ਜੇਕਰ ਤੁਹਾਡਾ ਮੋਬਾਇਲ ਵੀ ਹੁੰਦੈ ਗਰਮ ਤਾਂ ਪੜੋ  ਇਹ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੋਬਾਇਲ ਫ਼ੋਨ ਗਰਮ ਹੋਣਾ ਇਕ ਆਮ ਗੱਲ ਹੈ, ਅਜੋਕੇ ਸਮੇਂ 'ਚ ਸਾਰਿਆਂ ਨੂੰ ਵੱਡੇ ਫ਼ੋਨ ਅਤੇ ਵੱਡੀ ਬੈਟਰੀ ਬੈਕਅਪ ਚਾਹੀਦਾ ਹੈ ਤਾਂ ਸਾਫ਼ ਜਿਹੀ ਗੱਲ ਹੈ ਕਿ ਫ਼ੋਨ ਤਾਂ ਗਰਮ...

Overheating mobile

ਮੋਬਾਇਲ ਫ਼ੋਨ ਗਰਮ ਹੋਣਾ ਇਕ ਆਮ ਗੱਲ ਹੈ, ਅਜੋਕੇ ਸਮੇਂ 'ਚ ਸਾਰਿਆਂ ਨੂੰ ਵੱਡੇ ਫ਼ੋਨ ਅਤੇ ਵੱਡੀ ਬੈਟਰੀ ਬੈਕਅਪ ਚਾਹੀਦਾ ਹੈ ਤਾਂ ਸਾਫ਼ ਜਿਹੀ ਗੱਲ ਹੈ ਕਿ ਫ਼ੋਨ ਤਾਂ ਗਰਮ ਹੋਵੇਗਾ ਹੀ। ਇਹ ਹੋਣਾ ਤੁਹਾਡਾ ਫ਼ੋਨ ਲੰਮੇ ਸਮੇਂ ਤਕ ਨਹੀਂ ਚੱਲ ਪਾਉਂਦਾ ਅਤੇ ਗਰਮ ਹੋ ਜਾਂਦਾ ਹੈ।  ਕਦੇ ਕੰਮ ਕਾਜ ਅਜਿਹਾ ਵੀ ਹੁੰਦਾ ਹੈ ਦੀ ਕੋਈ ਹੈਵੀ ਐਪ ਇਨਸਟਾਲ ਕਰ ਦਿਤਾ ਹੋਵੇ ਵੀ ਅਜਿਹੀ ਸਮੱਸਿਆ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਟਿਪਸ ਦਸਣ ਵਾਲੇ ਹਾਂ ਜਿਸ ਨੂੰ ਅਪਣਾਉਣ ਨਾਲ ਤੁਹਾਡਾ ਫ਼ੋਨ ਵੀ ਕਦੇ ਗਰਮ ਨਹੀਂ ਹੋਵੇਗਾ ਅਤੇ ਕਾਫ਼ੀ ਲੰਮੇ ਸਮੇਂ ਤਕ ਤੁਸੀਂ ਉਸ ਦਾ ਇਸਤੇਮਾਲ ਕਰ ਪਾਉਗੇ।

ਜੇਕਰ ਤੁਹਾਡੇ ਫ਼ੋਨ 'ਚ ਬਹੁਤ ਸਾਰੇ ਬੇਕਾਰ ਦੇ ਐਪ ਹਨ ਤਾਂ ਉਨ੍ਹਾਂ ਨੂੰ ਅਨਇੰਸਟਾਲ ਕਰ ਦਿਉ। ਜਿਸ ਨਾਲ ਤੁਹਾਡਾ ਫ਼ੋਨ ਜ਼ਿਆਦਾ ਪ੍ਰੋਸੈਸਿੰਗ ਨਹੀਂ ਲਵੇਗਾ ਅਤੇ ਤੁਹਾਡਾ ਫ਼ੋਨ ਜ਼ਿਆਦਾ ਹਿਟ ਨਹੀਂ ਹੋਵੇਗਾ। ਕਦੇ ਅਜਿਹਾ ਵੀ ਹੁੰਦਾ ਹੈ ਕਿ ਕੁੱਝ ਐਪ ਅਜਿਹੇ ਹੁੰਦੇ ਹਨ ਜੋ ਬੈਗਰਾਉਂਡ 'ਚ ਚਲਦੇ ਰਹਿੰਦੇ ਹਨ ਜਿਸ ਕਾਰਨ ਤੁਹਾਡਾ ਮੋਬਾਇਲ ਗਰਮ ਹੁੰਦਾ ਰਹਿੰਦਾ ਹੈ। ਤੁਹਾਨੂੰ ਕਿਸੇ ਹੋਰ ਫ਼ੋਨ ਦੇ ਮੋਬਾਇਲ ਦੀ ਬੈਟਰੀ ਅਤੇ ਚਾਰਜਰ ਦਾ ਕਦੇ ਵੀ ਇਸਤੇਮਾਲ ਨਹੀਂ  ਕਰਨਾ ਚਾਹੀਦਾ, ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡਾ ਮੋਬਾਇਲ ਗਰਮ ਹੁੰਦਾ ਜਾਵੇਗਾ।

ਤੁਹਾਨੂੰ ਅਪਣੇ ਮੋਬਾਇਲ ਨੂੰ ਕਦੇ ਵੀ ਰਾਤ ਵਿਚ ਚਾਰਜ ਨਹੀਂ ਲਗਾਉਣਾ ਚਾਹੀਦਾ। ਕੁੱਝ ਫ਼ੋਨ ਅਜਿਹੇ ਹੁੰਦੇ ਹਨ ਜੋ ਚਾਰਜਿੰਗ ਹੋ ਜਾਣ ਤੋਂ ਬਾਅਦ ਚਾਰਜ ਬੰਦ ਨਹੀਂ ਹੁੰਦਾ ਅਤੇ ਮੋਬਾਇਲ ਜ਼ਿਆਦਾ ਲੋਡ ਲੈ ਲੈਂਦਾ ਹੈ ਇਸ ਲਈ ਤੁਹਾਨੂੰ ਕਿਸੇ ਦੂਜੇ ਦੇ ਚਾਰਜਰ ਨਾਲ ਬਚਣਾ ਚਾਹੀਦਾ ਹੈ। ਤੁਹਾਨੂੰ ਅਪਣੇ ਮੋਬਾਇਲ ਨੂੰ ਹਮੇਸ਼ਾ ਧੁਪ ਤੋਂ ਬਚਾ ਕੇ ਰੱਖਣਾ ਚਾਹਿਦਾ ਹੈ, ਜੇਕਰ ਤੁਹਾਡੇ ਫ਼ੋਨ ਦਾ ਤਾਪਮਾਨ ਜ਼ਿਆਦਾ ਵਧ ਜਾਂਦਾ ਹੈ ਤਾਂ ਉਹ ਗਰਮ ਹੁੰਦਾ ਰਹਿੰਦਾ ਹੈ ਇਸ ਲਈ ਤੁਹਾਨੂੰ ਅਪਣੇ ਫ਼ੋਨ ਨੂੰ ਧੁਪ ਤੋਂ ਬਚਾਉਣਾ ਚਾਹੀਦਾ ਹੈ।

ਤੁਸੀਂ ਕਦੇ ਵੀ ਚਾਰਜਿੰਗ ਵਿਚ ਫ਼ੋਨ ਰੱਖ ਕੇ ਗੇਮ ਨਾ ਖੇਡੋ ਅਤੇ ਜੇਕਰ ਖੇਡਣੀ ਵੀ ਹੈ ਤਾਂ ਕਵਰ ਦਾ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਕਵਰ ਨੂੰ ਕੱਢ ਦੇਉਗੇ ਤਾਂ ਗਰਮੀ ਫ਼ੋਨ ਤੋਂ ਬਾਹਰ ਨਿਕਲ ਜਾਵੇਗੀ।