Twitter ਖਰੀਦਣ ਤੋਂ ਬਾਅਦ ਐਲਨ ਮਸਕ ਨੇ ਅਪਣੇ ਟਵੀਟ ਨਾਲ ਫਿਰ ਕੀਤਾ ਹੈਰਾਨ

ਏਜੰਸੀ

ਜੀਵਨ ਜਾਚ, ਤਕਨੀਕ

ਟੇਸਲਾ ਦੇ ਸੀਈਓ ਐਲਨ ਮਸਕ ਮਾਈਕ੍ਰੋ-ਬਲੌਗਿੰਗ ਸਾਈਟ ਟਵਿਟਰ ਨੂੰ ਖਰੀਦਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ।

Elon Musk



ਨਵੀਂ ਦਿੱਲੀ: ਟੇਸਲਾ ਦੇ ਸੀਈਓ ਐਲਨ ਮਸਕ ਮਾਈਕ੍ਰੋ-ਬਲੌਗਿੰਗ ਸਾਈਟ ਟਵਿਟਰ ਨੂੰ ਖਰੀਦਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਉਹਨਾਂ ਨੇ ਜਲਦ ਹੀ ਕੋਕਾ-ਕੋਲਾ ਨੂੰ ਖਰੀਦਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਉਹ ਇਸ ਵਿਚ ਕੋਕੀਨ ਪਾਉਣਗੇ।

Tweet

ਮਸਕ ਨੇ ਟਵੀਟ ਕੀਤਾ ਕਿ ਮੈਂ ਹੁਣ ਕੋਕਾ-ਕੋਲਾ ਖਰੀਦ ਰਿਹਾ ਹਾਂ ਤਾਂ ਕਿ ਇਸ ਵਿਚ ਕੋਕੀਨ ਨੂੰ ਦੁਬਾਰਾ ਮਿਲਾ ਸਕਾਂ। ਉਹਨਾਂ ਦੇ ਇਸ ਟਵੀਟ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਅਤੇ ਰੀਟਵੀਟ ਕਰ ਚੁੱਕੇ ਹਨ। ਇਸ ਟਵੀਟ ਤੋਂ ਥੋੜ੍ਹੀ ਦੇਰ ਬਾਅਦ ਮਸਕ ਨੇ ਇਕ ਹੋਰ ਟਵੀਟ ਕੀਤਾ। ਉਹਨਾਂ ਕਿਹਾ- ਟਵਿਟਰ ਨੂੰ ਹੋਰ ਮਜ਼ੇਦਾਰ ਜਗ੍ਹਾ ਬਣਾਉਣਾ ਚਾਹੀਦਾ ਹੈ।

Tweet

ਇਸ ਤੋਂ ਤੁਰੰਤ ਬਾਅਦ ਮਸਕ ਨੇ ਆਪਣੇ ਪਿਛਲੇ ਟਵੀਟ ਦਾ ਇਕ ਸਕ੍ਰੀਨਸਾਟ ਵੀ ਪੋਸਟ ਕੀਤਾ ਜਿਸ ਵਿਚ ਉਹਨਾਂ ਕਿਹਾ - ਮੈਂ ਮੈਕਡੋਨਲਡ ਖਰੀਦਣ ਜਾ ਰਿਹਾ ਹਾਂ ਅਤੇ ਸਾਰੀਆਂ ਆਈਸਕ੍ਰੀਮ ਮਸ਼ੀਨਾਂ ਨੂੰ ਠੀਕ ਕਰਨ ਜਾ ਰਿਹਾ ਹਾਂ। ਉਹਨਾਂ ਨੇ ਮਜ਼ਾਕ ਵਿਚ ਆਪਣੇ ਆਪ ਨੂੰ ਜਵਾਬ ਦਿੱਤਾ - ਸੁਣੋ, ਮੈਂ ਚਮਤਕਾਰ ਨਹੀਂ ਕਰ ਸਕਦਾ।

Elon Musk

ਐਲਨ ਮਸਕ ਨੇ ਟਵਿਟਰ ਨੂੰ ਖਰੀਦਣ ਲਈ 44 ਅਰਬ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ। ਟਵਿਟਰ ਦੇ ਹਰ ਸ਼ੇਅਰ ਲਈ $54.20 (4,148 ਰੁਪਏ) ਦਾ ਭੁਗਤਾਨ ਕੀਤਾ ਹੈ। ਟਵਿਟਰ ਵਿਚ ਉਸ ਦੀ ਪਹਿਲਾਂ ਹੀ 9% ਹਿੱਸੇਦਾਰੀ ਸੀ। ਉਹ ਟਵਿਟਰ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਸੀ। ਤਾਜ਼ਾ ਡੀਲ ਤੋਂ ਬਾਅਦ ਕੰਪਨੀ 'ਚ ਉਸ ਦੀ 100 ਫੀਸਦੀ ਹਿੱਸੇਦਾਰੀ ਹੈ ਅਤੇ ਟਵਿਟਰ ਉਸ ਦੀ ਪ੍ਰਾਈਵੇਟ ਕੰਪਨੀ ਬਣ ਗਈ ਹੈ।