ਚੰਡੀਗੜ੍ਹ 'ਚ ਕਰੋਨਾ ਦੇ ਚਾਰ ਨਵੇਂ ਕੇਸ ਦਰਜ਼, ਤਿੰਨ ਔਰਤਾਂ ਸਮੇਤ ਇਕ ਨੌਜਵਾਨ ਵੀ ਆਇਆ ਲਪੇਟ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸ ਆਏ ਦਿਨ ਸਾਹਮਣੇ ਆ ਰਹੇ ਹਨ। ਇਸੇ ਤਹਿਤ ਹੁਣ ਫਿਰ ਚੰਡੀਗੜ੍ਹ ਸਥਿਤ ਬਾਪੂਧਾਮ ਕਲੌਨੀ ਵਿਚੋਂ ਕਰੋਨਾ ਦੇ 4 ਨਵੇਂ ਕੇਸ ਦਰਜ਼ ਹੋਏ ਹਨ।

Corona Virus

ਚੰਡੀਗੜ੍ਹ : ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸ ਆਏ ਦਿਨ ਸਾਹਮਣੇ ਆ ਰਹੇ ਹਨ। ਇਸੇ ਤਹਿਤ ਹੁਣ ਫਿਰ ਚੰਡੀਗੜ੍ਹ ਸਥਿਤ ਬਾਪੂਧਾਮ ਕਲੌਨੀ ਵਿਚੋਂ ਕਰੋਨਾ ਵਾਇਰਸ ਦੇ 4 ਨਵੇਂ ਕੇਸ ਦਰਜ਼ ਹੋਏ ਹਨ। ਇਨ੍ਹਾਂ ਕੇਸਾਂ ਵਿਚ ਤਿੰਨ ਔਰਤਾਂ 30, 31 ਅਤੇ 37 ਸਾਲਾ ਅਤੇ ਇਕ 18 ਸਾਲ ਦਾ ਨੌਜਵਾਨ ਵੀ ਸ਼ਾਮਿਲ ਹੈ। ਦੱਸ ਦੱਈਏ ਕਿ ਚੰਡੀਗੜ੍ਹ ਵਿਚ ਬਾਪੂਧਾਮ ਕਲੋਨੀ ਕਰੋਨਾ ਵਾਇਰਸ ਦਾ ਹੌਟਸਪੋਟ ਬਣਿਆ ਹੋਇਆ ਹੈ।

ਇਸ ਤਰ੍ਹਾਂ ਚੰਗੀਗੜ੍ਹ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 293 ਹੈ ਜਿਨ੍ਹਾਂ ਵਿਚੋਂ 220 ਕੇਸ ਇਕੱਲੇ ਬਾਪੂਧਾਮ ਕਲੋਨੀ ਵਿਚੋਂ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਚੰਡੀਗੜ੍ਹ ਵਿਚ 100 ਐਕਟਿਵ ਕੇਸ ਹਨ। ਦੱਸ ਦੱਈਏ ਕਿ ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਚੱਲ ਰਿਹਾ ਹੈ, ਜੋ ਕਿ 31 ਮਈ ਨੂੰ ਖਤਮ ਹੋਣ ਜਾ ਰਿਹਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਅੱਗ ਵਧਾਇਆ ਜਾਵੇ ਜਾਂ ਨਹੀਂ ਇਸ ਸਬੰਧ ਰਾਏ ਲੈਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਫੋਨ ਜ਼ਰੀਏ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਕੀ-ਕੀ ਕੱਦਮ ਚੁੱਕੇ ਜਾ ਸਕਦੇ ਹਨ। ਇਸ ਸਬੰਧੀ ਵਿਚ ਮੁੱਖ ਮੰਤਰੀਆਂ ਤੋਂ ਰਾਏ ਲਈ ਗਈ।