ਕੇਂਦਰ ਦਾ ਆਦੇਸ਼, ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ ਲੌਕਡਾਊਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਕੇਂਦਰ ਸਰਕਾਰ ਨੇ ਅੱਜ 29 ਮਾਰਚ ਨੂੰ ਕਾਫੀ ਅਹਿਮ ਫੈਸਲੇ ਲਏ ਹਨ

coronavirus

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ 21 ਦਿਨ ਦੇ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ। ਇਸ ਲੌਕਡਾਊਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਕੇਂਦਰ ਸਰਕਾਰ ਨੇ ਅੱਜ 29 ਮਾਰਚ ਨੂੰ ਕਾਫੀ ਅਹਿਮ ਫੈਸਲੇ ਲਏ ਹਨ। ਕੇਂਦਰ ਨੇ ਹੁਣ ਇਕ ਹੋਰ ਆਦੇਸ਼ ਜ਼ਾਰੀ ਕਰਕੇ ਕਿਹਾ ਹੈ ਕਿ ਰਾਜਾਂ ਅਤੇ ਸਾਰੇ ਜ਼ਿਲ੍ਹਿਆਂ ਦੀਆਂ ਹੱਦਾਂ ਨੂੰ ਸਖਤੀ ਨਾਲ ਸੀਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਇਕ ਥਾਂ ਤੋਂ ਦੂਜੀ ਥਾਂ ਜਾਣ ਦੀ ਮੂਵਮੈਂਟ ਨੂੰ ਬੰਦ ਕੀਤਾ ਜਾਵੇ। ਸੜਕ ਤੇ ਕੇਵਲ ਜਰੂਰੀ ਸਮਾਨ ਲਿਜਾਣ ਵਾਲੀਆਂ ਗੱਡੀਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਵੇ । ਇਸ ਨੂੰ ਜ਼ਿਲ੍ਹੇ ਵਿਚ ਲਾਗੂ ਕਰਵਾਉਣ ਦੀ ਜਿੰਮੇਵਾਰੀ ਜ਼ਿਲ੍ਹੇ ਦੇ ਡੀਐੱਮ ਅਤੇ ਐੱਸਪੀ ਦੀ ਹੋਵੇਗੀ। ਇਸ ਲਈ ਕੇਂਦਰ ਨੇ ਰਾਜਾਂ ਨੂੰ ਸਖਤੀ ਨਾਲ ਲੌਕਡਾਊਨ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਨਾਲ ਹੀ ਰਾਜਾਂ ਨੂੰ ਇਹ ਹਦਾਇਤ ਵੀ ਦਿੱਤੀ ਹੈ ਕਿ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਯੋਗ ਪ੍ਰਬੰਧ ਕੀਤੇ ਜਾਣ।

ਇਸ ਵਿਚ ਉਨ੍ਹਾਂ ਨੂੰ ਖਾਣ-ਪੀਣ ਅਤੇ ਤਨਖ਼ਾਹ ਦਿੱਤੀ ਜਾਵੇ ਅਤੇ ਜੇਕਰ ਕੋਈ ਉਨ੍ਹਾਂ ਮਜ਼ਦੂਰਾਂ ਤੋਂ ਕਿਰਾਏ ਦਾ ਘਰ ਖਾਲੀ ਕਰਵਾਉ ਲਈ ਕਹਿ ਰਿਹਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੱਸ ਦੱਈਏ ਕਿ ਦਿਹਾੜੀਦਾਰ ਮਜ਼ਦੂਰਾਂ ਦੀ ਸੜਕ ਤੇ ਆਵਾਜਾਈ ਦਿਖਣ ਕਾਰਨ ਕੇਂਦਰ ਨੇ ਰਾਜਾਂ ਨੂੰ ਇਹ ਹੁਕਮ ਜ਼ਾਰੀ ਕੀਤੇ ਹਨ ਕਿ ਉਹ ਸਾਰੇ ਰਾਜਾਂ ਅਤੇ ਜ਼ਿਲ੍ਹਿਆਂ ਦੇ ਬਾਡਰਾਂ ਨੂੰ ਚੰਗੇ ਤਰੀਕੇ ਨਾਲ ਸੀਲ ਕਰ ਦੇਣ। ਇਸੇ ਨਾਲ ਸਥਾਨਕ ਪ੍ਰਸ਼ਾਸਨ ਇਹ ਸੁਨਿਸਚਿਤ ਕਰੇ ਕਿ ਹਾਈਵੇ ਤੇ ਕੇਵਲ ਜਰੂਰੀ ਵਸਤੂਆਂ ਲਿਜਾਣ ਵਾਲੇ ਵਾਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ । ਕੈਬਨਿਟ ਸੈਕਟਰੀ ਅਤੇ ਗ੍ਰਹਿ ਮੰਤਰਾਲੇ ਰਾਜ ਦੇ ਮੁੱਖ ਸੈਕਟਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਉਨ੍ਹਾਂ ਵੱਲੋਂ ਹਲਾਤਾਂ ਤੇ ਪੂਰੀ ਤਰ੍ਹਾਂ ਨਾਲ ਨਿਗਾਹ ਰੱਖੀ ਜਾ ਰਹੀ ਹੈ। ਹੁਣ ਤੱਕ ਇਹ ਹੀ ਦੇਖਣ ਨੂੰ ਮਿਲਿਆ ਕਿ ਲੌਕਡਾਊਨ ਸਫ਼ਲ ਤਰੀਕੇ ਨਾਲ ਹੀ ਲਾਗੂ ਹੋ ਰਿਹਾ ਹੈ। ਜਿੱਥੇ ਜਰੂਰੀ ਲੱਗੇਗੀ ਉਥੇ ਹੀ ਵਿਸ਼ੇਸ ਕਦਮ ਚੁੱਕੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।