Fraud News: ਟਰੇਨ ਵਿਚ ਫ਼ੋਨ ਚਾਰਜ ਕਰਨ ਸਮੇਂ ਚੋਰੀ ਹੋ ਸਕਦਾ ਹੈ ਤੁਹਾਡਾ ਡਾਟਾ! ਜਾਣੋ ਕਿਵੇਂ ਨਿਸ਼ਾਨਾ ਬਣਾਉਂਦੇ ਨੇ ਹੈਕਰਜ਼
ਜੇਕਰ ਤੁਸੀਂ ਵੀ ਟਰੇਨ 'ਚ ਸਫ਼ਰ ਕਰਦੇ ਹੋ ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Fraud News: ਜੇਕਰ ਤੁਸੀਂ ਵੀ ਟਰੇਨ 'ਚ ਸਫ਼ਰ ਕਰਦੇ ਹੋ ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਇਨ੍ਹੀਂ ਦਿਨੀਂ ਕਈ ਅਜਿਹੇ ਖੁਲਾਸੇ ਹੋਏ ਹਨ, ਜਿਨ੍ਹਾਂ ਵਿਚ ਸਾਹਮਣੇ ਆਇਆ ਹੈ ਕਿ ਯਾਤਰੀਆਂ ਦੇ ਖਾਤਿਆਂ 'ਚੋਂ ਅਚਾਨਕ ਪੈਸੇ ਗਾਇਬ ਹੋ ਜਾਂਦੇ ਹਨ। ਪਰ ਅਜਿਹਾ ਹੋਣ ਦੇ ਪਿੱਛੇ ਕਈ ਕਾਰਨ ਹਨ ਅਤੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਜਾਣਕਾਰੀ ਦੇਵਾਂਗੇ। ਇਸ ਸਮੇਂ ਦੌਰਾਨ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਵੀ ਲੋੜ ਹੈ।
ਮਾਲਵੇਅਰ
ਜਦੋਂ ਵੀ ਤੁਸੀਂ ਕਿਸੇ ਸਮਾਰਟਫੋਨ ਨੂੰ ਚਾਰਜ 'ਤੇ ਲਗਾਉਂਦੇ ਹੋ, ਤਾਂ ਤੁਸੀਂ ਉਸ ਨਾਲ ਡਾਟਾ ਕੇਬਲ ਨੂੰ ਜੋੜਦੇ ਹੋ, ਪਰ ਡਾਟਾ ਟ੍ਰਾਂਸਫਰ ਕਰਨ ਲਈ ਵੀ ਡਾਟਾ ਕੇਬਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਮਦਦ ਨਾਲ ਸਮਾਰਟਫੋਨ 'ਚ ਡਾਟਾ ਜਾਂ ਕੋਈ ਵੀ ਸਾਫਟਵੇਅਰ ਆਸਾਨੀ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ, ਜਦੋਂ ਵੀ ਤੁਸੀਂ ਕਿਸੇ ਵੀ ਜਨਤਕ ਪਲੇਟਫਾਰਮ 'ਤੇ ਅਪਣੇ ਸਮਾਰਟਫੋਨ ਨੂੰ ਚਾਰਜ ਕਰਦੇ ਹੋ, ਤਾਂ ਸੱਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਕੋਈ ਤੁਹਾਡੇ ਫੋਨ ਦਾ ਡੇਟਾ ਚੋਰੀ ਨਹੀਂ ਕਰ ਰਿਹਾ ਹੈ।
ਬਚਾਅ ਕਿਵੇਂ ਕਰੀਏ?
ਜਦੋਂ ਵੀ ਤੁਸੀਂ ਸਮਾਰਟਫੋਨ ਨੂੰ ਕਨੈਕਟ ਕਰਦੇ ਹੋ, ਇਕ ਪੌਪ-ਅੱਪ ਤੁਹਾਨੂੰ ਪੁੱਛਦਾ ਹੈ ਕਿ ਕੀ ਤੁਸੀਂ ਸਮਾਰਟਫੋਨ ਦਾ ਡਾਟਾ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਨਹੀਂ? ਇਸ ਵਿਚ ਤੁਹਾਨੂੰ ਦੋ ਵਿਕਲਪ Allow ਅਤੇ Decline ਦਿਤੇ ਜਾਂਦੇ ਹਨ, ਸੁਰੱਖਿਅਤ ਰਹਿਣ ਲਈ ਤੁਹਾਨੂੰ Decline ਨੂੰ ਚੁਣਨਾ ਹੋਵੇਗਾ। ਇਸ ਸਥਿਤੀ ਵਿਚ, ਤੁਹਾਡੇ ਫ਼ੋਨ ਦਾ ਡੇਟਾ ਸੁਰੱਖਿਅਤ ਹੋ ਜਾਂਦਾ ਹੈ।
ਸੇਫਟੀ ਵਾਇਰ
ਮਾਰਕੀਟ ਵਿਚ ਬਹੁਤ ਸਾਰੀਆਂ ਸੁਰੱਖਿਆ ਤਾਰਾਂ ਵੀ ਉਪਲਬਧ ਹਨ। ਇਹ ਤਾਰ ਸਿਰਫ ਚਾਰਜਿੰਗ ਲਈ ਹੈ। ਇਸ ਦੀ ਮਦਦ ਨਾਲ ਕੋਈ ਵੀ ਡਾਟਾ ਚੋਰੀ ਨਹੀਂ ਕਰ ਸਕਦਾ। ਇਸ ਤੋਂ ਇਲਾਵਾ, ਇਸ ਵਿਚ ਇਕ ਐਲਈਡੀ ਇੰਡੀਕੇਟਰ ਵੀ ਹੈ। ਇਸ ਦੀ ਮਦਦ ਨਾਲ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿ ਕੋਈ ਤੁਹਾਡੇ ਫੋਨ ਤੋਂ ਡਾਟਾ ਚੋਰੀ ਕਰ ਰਿਹਾ ਹੈ ਜਾਂ ਨਹੀਂ। ਕਿਉਂਕਿ ਇਥੇ ਲਾਈਟਾਂ ਦੀ ਮਦਦ ਨਾਲ ਹਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
(For more news apart from Fraud News Your data can be stolen during charging in Indian Railway, stay tuned to Rozana Spokesman)