵਾਰ ਮਾਂ-ਬਾਪ ਕਰਜ਼ੇ ਦੀ ਲੋੜ ਮਹਿਸੂਸ ਕਰਦੇ ਹਨ। ਮਾਪਿਆਂ ਦੀਆਂ ਇਹਨਾਂ ਛੋਟੀਆਂ-ਛੋਟੀਆਂ ਪਰ ਬੇਹੱਦ ਜ਼ਰੂਰੀ ਲੋੜਾਂ ਨੂੰ ਐਨਵੀ ਸੁਬਰਾਮਨੀਅਮ ਨੇ ਸਮਝਿਆ ਹੈ ਅਤੇ ਮਈ 2019 ਵਿਚ Payed  ਦੀ ਸ਼ੁਰੂਆਤ ਕੀਤੀ।

Payed ਪੜ੍ਹਾਈ ਦੀ ਵਧਦੀ ਫੀਸ ਤੋਂ ਪਰੇਸ਼ਾਨ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਮਦਦ ਕਰ ਰਿਹਾ ਹੈ। Payed  ਦੇ ਫਾਂਊਡਰ ਐਨ ਵੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਸਿੱਖਿਆ ਬਹੁਤ ਲਾਜ਼ਮੀ ਹੈ। ਮਾਪਿਆਂ ਨੂੰ ਬੱਚਿਆਂ ਦੀਆਂ ਮਹਿੰਗੀਆਂ ਫੀਸਾਂ ਭਰਨ ਲਈ ਕੋਈ ਮਜਬੂਰ ਨਾ ਕਰੇ। ਇਸ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਹੈ।

 Payed ਦੇ ਟੀਚਾ ਦਰਸ਼ਕ ਮਿਡਲ ਕਲਾਸ ਮਾਪੇ ਹਨ। Payed ਮਾਪਿਆਂ ਨੂੰ ਬੱਚਿਆਂ ਦੀ ਸਕੂਲ, ਕਾਲਜ ਜਾਂ ਕੋਚਿੰਗ ਫੀਸ ਭਰਨ ਲਈ ਲੋਨ ਮਹੱਈਆ ਕਰਵਾਉਂਦਾ ਹੈ। Payed ਐਪ ਜਾਂ ਵੈੱਬਸਾਈਟ ਦੇ ਜ਼ਰੀਏ ਕੋਈ ਵੀ ਮਾਪੇ ਅਸਾਨੀ ਨਾਲ ਇਸ ਦਾ ਲਾਭ ਲੈ ਸਕਦੇ ਹਨ। ਇਸ ਦੇ ਲਈ ਨਾ ਬੈਂਕ ਜਾਣ ਦੀ ਲੋੜ ਹੈ ਅਤੇ ਜਾਂ ਹੀ ਕੋਈ ਕਾਗਜ਼ੀ ਕਾਰਵਾਈ ਦੀ ਲੋੜ ਹੈ।

Payed  ਨੂੰ ਕ੍ਰੈਡਿਟ ਲਾਈਨ ਦੇ ਤੌਰ ‘ਤੇ RBL ਵੱਲੋਂ 100 ਕਰੋੜ ਰੁਪਏ ਮਿਲੇ ਹਨ। ਉੱਥੇ ਹੀ ਐਨ ਵੀ  ਸੁਬਰਾਮਨੀਅਮ ਨੇ ਬਤੌਰ ਫਾਂਊਡਰ 40 ਲੱਖ ਰੁਪਏ ਨਿਵੇਸ਼ ਕੀਤੇ ਹਨ। ਇਕ ਰਿਪੋਰਟ ਮੁਤਾਬਕ ਦੇਸ਼ ਦਾ ਐਜੂਕੇਸ਼ਨ ਸੈਕਟਸ ਸਾਲ 2019 ਦੇ ਅਖੀਰ ਤੱਕ ਕਰੀਬ 101 ਅਰਬ ਡਾਲਰ ਦਾ ਹੋ ਜਾਵੇਗਾ। ਅਜਿਹੇ ਵਿਚ Payed  ਵਰਗੇ ਸਟਾਰਟਅਪ ਅਪਣੇ ਨਾਲ-ਨਾਲ ਮਾਪਿਆਂ ਨੂੰ ਫਾਇਦਾ ਪਹੁੰਚਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।