ਗੂਗਲ ਨੇ ਪਿਛਲੇ ਸਾਲ ਹਟਾਏ 30 ਲੱਖ ਤੋਂ ਜ਼ਿਆਦਾ ਫ਼ਰਜ਼ੀ ਕਾਰੋਬਾਰੀ ਖਾਤੇ
ਤਕਨੀਕੀ ਕੰਪਨੀ ਗੂਗਲ ਨੇ ਪਿਛਲੇ ਸਾਲ ਅਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਜ਼ਿਆਦਾ ਫ਼ਰਜ਼ੀ ਕਾਰੋਬਾਰੀ ਖਾਤੇ ਹਟਾਏ।
Google deleted 3 million face businessman account
ਨਵੀਂ ਦਿੱਲੀ : ਤਕਨੀਕੀ ਕੰਪਨੀ ਗੂਗਲ ਨੇ ਪਿਛਲੇ ਸਾਲ ਅਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਜ਼ਿਆਦਾ ਫ਼ਰਜ਼ੀ ਕਾਰੋਬਾਰੀ ਖਾਤੇ ਹਟਾਏ। ਕੰਪਨੀ ਦੇ ਬਲਾਗ ਅਨੁਸਾਰ ਇਨ੍ਹਾਂ ਫ਼ਰਜ਼ੀ ਖ਼ਾਤਿਆਂ ਵਲੋਂ ਗਾਹਕਾਂ ਨੂੰ ਠੱਗਣ ਦੀ ਸੰਭਾਵਨਾ ਹੈ। ਗੂਗਲ ਨੇ ਕਿਹਾ ਕਈ ਵਾਰ ਇਹ ਕਾਰੋਬਾਰੀ ਧੋਖੇਬਾਜ਼ੀ ਕਰ ਕੇ ਲਾਭ ਕਮਾਉਣ ਲਈ ਸਥਾਨਕ ਤੌਰ ’ਤੇ ਲਿਸਟਿੰਗ ਕਰਦੇ ਹਨ।
ਗੂਗਲ ਲੋਕਾਂ ਨੂੰ ਕਾਰੋਬਾਰ ਨਾਲ ਜੁੜਣ ਲਈ ਸੰਪਰਕ ਸੂਤਰ ਅਤੇ ਉਨ੍ਹਾਂ ਤਕ ਪਹੁੰਚਣ ਦਾ ਰਾਹ ਦਿਖਾਉਣ ਦੀਆਂ ਸੇਵਾਵਾਂ ਦਿੰਦਾ ਹੈ। ਗੂਗਲ ਮੈਪਸ ਦੇ ਉਤਪਾਦ ਡਾਇਰੈਕਟਰ ਈਥਨ ਰਸੇਲ ਨੇ ਹਾਲ ਹੀ ਵਿਚ ਇਕ ਬਲਾਗ ’ਚ ਕਿਹਾ ਕਿ ਇਹ ਧੋਖੇਬਾਜ਼ ਵਪਾਰੀਆਂ ਤੋਂ ਉਨ੍ਹਾਂ ਦੀਆਂ ਸੇਵਾਵਾਂ ਲਈ ਪੈਸੇ ਲੈ ਲੈਂਦੇ ਹਨ ਜੋ ਅਸਲ ਵਿਚ ਮੁਫ਼ਤ ਹਨ। ਇਹ ਖ਼ੁਦ ਨੂੰ ਅਸਲੀ ਕਾਰੋਬਾਰੀ ਦਸ ਕੇ ਗਾਹਕਾਂ ਨਾਲ ਧੋਖਾਧੜੀ ਕਰਦੇ ਹਨ।