ਸਭ ਤੋਂ ਵੱਡੇ ਨਸ਼ਾ ਤਸਕਰ ਦੇ ਭਰਾ ਦਾ iPhone ਹੈਕ, Apple ਨੇ ਕੀਤਾ ਅਰਬਾਂ ਦਾ ਕੇਸ

ਏਜੰਸੀ

ਜੀਵਨ ਜਾਚ, ਤਕਨੀਕ

ਸਭ ਤੋਂ ਵੱਡੇ ਤਸਕਰ ਦੇ ਭਰਾ ਦਾ iPhone ਹੈਕ, Apple ਨੇ ਕੀਤਾ ਅਰਬਾਂ ਦਾ ਕੇਸ

Photo

ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਨਸ਼ਾ ਤਸਕਰੀ ਕਰਨ ਵਾਲੇ ਪਾਬਲੋ ਐਸਕੋਬਾਰ ਦੇ ਭਰਾ ਨੇ ਆਈਫੋਨ ਨਿਰਮਾਤਾ ਕੰਪਨੀ ਐਪਲ 'ਤੇ 2.6 ਬਿਲੀਅਨ ਡਾਲਰ ਯਾਨੀ ਕਰੀਬ 19,659 ਕਰੋੜ ਰੁਪਏ ਦਾ ਕੇਸ ਦਰਜ ਕੀਤਾ ਹੈ। ਨਸ਼ਾ ਤਸਕਰ ਦੇ ਭਰਾ ਰੌਬਰਟੋ ਐਸਕੋਬਾਰ ਨੇ ਕਿਹਾ ਕਿ ਉਸ ਦਾ ਆਈਫੋਨ ਹੈਕ ਕੀਤਾ ਗਿਆ।

ਇਸ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਧਮਕੀ ਭਰੇ ਪੱਤਰ ਆਉਣੇ ਸ਼ੁਰੂ ਹੋ ਗਏ। ਇਸ ਲਈ ਉਸ ਨੇ ਐਪਲ ਕੰਪਨੀ ਖਿਲਾਫ ਕੇਸ ਦਾਇਰ ਕੀਤਾ ਹੈ। ਰਿਪੋਰਟ ਅਨੁਸਾਰ ਰੌਬਰਟੋ ਐਸਕੋਬਾਰ ਦੇ ਕਾਨੂੰਨੀ ਨੋਟਿਸ ਵਿਚ ਦੱਸਿਆ ਗਿਆ ਹੈ ਕਿ ਉਸ ਨੇ ਐਪਲ ਕੰਪਨੀ 'ਤੇ ਇੰਨਾ ਵੱਡਾ ਕੇਸ ਬਣਾਇਆ ਹੈ।

ਦਰਅਸਲ ਰੌਬਰਟੋ ਦੇ ਫੋਨ ਨੂੰ ਹੈਕ ਕਰਨ ਤੋਂ ਬਾਅਦ, ਉਸ ਦਾ ਪਤਾ ਲੱਭਿਆ ਗਿਆ, ਇਸ ਤੋਂ ਬਾਅਦ ਉਸ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ। ਐਸਕੋਬਾਰ ਨੇ ਕਿਹਾ ਕਿ ਐਪਲ ਕੰਪਨੀ ਦੇ ਕਰਮਚਾਰੀ ਕਹਿੰਦੇ ਹਨ ਕਿ ਉਹਨਾਂ ਦਾ ਫੋਨ ਦੁਨੀਆ ਦਾ ਸਭ ਤੋਂ ਸੁਰੱਖਿਅਤ ਫੋਨ ਹੈ। ਫਿਰ ਕਿਸੇ ਨੇ ਮੇਰਾ ਫੋਨ ਕਿਵੇਂ ਹੈਕ ਕੀਤਾ?

ਉਹਨਾਂ ਕਿਹਾ ਪਹਿਲਾਂ ਹੋਈ ਕਤਲ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ, ਮੈਂ ਸਭ ਤੋਂ ਸੁਰੱਖਿਅਤ ਫੋਨ ਲੈ ਲਿਆ ਸੀ, ਪਰ ਇਸ ਨੂੰ ਹੈਕ ਵੀ ਕੀਤਾ ਗਿਆ । ਰੌਬਰਟੋ ਦੇ ਕਾਨੂੰਨੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਤੋਂ ਉਸ ਦੀ ਸੁਰੱਖਿਆ ਖਤਰੇ ਵਿਚ ਹੈ, ਉਹ ਅੰਡਰ ਗਰਾਂਊਡ ਹੋ ਗਿਆ ਹੈ।

ਉਹ ਚਾਹੁੰਦੇ ਹਨ ਕਿ ਸੁਰੱਖਿਆ ਦੀ ਉਲੰਘਣਾ, ਗਲਤ ਜਾਣਕਾਰੀ ਦੇਣ ਅਤੇ ਮਾਨਸਿਕ ਦਬਾਅ ਪੈਦਾ ਕਰਨ ਦੇ ਦੋਸ਼ਾਂ ਤਹਿਤ ਐਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ, ਰੌਬਰਟੋ ਐਸਕੋਬਾਰ ਦਾ ਨਾਮ ਫਿਰ ਤੋਂ ਸਮਾਰਟਫੋਨ ਦੇ ਨਾਲ ਜੋੜਿਆ ਜਾ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।