ਪੌਦੇ ਨੇ ਲਈ ਦੁਨੀਆ ਦੀ ਪਹਿਲੀ ਸੈਲਫ਼ੀ

ਏਜੰਸੀ

ਜੀਵਨ ਜਾਚ, ਤਕਨੀਕ

ਲੰਡਨ ਦੇ ਵਿਗਿਆਨੀਆਂ ਦਾ ਕਾਰਨਾਮਾ

Plant 'takes' botanical world's first selfie in London Zoo

ਲੰਡਨ: ਅੱਜਕੱਲ੍ਹ ਸੈਲਫ਼ੀ ਦਾ ਕ੍ਰੇਜ਼ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਜਿੱਧਰ ਦੇਖੋ ਕੋਈ ਨਾ ਕੋਈ ਸੈਲਫ਼ੀ ਲੈਣ ਵਿਚ ਲੱਗਿਆ ਹੁੰਦਾ ਹੈ। ਇਸ ਰੁਝਾਨ ਦੇ ਚਲਦਿਆਂ ਤੁਸੀਂ ਇਨਸਾਨਾਂ ਨੂੰ ਸੈਲਫ਼ੀ ਲੈਂਦੇ ਤਾਂ ਆਮ ਹੀ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਪੌਦੇ ਨੂੰ ਸੈਲਫ਼ੀ ਲੈਂਦੇ ਹੋਏ ਦੇਖਿਆ ਹੈ?  ਲੰਡਨ ਵਿਚ ਇਕ ਪੌਦੇ ਨੇ ਕੁੱਝ ਸਮਾਂ ਪਹਿਲਾਂ ਹੀ ਦੁਨੀਆ ਦੀ ਪਹਿਲੀ ਸੈਲਫ਼ੀ ਲਈ ਹੈ। ਲੰਡਨ ਦੇ ਚਿੜੀਆਘਰ ਵਿਚ ਮੌਜੂਦ ਇਹ ਪੌਦਾ ਖ਼ੁਦ ਤੋਂ ਐਨਰਜੀ ਜਨਰੇਟ ਕਰਦੈ ਅਤੇ ਹਰ 20 ਸਕਿੰਟ ਵਿਚ ਫੋਟੋ ਕੈਪਚਰ ਕਰਦਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਵਾਈਲਡ ਲਾਈਫ ਦੀ ਮਾਨੀਟਰਿੰਗ ਕਰਨ ਦਾ ਬਿਹਤਰੀਨ ਤਰੀਕਾ ਹੈ। ਇਸ ਦੀ ਮਦਦ ਨਾਲ ਕਈ ਤਰ੍ਹਾਂ ਦੀਆਂ ਖੋਜਾਂ ਨੂੰ ਬੜ੍ਹਾਵਾ ਮਿਲੇਗਾ। ਜੁਲਾਜੀਕਲ ਸੁਸਾਇਟੀ ਆਫ਼ ਲੰਡਨ ਦੇ ਮੁਤਾਬਕ ਪੌਦੇ ਵਿਚ ਲੱਗਿਆ ਪਾਵਰ ਕੈਮਰਾ ਅਤੇ ਸੈਂਸਰ ਸੈਲਫ਼ੀ ਲੈਣ ਵਿਚ ਮਦਦ ਕਰਦੇ ਹਨ। ਵਿਗਿਆਨੀਆਂ ਨੇ ਮਾਈਕ੍ਰੋਬਿਅਲ ਫਿਊਲ ਸੈੱਲ ਵਿਕਸਤ ਕੀਤਾ ਸੀ,ਇਹ ਇਕ ਤਰ੍ਹਾਂ ਦੀ ਡਿਵਾਈਸ ਹੈ ਜੋ ਮਾਈਕ੍ਰੋਆਰਗੇਨਿਜ਼ਮ ਦੀ ਹਾਜ਼ਰੀ ਵਿਚ ਕੈਮੀਕਲ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ ਵਿਚ ਬਦਲਦੀ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੈਮਰੇ ਦੀ ਮਦਦ ਨਾਲ ਜੰਗਲ ਦੇ ਅਜਿਹੇ ਹਿੱਸੇ ’ਤੇ ਨਜ਼ਰ ਰੱਖੀ ਜਾ ਸਕਦੀ ਹੈ ਜਿੱਥੇ ਆਸਾਨੀ ਨਾਲ ਪਹੁੰਚਣਾ ਸੰਭਵ ਨਹੀਂ ਹੁੰਦਾ। ਵਿਗਿਆਨੀਆਂ ਮੁਤਾਬਕ ਇਸ ਤਕਨੀਕ ਦੀ ਵਰਤੋਂ ਅਜਿਹੇ ਪੌਦਿਆਂ ਵਿਚ ਕੀਤੀ ਗਈ ਹੈ ਜੋ ਛਾਂਦਾਰ ਜਗ੍ਹਾ ਵਿਚ ਲੱਗੇ ਹੁੰਦੇ ਹਨ ਜਿਵੇਂ ਫਰਨ। ਅਜਿਹੇ ਪੌਦੇ ਖ਼ਾਸ ਤਰ੍ਹਾਂ ਦੀ ਊਰਜਾ ਰਿਲੀਜ਼ ਕਰਦੇ ਹਨ, ਜਿਸ ਦੀ ਵਰਤੋਂ ਪੌਦੇ ਵਿਚ ਲੱਗੇ ਕੈਮਰੇ ਅਤੇ ਸੈਂਸਰ ਈਂਧਣ ਵਾਂਗ ਕਰਦੇ ਹਨ। ਜੁਲਾਜੀਕਲ ਸੁਸਾਇਟੀ ਆਫ਼ ਲੰਡਨ ਦੇ ਸੰਭਾਲਕਰਤਾ ਡੇਵਿਸ ਦੇ ਮੁਤਾਬਕ ਜਿਵੇਂ ਜਿਵੇਂ ਪੌਦੇ ਵਧਦੇ ਹਨ, ਉਨ੍ਹਾਂ ਵਿਚ ਬਾਇਓਮੈਟਰ ਇਕੱਠਾ ਹੁੰਦਾ ਰਹਿੰਦਾ ਹੈ ਜੋ ਕੁਦਰਤੀ ਰੂਪ ਨਾਲ ਬੈਕਟੀਰੀਆ ਲਈ ਭੋਜਨ ਦਾ ਕੰਮ ਕਰਦੇ ਹਨ।

ਇਹ ਬੈਕਟੀਰੀਆ ਮਿੱਟੀ ਵਿਚ ਪਾਏ ਜਾਂਦੇ ਨੇ ਅਤੇ ਇਨ੍ਹਾਂ ਦੀ ਮਦਦ ਨਾਲ ਫਿਊਲ ਸੈੱਲ ਡਿਵਾਈਸ ਵਿਚ ਊਰਜਾ ਪੈਦਾ ਹੁੰਦੀ ਹੈ, ਜਿਸ ਦੀ ਵਰਤੋਂ ਸੈਂਸਰ ਅਤੇ ਕੈਮਰੇ ਦੇ ਲਈ ਕੀਤੀ ਜਾਂਦੀ ਹੈ। ਡੇਵਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਊਰਜਾ ਦਾ ਪੱਧਰ ਲਿਮਟਡ ਹੁੰਦਾ ਹੈ ਜਿਵੇਂ ਬੈਟਰੀ ਅਤੇ ਸੂਰਜ ਦੀ ਰੌਸ਼ਨੀ ਤੋਂ ਊਰਜਾ ਬਣਾਉਣ ਵਾਲੇ ਸੋਲਰ ਪੈਨਲ ਪਰ ਜੋ ਪੌਦੇ ਛਾਂ ਵਿਚ ਰਹਿੰਦੇ ਹਨ, ਉਨ੍ਹਾਂ ਵਿਚ ਜਨਰੇਟ ਹੋਣ ਵਾਲੀ ਊਰਜਾ ਦੀ ਕੋਈ ਲਿਮਟ ਨਹੀਂ ਹੁੰਦੀ। ਇਕ ਫਿਊਲ ਸੈੱਲ 0.1 ਮਿਲੀ ਵਾਟ ਪਾਵਰ ਜਨਰੇਟ ਕਰਦਾ ਹੈ। ਅਜਿਹੇ ਕਈ ਸੈੱਲਜ਼ ਨੂੰ ਜੋੜ ਕੇ ਡਿਵਾਈਸ ਬਣਾਈ ਗਈ ਹੈ। ਇਹ ਡਿਵਾਈਸ ਪੌਦੇ ਨੂੰ ਸੈਲਫ਼ੀ ਲੈਣ ਵਿਚ ਹੀ ਮਦਦ ਨਹੀਂ ਕਰਦੀ ਬਲਕਿ ਪੌਦੇ ਦਾ ਤਾਪਮਾਨ, ਨਮੀ ਅਤੇ ਗ੍ਰੋਥ ਦੀ ਵੀ ਜਾਣਕਾਰੀ ਦਿੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।