11 ਸਾਲ ਦੀ ਬੱਚੀ ਦਾ ਅਨੋਖਾ ਕਾਰਨਾਮਾ, AI ਦੀ ਮਦਦ ਨਾਲ ਬਣਾਇਆ ਅੱਖਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਾਲਾ ਐਪ 

ਏਜੰਸੀ

ਜੀਵਨ ਜਾਚ, ਤਕਨੀਕ

'ਓਗਲਰ ਆਈ ਸਕੈਨ' ਰੱਖਿਆ ਐਪ ਦਾ ਨਾਮ, ਕੇਰਲ ਦੀ ਰਹਿਣ ਵਾਲੀ ਹੈ ਲੀਨਾ ਰਫੀਕ

leena rafiq

ਕੇਰਲ : ਮਹਿਜ਼ 11 ਸਾਲ ਦੀ ਲੀਨਾ ਰਫੀਕ ਨੇ ਅਜਿਹਾ ਕਰ ਦਿਖਾਇਆ ਹੈ, ਜਿਸ ਨੂੰ ਕਰਨ ਤੋਂ ਪਹਿਲਾਂ ਵੱਡੇ ਤੋਂ ਵੱਡੇ ਲੋਕਾਂ ਨੂੰ ਵੀ ਸੋਚਣਾ ਪਵੇਗਾ। ਅਜਿਹੇ 'ਚ ਸਾਨੂੰ ਸਾਰਿਆਂ ਨੂੰ ਇਸ 11 ਸਾਲ ਦੀ ਬੱਚੀ ਦੀ ਹਿੰਮਤ 'ਤੇ ਮਾਣ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੀਨਾ ਰਫੀਕ ਨੇ AI ਦੀ ਮਦਦ ਨਾਲ ਇੱਕ ਐਪ ਤਿਆਰ ਕੀਤੀ ਹੈ ਜਿਸ ਰਾਹੀਂ ਅੱਖਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਸ ਐਪ ਨੂੰ ਬਣਾਉਣਾ ਇੰਨਾ ਆਸਾਨ ਨਹੀਂ ਸੀ। ਲੀਨਾ ਰਫੀਕ ਨੇ ਆਈਫੋਨ ਦੀ ਮਦਦ ਨਾਲ ਇੱਕ ਵਿਲੱਖਣ ਸਕੈਨਿੰਗ ਵਿਧੀ ਨਾਲ ਇੱਕ ਐਪਲੀਕੇਸ਼ਨ ਤਿਆਰ ਕੀਤੀ ਹੈ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਅੱਖਾਂ ਦੀ ਸਮੱਸਿਆ ਦਾ ਪਤਾ ਲਗਾ ਸਕਦੇ ਹੋ। ਲੀਨਾ ਨੇ ਇਸ ਐਪਲੀਕੇਸ਼ਨ ਦਾ ਨਾਂ 'ਓਗਲਰ ਆਈ ਸਕੈਨ' ਰੱਖਿਆ ਹੈ।

ਇਹ ਵੀ ਪੜ੍ਹੋ:  ਪਾਕਿਸਤਾਨ : ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ

ਦੱਸਣਯੋਗ ਹੈ ਕਿ ਇਸ ਬੱਚੀ ਨੇ ਮਹਿਜ਼ 6 ਸਾਲ ਦੀ ਉਮਰ ਵਿਚ ਆਪਣੇ ਸਕੂਲ ਦੀ ਵਿਗਿਆਨ ਪ੍ਰਦਰਸ਼ਨੀ ਲਈ ਇੱਕ ਵੈਬਸਾਈਟ ਵੀ ਬਣਾਈ ਸੀ। ਲੀਨਾ ਰਫੀਕ ਨੇ ਇੱਕ ਵੀਡੀਓ ਸ਼ੇਅਰ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਹ ਡਿਵਾਈਸ ਕਿਵੇਂ ਕੰਮ ਕਰੇਗੀ। ਲੀਨਾ ਰਫੀਕ ਨੇ ਇਸ ਵੀਡੀਓ ਨੂੰ ਆਪਣੇ ਲਿੰਕਡਇਨ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਲੀਨਾ ਰਫੀਕ ਨੇ ਅੱਗੇ ਕਿਹਾ ਹੈ ਕਿ ਉਨ੍ਹਾਂ ਦੀ ਇਹ ਐਪ ਫਿਲਹਾਲ ਐਪ ਸਟੋਰ 'ਤੇ ਸਮੀਖਿਆ ਅਧੀਨ ਹੈ। ਅਜਿਹੇ 'ਚ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹੈ ਜਦੋਂ ਲੋਕ ਉਸ ਦੀ ਐਪ ਦੀ ਵਰਤੋਂ ਕਰਨਗੇ ਅਤੇ ਉਸ ਨੂੰ ਚੰਗੀਆਂ ਸਮੀਖਿਆਵਾਂ ਮਿਲਣਗੀਆਂ। 

ਲੀਨਾ ਲਈ ਇੰਨਾ ਕੁਝ ਕਰਨਾ ਆਸਾਨ ਨਹੀਂ ਸੀ। ਅਜਿਹੇ 'ਚ ਉਸ ਨੇ ਸਖਤ ਮਿਹਨਤ ਕੀਤੀ ਅਤੇ ਹਾਰ ਨਹੀਂ ਮੰਨੀ। ਇਹੀ ਕਾਰਨ ਹੈ ਕਿ ਸਿਰਫ 11 ਸਾਲ ਦੀ ਉਮਰ 'ਚ ਹੀ ਉਹ ਇਸ ਡਿਵਾਈਸ ਨੂੰ ਬਣਾਉਣ 'ਚ ਕਾਮਯਾਬ ਹੋਏ ਹਨ।