ਵਟਸਐਪ ਦੇ ਇਸ ਨਵੇਂ ਫ਼ੀਚਰ ਨਾਲ Spam ਮੈਸੇਜਿਸ 'ਤੇ ਲਗੇਗੀ ਰੋਕ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੈਸੇਜਿੰਗ ਐਪ ਵਟਸਐਪ ਨੇ ਅਪਣੀ ਐਂਡਰਾਇਡ ਐਪ ਦੇ 2.18.201 ਵਰਜਨ ਅਤੇ ਆਈਫੋਨ ਐਪ 2.18.70 ਦੇ ਸਟੇਬਲ ਵਰਜਨ ਲਈ ਇਕ ਨਵਾਂ ਫ਼ੀਚਰ ਰਿਲੀਜ਼ ਕਰ ਦਿਤਾ ਹੈ। ਨਵੇਂ ਫ਼ੀਚਰ 'ਚ...

WhatsApp

ਮੈਸੇਜਿੰਗ ਐਪ ਵਟਸਐਪ ਨੇ ਅਪਣੀ ਐਂਡਰਾਇਡ ਐਪ ਦੇ 2.18.201 ਵਰਜਨ ਅਤੇ ਆਈਫੋਨ ਐਪ 2.18.70 ਦੇ ਸਟੇਬਲ ਵਰਜਨ ਲਈ ਇਕ ਨਵਾਂ ਫ਼ੀਚਰ ਰਿਲੀਜ਼ ਕਰ ਦਿਤਾ ਹੈ। ਨਵੇਂ ਫ਼ੀਚਰ 'ਚ ਵਟਸਐਪ ਗਰੁਪ ਦੇ ਐਡਮਿਨ ਨੂੰ ਗਰੁਪ ਦੇ ਹੋਰ ਮੈਬਰਾਂ ਵਲੋਂ ਉਸ ਗਰੁਪ 'ਚ ਮੈਸੇਜ ਭੇਜਣ ਦੀ ਸਮਰਥਾ ਨੂੰ ਕਾਬੂ ਕਰਨ ਦੀ ਸਹੂਲਤ ਮਿਲਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਫ਼ੀਚਰ ਨੂੰ ਵਟਸਐਪ ਐਂਡਰਾਇਡ ਦੇ ਸਟੇਬਲ 2.18.191 ਵਰਜਨ ਤੋਂ ਇਲਾਵਾ ਵਿੰਡੋਜ਼ ਫੋਨ ਲਈ ਛੇਤੀ ਰਿਲੀਜ਼ ਕੀਤਾ ਜਾਵੇਗਾ। 

ਸਿਰਫ਼ ਗਰੁਪ ਐਡਮਿਨ ਹੀ ਕਰ ਪਾਵੇਗਾ ਇਸਤੇਮਾਲ : ਨਵਾਂ ਫ਼ੀਚਰ ਗਰੁਪ ਸੈਟਿੰਗਜ਼ ਮੈਨਿਊ ਦੇ ਅੰਦਰ ਮੌਜੂਦ ਹੈ। ਇਥੇ ਸੈਂਡ ਮੈਸੇਜ ਨਾਮ ਦਾ ਇਕ ਫ਼ੀਚਰ ਆਇਆ ਹੈ। ਇਸ ਨੂੰ ਐਡਮਿਨ ਜਾਂ ਸਾਰੇ ਪਾਰਟਿਸਿਪੈਂਟ ਦੇ ਵਿਚ ਟੈਕਲ ਕੀਤਾ ਜਾ ਸਕੇਗਾ। ਨਵਾਂ ਸੈਂਡ ਮੈਸੇਜਿਜ਼ ਵਿਕਲਪ ਹੁਣ ਐਡਿਟ ਗਰੁਪ ਇਨਫੋ ਦੇ ਨਾਲ ਆਵੇਗਾ ਜੋ ਗਰੁਪ ਸੈਟਿੰਗਜ਼ ਵਿਚ ਸਾਰੇ ਪਾਰਟਿਸਿਪੈਂਟ ਅਤੇ ਓਨਲੀ ਐਡਮਿਨਜ਼ ਦੇ ਵਿਕਲਪ ਦੇ ਨਾਲ ਮੌਜੂਦ ਹੈ। ਇਹ ਫੀਚਰ ਉਸ ਸਮੇਂ ਵੀ ਉਪਲਬਧ ਹੋਵੇਗਾ ਜਦੋਂ ਗਰੁਪ ਵਿਚ ਸਿਰਫ਼ ਇਕ ਐਡਮਿਨ ਹੈ। 

ਮਿਲੇਗਾ ਇਹ ਫ਼ਾਇਦਾ : ਤੁਹਾਨੂੰ ਦਸ ਦਈਏ ਕਿ ਇਸ ਨਵੇਂ ਫ਼ੀਚਰ ਨੂੰ ਵਟਸਐਪ ਬਿਜ਼ਨਸ ਅਕਾਉਂਟ ਦੇ ਵਧਦੇ ਇਸਤੇਮਾਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਪਲੇਟਫਾਰਮ ਦੇ ਜ਼ਰੀਏ ਪ੍ਰੋਡਕਟ ਖਰੀਦਣ ਜਾਂ ਵੇਚਣ ਵਾਲੀ ਕਈ ਕੰਪਨੀਆਂ ਗਰੁਪ ਦੇ ਹੋਰ ਮੈਬਰਾਂ ਦੇ ਗ਼ੈਰ - ਜ਼ਰੂਰੀ ਮੈਸੇਜ ਭੇਜਣ ਦੇ ਅਧਿਕਾਰ ਨੂੰ ਲੈ ਕੇ ਪਰੇਸ਼ਾਨ ਰਹੀਆਂ ਹਨ। ਇਸ ਫ਼ੀਚਰ ਦੇ ਆ ਜਾਣ ਤੋਂ ਬਾਅਦ ਇਸ ਐਪ ਵਿਚ ਸਪੈਮ ਮੈਸੇਜ ਦੂਰ ਕਰਨ ਦੀ ਸਹੂਲਤ ਵੀ ਮਿਲੇਗੀ।