ਪੰਜਾਬ ਪੁਲਿਸ ਮੁਲਾਜ਼ਮ ਹੁਣ ਰੋਜ਼ਾਨਾ ਸੈਲਫੀ ਨਾਲ ਲਗਾਉਣਗੇ ਹਾਜ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਨੇ ਬਣਾਇਆ ਨਵਾਂ 'ਸੈਲਫ਼ੀ ਅਟੈਂਡੈਂਸ ਰਜਿਸਟਰ'

Punjab policemen to mark their attendance with a selfie everyday now

ਜਲੰਧਰ- ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ, ਪਰ ਇਸ ਵਾਰ ਚਰਚਾ ਵਿਚ ਆਉਣ ਦਾ ਕਾਰਨ ਕੋਈ ਕਾਰਨਾਮਾ ਨਹੀਂ, ਸਗੋਂ ਜਲੰਧਰ ਦੇ ਡੀਸੀਪੀ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਗਏ ਹੁਕਮ ਹਨ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਕੋਈ ਮੁਲਾਜ਼ਮ ਆਪਣੇ ਡਿਊਟੀ ਪੁਆਇੰਟ ਉਤੇ ਪੁੱਜ ਜਾਂਦਾ ਹੈ  ਤਾਂ ਉਸ ਦਾ ਪਹਿਲਾ ਕੰਮ ਹੋਵੇਗਾ ਕਿ ਉਹ ਆਪਣੀ ਸੈਲਫੀ ਖਿੱਚ ਕੇ ਵਟਸਐਪ ਉਤੇ ਬਣੇ ਆਫਿਸ਼ੀਅਲ ਗਰੁੱਪ ਉਤੇ ਪਾਵੇ।

ਡੀਸੀਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਮੁਲਾਜ਼ਮ ਡਿਊਟੀ ਉਤੇ ਪਹੁੰਚਿਆ ਹੈ ਜਾਂ ਨਹੀਂ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਪੁਲਿਸ ਮੁਲਾਜ਼ਮ ਹੁਣ ਡਿਊਟੀ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਜਾਂ ਦੇਰੀ ਨਾਲ ਨਹੀਂ ਪੁੱਜੇਗਾ ਪਰ ਦੇਖਣਾ ਹੋਵੇਗਾ ਕਿ ਇਹ ਸੈਲਫੀ ਅਟੈਂਡੈਂਸ ਰਜਿਸਟਰ ਕਿੰਨਾ ਕੁ ਕਾਰਗਰ ਸਾਬਿਤ ਹੁੰਦਾ ਹੈ।