ਬਿਨਾਂ ਟਾਈਪ ਕੀਤੇ ਭੇਜੋ ਮੈਸੇਜ, ਵਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ 'ਤੇ ਹੁਣ ਤੁਸੀਂ ਕਿਸੇ ਨੂੰ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਿਖਣ ਦੀ ਲੋੜ ਨਹੀਂ ਪਵੇਗੀ। ਕੰਪਨੀ ਨੇ ਅਪਣੇ ਪਲੇਟਫਾਰਮ 'ਤੇ mic ਫੀਚਰ ਪੇਸ਼ ਕਰ ...

Whatsapp Feature

ਨਵੀਂ ਦਿੱਲੀ : ਵਟਸਐਪ 'ਤੇ ਹੁਣ ਤੁਸੀਂ ਕਿਸੇ ਨੂੰ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਿਖਣ ਦੀ ਲੋੜ ਨਹੀਂ ਪਵੇਗੀ। ਕੰਪਨੀ ਨੇ ਅਪਣੇ ਪਲੇਟਫਾਰਮ 'ਤੇ mic ਫੀਚਰ ਪੇਸ਼ ਕਰ ਦਿਤਾ ਹੈ ਜੋ ਯੂਜ਼ਰ ਨੂੰ ਮੈਸੇਜ ਡਿਕਟੇਟ ਕਰ ਭੇਜਣ ਦੀ ਆਗਿਆ ਦਿੰਦੀ ਹੈ। ਇਸ ਦਾ ਸਿੱਧਾ ਮਤਲੱਬ ਇਹ ਹੈ ਕਿ ਹੁਣ ਯੂਜ਼ਰ ਨੂੰ ਮੈਸੇਜ ਨੂੰ ਲਿਖਣ ਜਾਂ ਟਾਈਪ ਕਰਨ ਦੀ ਕੋਈ ਲੋੜ ਨਹੀਂ ਹੈ।

ਉਹ ਸਿਰਫ ਮੈਸੇਜ ਨੂੰ ਡਿਕਟੇਟ ਕਰ ਸੈਂਡ ਬਟਨ 'ਤੇ ਪ੍ਰੈਸ ਕਰ ਦਿਓ। ਇਸ ਨਾਲ ਮੈਸੇਜ ਤੁਹਾਡੇ ਕਾਂਟੈਕਟ ਦੇ ਕੋਲ ਡਿਲੀਵਰ ਹੋ ਜਾਵੇਗਾ। ਇਸ ਨਵੇਂ ਫੀਚਰ ਦਾ ਨਾਮ ਵਟਸਐਪ Dictation feature ਹੈ। ਇਹ ਫੀਚਰ ਐਂਡਰਾਈਡ ਅਤੇ iOS ਲਈ ਉਪਲੱਬਧ ਕਰਾਇਆ ਗਿਆ ਹੈ। ਵੈਸੇ ਤਾਂ ਡਿਕਟੇਸ਼ਨ ਫੀਚਰ Google Assistant ਅਤੇ Siri ਜਿਵੇਂ ਸਮਾਰਟ ਵਾਈਸ ਅਸਿਸਟੈਂਟ ਵਿਚ ਪਹਿਲਾਂ ਤੋਂ ਮੌਜੂਦ ਹਨ। ਹੁਣ ਇਸ ਫੀਚਰ ਨੂੰ ਵਟਸਐਪ ਵਿਚ ਇਨ - ਬਿਲਟ ਕਰ ਦਿਤਾ ਗਿਆ ਹੈ

ਅਤੇ ਇਸ ਦੇ ਜਰੀਏ ਯੂਜ਼ਰ ਕੀਬੋਰਡ 'ਤੇ ਦਿੱਤੇ ਗਏ ਨਵੇਂ mic ਆਈਕਨ ਦੇ ਜਰੀਏ ਮੈਸੇਜ ਨੂੰ ਡਿਕਟੇਟ ਕਰ ਭੇਜ ਸਕਦੇ ਹਨ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਸਟੈਪ ਨੂੰ ਫੋਲੋ ਕਰੋ। ਸੱਭ ਤੋਂ ਪਹਿਲਾਂ ਅਪਣੇ ਵਟਸਐਪ ਨੂੰ ਓਪਨ ਕਰੋ। ਇਸ ਤੋਂ ਬਾਅਦ ਤੁਸੀਂ ਜਿਸ ਨੂੰ ਮੈਸੇਜ ਭੇਜਣਾ ਚਾਹੁੰਦੇ ਹੋ ਉਸ ਦੀ ਚੈਟ ਵਿੰਡੋ 'ਤੇ ਜਾਓ। ਮੈਸੇਜ ਭੇਜਣ ਲਈ ਟਾਈਪ ਬਾਕਸ 'ਤੇ ਟੈਪ ਕਰੋ।

ਕੀਬੋਰਡ 'ਤੇ ਤੁਹਾਨੂੰ ਇਕ mic ਆਇਕਨ ਵਿਖੇਗਾ। ਇਸ 'ਤੇ ਟੈਪ ਕਰ ਦਿਓ। ਇੱਥੇ ਤੁਸੀਂ ਜੋ ਵੀ ਮੈਸੇਜ ਭੇਜਣਾ ਚਾਹੁੰਦੇ ਹੋ ਉਹ ਬੋਲ ਦਿਓ, ਉਹ ਆਟੋਮੈਟਿਕਲੀ ਟਾਈਪ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਐਂਡਰਾਇਡ ਯੂਜ਼ਰ ਨੂੰ ਇਹ mic ਬਟਨ ਕੀਬੋਰਡ 'ਤੇ ਉੱਪਰ ਦੇ ਪਾਸੇ ਮਿਲੇਗਾ। ਉਥੇ ਹੀ  iOS ਯੂਜ਼ਰ ਨੂੰ ਹੇਠਾਂ ਵੱਲ ਬਟਨ ਮਿਲੇਗਾ। ਮੈਸੇਜ ਟਾਈਪ ਹੋਣ ਤੋਂ ਬਾਅਦ ਤੁਸੀਂ ਸੈਂਡ ਬਟਨ 'ਤੇ ਕਲਿਕ ਕਰ ਦਿਓ। ਮੈਸੇਜ ਤੁਹਾਡੇ ਕਾਂਟੈਕਟ ਦੇ ਕੋਲ ਪਹੁੰਚ ਜਾਵੇਗਾ।