ਮਹਾਰਾਸ਼ਟਰ ਹੜਕੰਪ ‘ਤੇ ਘਬਰਾਹਟ ‘ਚ Amazon ਨੇ ਮੰਗੀ ਮਾਫੀ, ਸੋਸ਼ਲ ਮੀਡੀਆ ‘ਤੇ ਉੱਡ ਰਿਹੈ ਮਜ਼ਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮਹਾਰਾਸ਼ਟਰ ਵਿਚ ਚੱਲ ਰਹੀ ਸਿਆਸੀ ਹਲਚਲ ‘ਤੇ ਸਭ ਦੀ ਨਜ਼ਰ ਬਣੀ ਹੋਈ ਹੈ।

Amazon baffled by Maharashtra turmoil

ਨਵੀਂ ਦਿੱਲੀ: ਮਹਾਰਾਸ਼ਟਰ ਵਿਚ ਚੱਲ ਰਹੀ ਸਿਆਸੀ ਹਲਚਲ ‘ਤੇ ਸਭ ਦੀ ਨਜ਼ਰ ਬਣੀ ਹੋਈ ਹੈ। ਇਸੇ ਮੁੱਦੇ ‘ਤੇ ਇਕ ਟਵੀਟ ਨੂੰ ਲੈ ਕੇ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਦਾ ਸੋਸ਼ਲ ਮੀਡੀਆ ‘ਤੇ ਕਾਫ਼ੀ ਮਜ਼ਾਕ ਬਣ ਗਿਆ ਹੈ। ਦਰਅਸਲ ਮਹਾਰਾਸ਼ਟਰ ਵਿਚ ਚੱਲ ਰਹੇ ਸਿਆਸੀ ਸੰਕਟ ਨੂੰ ਲੈ ਕੇ ਪੇਸ਼ੇ ਵਜੋਂ ਕਾਲਮਨਿਸਟ ਸਮ੍ਰਾਟ ਚੌਧਰੀ ਨੇ ਇਕ ਮਜ਼ਾਕੀਆ ਟਵੀਟ ਕੀਤਾ ਸੀ, ਜਿਸ ਵਿਚ ਉਹਨਾਂ ਨੇ ਐਮਾਜ਼ੋਨ ਦਾ ਜ਼ਿਕਰ ਕੀਤਾ।

 


 

ਐਮਾਜ਼ੋਨ ਨੇ ਇਸ ਨੂੰ ਕਸਟਮਰ ਦੀ ਸ਼ਿਕਾਇਤ ਸਮਝ ਲਿਆ ਅਤੇ ਇਸ ‘ਤੇ ਰਿਪਲਾਈ ਕਰ ਦਿੱਤਾ। ਹਾਲਾਂਕਿ ਗਲਤੀ ਦਾ ਅਹਿਸਾਸ ਹੋਣ ਤੋਂ ਕੁਝ ਹੀ ਦੇਰ ਵਿਚ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਪਰ ਇਸ ਦਾ ਸਕਰੀਨ ਸ਼ਾਟ ਹੁਣ ਵਾਇਰਲ ਹੋ ਰਿਹਾ ਹੈ। ਦਰਅਸਲ ਸਮਰਾਟ ਚੌਧਰੀ ਦੇ ਟਵਿਟਰ ਹੈਂਡਲ ਤੋਂ ਮਹਾਰਾਸ਼ਟਰ ਨੂੰ ਲੈ ਕੇ ਇਕ ਟਵੀਟ ਕੀਤਾ ਗਿਆ। ਉਹਨਾਂ ਨੇ ਨਿਊਜ਼ ਏਜੰਸੀ ਦੇ ਇਕ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, ‘7 ਦਿਨਾਂ ਵਿਚ ਕੀ ਹੋ ਸਕਦਾ ਹੈ’?

ਸਮ੍ਰਾਟ ਚੌਧਰੀ ਨੇ ਇਸ ਤੋਂ ਕੁਝ ਦੇਰ ਬਾਅਦ ਮਜ਼ਾਕੀਆ ਲਹਿਜੇ ਵਿਚ ਇਕ ਹੋਰ ਟਵੀਟ ਕੀਤਾ- ‘ਐਮਾਜ਼ੋਨ ਆਰਡਰ ਦਿੱਤਾ ਗਿਆ ਹੈ ਪਰ ਹਾਲੇ ਤੱਕ ਡਿਲੀਵਰੀ ਨਹੀਂ ਹੋਈ’। ਇੱਥੋਂ ਆਡਰ ਤੋਂ ਉਹਨਾਂ ਦਾ ਮਤਲਬ ਵਿਧਾਇਕਾਂ ਤੋਂ ਸੀ। ਹਾਲਾਂਕਿ ਐਮਾਜ਼ੋਨ ਨੇ ਇਸ ਨੂੰ ਕਸਟਮਰ ਦੀ ਸ਼ਿਕਾਇਤ ਸਮਝ ਲਿਆ ਸੀ। ਇਸ ਤੋਂ ਬਾਅਦ ਐਮਾਜ਼ੋਨ ਹੈਲਪ ਵੱਲੋਂ ਰਿਪਲਾਈ ਕੀਤਾ ਗਿਆ, ‘ ਡਿਲੀਵਰੀ ਨਾ ਹੋਣ ਨਾਲ ਤੁਹਾਨੂੰ ਜੋ ਮੁਸ਼ਕਲ ਹੋਈ ਹੈ, ਉਸ ਦੇ ਲ਼ਈ ਅਸੀਂ ਮੁਆਫੀ ਚਾਹੁੰਦੇ ਹਾਂ। ਕੀ ਤੁਸੀਂ ਅਪਣੇ ਆਡਰ ਬਾਰੇ ਕੁਝ ਦੱਸਣਾ ਚਾਹੋਗੇ? ਸਾਨੂੰ ਤੁਹਾਡੀ ਮਦਦ ਕਰਕੇ ਖੁਸ਼ੀ ਹੋਵੇਗੀ’। ਗਲਤੀ ਪਤਾ ਲੱਗਦੇ ਹੀ ਐਮਾਜ਼ੋਨ ਹੈਲਪ ਵੱਲੋਂ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਸਮ੍ਰਾਟ ਚੌਧਰੀ ਦੇ ਇਸ ਟਵੀਟ ‘ਤੇ ਕਈ ਮਜ਼ੇਦਾਰ ਕਮੈਂਟਸ ਆ ਰਹੇ ਹਨ ਅਤੇ ਐਮਾਜ਼ਨ ਦਾ ਮਜ਼ਾਕ ਵੀ ਉੱਡ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।