ਵਧ ਸਕਦੀ ਹੈ ਤੁਹਾਡੇ ਪ੍ਰੀਪੇਡ ਪਲਾਨ ਦੀ ਮਿਆਦ, ਟ੍ਰਾਈ ਦੀ ਟੈਲੀਕਾਮ ਕੰਪਨੀਆਂ ਨੂੰ ਚਿੱਠੀ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤੀ ਟੈਲੀਕਾਮ ਰੇਗੂਲੇਟਰੀ (ਟ੍ਰਾਈ) ਨੇ ਟੈਲੀਕਾਮ ਕੰਪਨੀਆਂ ਨੂੰ ਪ੍ਰੀਪੇਡ ਯੂਜ਼ਰਸ ਦੇ ਪਲਾਨ ਲਈ ਮਿਆਦ ਵਧਾਉਣ ਨੂੰ ਕਿਹਾ ਹੈ।

Photo

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੇਗੂਲੇਟਰੀ (ਟ੍ਰਾਈ) ਨੇ ਟੈਲੀਕਾਮ ਕੰਪਨੀਆਂ ਨੂੰ ਪ੍ਰੀਪੇਡ ਯੂਜ਼ਰਸ ਦੇ ਪਲਾਨ ਲਈ ਮਿਆਦ ਵਧਾਉਣ ਨੂੰ ਕਿਹਾ ਹੈ। ਟ੍ਰਾਈ ਨੇ ਅਜਿਹਾ ਐਲਾਨ ਕੋਰੋਨਾ ਵਾਇਰਸ ਲੌਕਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਹੈ। ਟ੍ਰਾਈ ਨੇ ਰਿਲਾਇੰਸ ਜੀਓ, ਭਾਰਤੀ ਏਅਰਟੈਲ, ਵੋਡਾਫੋਨ ਆਈਡੀਆ ਅਤੇ ਬੀਐਸਐਨਐਲ ਨੂੰ ਕਿਹਾ ਹੈ ਕਿ ਅਪਣੇ ਪ੍ਰੀਪੇਡ ਗਾਹਕਾਂ ਲਈ ਮਿਆਦ ਵਧਾਉਣ ਲਈ ਜ਼ਰੂਰੀ ਕਮਦ ਚੁੱਕੇ ਜਾਣ।

ਇਸ ਦੇ ਨਾਲ ਹੀ ਟ੍ਰਾਈ ਨੇ ਇਹਨਾਂ ਕੰਪਨੀਆਂ ਤੋਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਨੈਸ਼ਨਲ ਲੌਕਡਾਊਨ ਦੌਰਾਨ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਵਿਸ ਜਾਰੀ ਰੱਖਣ ਲਈ ਕੰਪਨੀਆਂ ਨੇ ਕੀ-ਕੀ ਕਦਮ ਚੁੱਕੇ ਹਨ। ਰਿਪੋਰਟ ਮੁਤਾਬਕ ਟ੍ਰਾਈ ਨੇ ਕਿਹਾ ਹੈ, ‘ਕਿਉਂਕਿ ਦੂਰਸੰਚਾਰ ਨੂੰ ਇਕ ਜ਼ਰੂਰੀ ਸੇਵਾ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਲੌਕਡਾਉਨ ਵਿਚ ਵੱਖ ਰੱਖਿਆ ਗਿਆ ਹੈ ਅਤੇ ਇਸ ਨੂੰ ਬੰਦ ਨਹੀਂ ਕੀਤਾ ਗਿਆ ਹੈ’।

ਜ਼ਿਕਰਯੋਗ ਹੈ ਕਿ ਇਹਨਾਂ ਕੰਪਨੀਆਂ ਦੇ ਕੁੱਲ ਗਾਹਕਾਂ ਦਾ ਜ਼ਿਆਦਾਤਰ ਹਿੱਸਾ ਪ੍ਰੀਪੇਡ ਯੂਜ਼ਰ ਹਨ। ਅਜਿਹੀ ਸਥਿਤੀ ਵਿਚ ਪ੍ਰੀਪੇਡ ਯੂਜ਼ਰਸ ਦੀ ਮਿਆਦ ਵਧਾਉਣ ਲਈ ਕਿਹਾ ਗਿਆ ਹੈ।  ਟ੍ਰਾਈ ਦੇ ਇਸ ਪੱਤਰ ‘ਤੇ ਹਾਲੇ ਤੱਕ ਕਿਸੇ ਵੀ ਕੰਪਨੀ ਦਾ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਕੰਪਨੀ ਨੇ ਅਪਣੇ ਪ੍ਰੀਪੇਡ ਯੂਜ਼ਰਸ ਲਈ ਹੁਣ ਤੱਕ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। 

ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦ ਹੀ ਕੰਪਨੀਆਂ ਪ੍ਰੀਪੇਡ ਯੂਜ਼ਰਸ ਲਈ ਮਿਆਦ ਵਧਾਉਣ ਦਾ ਐਲਾਨ ਕਰਨਗੀਆਂ। ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿਚ 21 ਦਿਨਾਂ ਤੱਕ ਲਈ ਲੌਕਡਾਊਨ ਕੀਤਾ ਹੈ। ਅਜਿਹੀ ਸਥਿਤੀ ਵਿਚ ਜੇਕਰ ਕੰਪਨੀਆਂ ਅਜਿਹਾ ਕਰਦੀਆਂ ਹਨ ਤਾਂ ਇਹ ਮੋਬਾਈਲ ਯੂਜ਼ਰਸ ਲਈ ਚੰਗੀ ਖ਼ਬਰ ਹੋਵੇਗੀ।