ਚੰਦਰਯਾਨ-3 ਦੀ ਟੀਮ ਵਿਚ ਪੰਜਾਬ ਦੇ ਇਨ੍ਹਾਂ ਦੋ ਨੌਜਵਾਨਾਂ ਨੇ ਨਿਭਾਈ ਅਹਿਮ ਭੂਮਿਕਾ, ਪੂਰੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨੌਜਵਾਨਾਂ ਦੇ ਭਵਿੱਖ ਵਿੱਚ ਵੀ ਅਗਲੇ ਪ੍ਰਾਜੈਕਟਾਂ ਦੌਰਾਨ ਇਸੇ ਤਰ੍ਹਾਂ ਯਤਨਸ਼ੀਲ ਰਹਿਣ ਦੀ ਉਮੀਦ

photo

 

ਮੁਹਾਲੀ : ਚੰਦਰਯਾਨ-3 ਦੀ ਟੀਮ  ਵਿਚ ਪੰਜਾਬ ਦੇ ਪੁੱਤਰਾਂ ਨੇ ਵੀ ਅਹਿਮ ਨਿਭਾਈ ਹੈ। ਇਸਰੋ ਦੇ ਮੁੱਖ ਕੇਂਦਰ ਵਿੱਚ ਤਾਇਨਾਤ ਮੋਗਾ ਦੇ ਨੌਜਵਾਨ ਰਾਕੇਟ ਵਿਗਿਆਨੀ ਹਰਜੀਤ ਸਿੰਘ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵੱਕਾਰੀ ਪ੍ਰਾਜੈਕਟ ਚੰਦਰਯਾਨ-3 `ਚ ਅਹਿਮ ਯੋਗਦਾਨ ਪਾ ਕੇ ਮੋਗਾ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦਾ ਵੀ ਨਾਂ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਮੋਗਾ 'ਚ 37 ਸਾਲਾ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਸਾਲ ਪਹਿਲਾਂ ਵੱਡੇ ਭਰਾ ਦੀ ਵੀ ਚਿੱਟੇ ਨੇ ਲਈ ਸੀ ਜਾਨ

ਮੁੱਖ ਡਿਜ਼ਾਈਨ ਇੰਜੀਨੀਅਰ ਵਜੋਂ ਪਹਿਲੇ ਪ੍ਰਾਜੈਕਟਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਸਾਲ 2017 ਵਿੱਚ ਟੀਮ ਐਕਸੀਲੈਂਸ ਅਵਾਰਡ ਨਾਲ ਤੇ ਸਾਲ 2018 ਵਿੱਚ ਯੰਗ ਸਾਇੰਟਿਸਟ ਅਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਸਾਲ 2021 'ਚ ਇਸਰੋ ਨੇ ਹਰਜੀਤ ਸਿੰਘ ਦੇ ਸਨਮਾਨ ਵਿੱਚ ਡਾਕ ਟਿਕਟ ਵੀ ਜਾਰੀ ਕੀਤਾ ਸੀ। ਇਥੇ ਸਥਾਨਕ ਨਿਊ ਦਸਮੇਸ਼ ਨਗਰ ਵਿੱਚ ਡੀਟੀਐੱਫ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੇਵਾਮੁਕਤ ਮੁੱਖ ਅਧਿਆਪਕ ਤੇ ਗੁਰਸ਼ਰਨ ਕੌਰ ਸੇਵਾਮੁਕਤ ਅਧਿਆਪਿਕਾ ਦੇ ਇਸ ਹੋਣਹਾਰ ਪੁੱਤ ਨੇ ਕਮਾਲ ਕਰ ਦਿਖਾਇਆ ਹੈ, ਜਿਸ ਉੱਤੇ ਅੱਜ ਹਰ ਪੰਜਾਬੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਅਗਲੇ ਪ੍ਰਾਜੈਕਟਾਂ ਦੌਰਾਨ ਇਸੇ ਤਰ੍ਹਾਂ ਯਤਨਸ਼ੀਲ ਰਹੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਰਾਸ਼ਟਰੀ ਅਧਿਆਪਕ ਪੁਰਸਕਾਰ, ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਦੋਵੇਂ ਅਧਿਆਪਕ  

ਇਸ ਦੇ ਨਾਲ ਹੀ ਲੁਧਿਆਣਾ ਦੇ ਖੰਨਾ ਜ਼ਿਲ੍ਹੇ ਦੇ ਪਿੰਡ ਧਮੋਟ ਦੇ ਰਹਿਣ ਵਾਲੇ ਇੰਜੀਨੀਅਰ ਮੋਹਿਤ ਸ਼ਰਮਾ ਨੇ ਵੀ ਚੰਦਰਯਾਨ-3 ਲਾਂਚਿੰਗ ਵਿਚ ਅਹਿਮ ਯੋਗਦਾਨ ਪਾਇਆ। ਗੱਲਬਾਤ ਕਰਦਿਆਂ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ, ਜਿਸ ਦੀ ਟੀਮ ‘ਚ ਔਰਤਾਂ ਵੀ ਸ਼ਾਮਲ ਸਨ।

ਟੀਮ ਨੇ ਚੰਦਰਯਾਨ ਦੇ ਲੈਂਡਿੰਗ ਸੈਂਸਰ ‘ਤੇ ਮਿਲ ਕੇ ਕੰਮ ਕੀਤਾ। ਸਭ ਨੂੰ ਪਤਾ ਸੀ ਕਿ ਪੁੱਤਰ ਇਸਰੋ ਵਿੱਚ ਹੈ। ਇਸਰੋ ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਹੁਣ ਸਾਰਿਆਂ ਵੱਲੋਂ ਵਧਾਈਆਂ ਦੇ ਕਾਲ ਆ ਰਹੇ ਹਨ। ਉਹ ਵੀ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣਿਆ ਗਿਆ ਸੀ ਅਤੇ 2020 ਵਿਚ ਭਰਤੀ ਹੋਇਆ ਸੀ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਜਮਾਤ ਵਿੱਚ ਟਾਪਰ ਹੁੰਦਾ ਸੀ। 2016 ਵਿੱਚ ਥਾਪਰ ਯੂਨੀਵਰਸਿਟੀ ਵਿਚ ਦਾਖਲਾ ਲਿਆ।