ਵਟਸਐਪ 'ਚ ਆਇਆ ਨਵਾਂ ਫ਼ੀਚਰ, ਰਿਕਾਰਡਿੰਗ ਹੋਈ ਅਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ ਤਾਂ ਅੱਜਕੱਲ ਸੱਭ ਦੇ ਹੀ ਫ਼ੋਨ 'ਚ ਮੌਜੂਦ ਹੋਵੇਗਾ ਅਤੇ ਇਸ ਮੈਸੇਜਿੰਗ ਐਪ ਦੀ ਵਰਤੋਂ ਛੋਟੇ ਤੋਂ ਲੈ ਕੇ ਵੱਡੇ ਸਾਰੇ ਹੀ ਕਰਦੇ ਹਨ। ਹਰ ਦਿਨ ਸਾਨੂੰ ਵਟਸਐਪ 'ਚ...

WhatsApp

ਵਟਸਐਪ ਤਾਂ ਅੱਜਕੱਲ ਸੱਭ ਦੇ ਹੀ ਫ਼ੋਨ 'ਚ ਮੌਜੂਦ ਹੋਵੇਗਾ ਅਤੇ ਇਸ ਮੈਸੇਜਿੰਗ ਐਪ ਦੀ ਵਰਤੋਂ ਛੋਟੇ ਤੋਂ ਲੈ ਕੇ ਵੱਡੇ ਸਾਰੇ ਹੀ ਕਰਦੇ ਹਨ। ਹਰ ਦਿਨ ਸਾਨੂੰ ਵਟਸਐਪ 'ਚ ਨਵਾਂ ਅਪਡੇਟ ਦੇਖਣ ਨੂੰ ਮਿਲਦਾ ਹੈ। ਸੱਭ ਤੋਂ ਮਸ਼ਹੂਰ ਮੈਸੇਜਿੰਗ ਐਪ ਵਟਸਐਪ 'ਤੇ ਹਾਲ ਹੀ 'ਚ ਇਕ ਸੱਭ ਤੋਂ ਜ਼ਬਰਦਸਤ ਫ਼ੀਚਰ ਆਇਆ ਹੈ। ਇਹ ਫ਼ੀਚਰ ਰਿਕਾਰਡਿੰਗ ਨਾਲ ਸਬੰਧਤ ਹੈ।

ਹੁਣ ਤਕ ਮੈਸੇਜ ਰਿਕਾਰਡ ਕਰਨ ਲਈ ਯੂਜ਼ਰ ਨੂੰ ਮਾਈਕ 'ਤੇ ਲਾਂਗ ਪ੍ਰੈਸ ਕਰ ਕੇ ਰੱਖਣਾ ਹੁੰਦਾ ਸੀ ਪਰ ਹੁਣ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਹੁਣ ਵਟਸਐਪ ਵਿਚ ਲਾਕ ਵਾਈਸ ਰਿਕਾਰਡਿੰਗ ਦਾ ਫ਼ੀਚਰ ਆ ਗਿਆ ਹੈ। ਜਿਸ ਦੇ ਨਾਲ ਤੁਸੀਂ ਇਕ ਵਾਰ ਰਿਕਾਰਡਿੰਗ ਚਾਲੂ ਕਰਨ ਤੋਂ ਬਾਅਦ ਉਸ ਨੂੰ ਦਬਾ ਕੇ ਨਹੀਂ ਰੱਖਣਾ ਪਵੇਗਾ। ਇਸ ਫ਼ੀਚਰ ਨੂੰ ਲਿਆਉਣ ਤੋਂ ਪਹਿਲਾਂ ਇਸ ਦੀ ਬੀਟਾ ਵਰਜਨ 'ਤੇ ਟੈਸਟਿੰਗ ਕੀਤੀ ਗਈ ਸੀ। 

ਇਸ ਫ਼ੀਚਰ ਦਾ ਇਸਤੇਮਾਲ ਕਰਨ ਲਈ ਵਟਸਐਪ ਓਪਨ ਕਰੋ। ਫਿਰ ਜਿਸ ਨੂੰ ਰਿਕਾਰਡ ਮੈਸੇਜ ਕਰਨਾ ਚਾਹੁੰਦੇ ਹੋ ਉਸ ਦੇ ਚੈਟ ਬਾਕਸ ਵਿਚ ਜਾਓ।  ਹੁਣ ਜਿਥੇ ਮੈਸੇਜ ਲਿਖਦੇ ਹਨ ਉਸ ਦੇ ਸੱਜੇ ਪਾਸੇ ਵਿਚ ਮਾਈਕ ਦਾ ਆਇਕਨ ਨਜ਼ਰ ਆਵੇਗਾ। ਉਥੇ ਲਾਂਗ ਪ੍ਰੈਸ ਕਰਨਗੇ ਤਾਂ ਲਾਕ ਦਾ ਨਿਸ਼ਾਨ ਦਿਖੇਗਾ। ਉਸ ਲਾਕ ਨੂੰ ਸਕਰਾਲ ਕਰਨ ਤੋਂ ਬਾਅਦ ਤੁਹਾਡੀ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ। ਤੁਸੀਂ ਅਰਾਮ ਨਾਲ ਫ਼ੋਨ ਨੂੰ ਹੇਠਾਂ ਰੱਖ ਕੇ ਮੈਸੇਜ ਰਿਕਾਰਡ ਕਰ ਸਕਦੇ ਹਨ। ਉਸ ਵਿਚ ਟਾਈਮਰ ਵੀ ਦਿਖਾਈ ਦੇਵੇਗਾ।

ਜਿੰਨੇ ਸਮੇਂ ਲਈ ਰਿਕਾਰਡ ਕਰਨਾ ਹੈ ਉਨੀ ਦੇਰ ਲਈ ਰਿਕਾਰਡ ਕਰ ਸਕਦੇ ਹੋ। ਉਥੇ ਕੈਂਸਲ ਬਟਨ ਵੀ ਦਿਤਾ ਗਿਆ ਹੈ। ਇਸ ਤੋਂ ਬਾਅਦ ਰਿਕਾਰਡ ਮੈਸੇਜ ਨੂੰ ਸੈਂਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਕ ਹੋਰ ਫ਼ੀਚਰ ਮੈਸੇਜ ਫਲਾਰਵਰਡਿੰਗ ਕੀ ਦੇ ਬੀਟਾ ਵਰਜਨ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਹਾਡੇ ਕੋਲ ਜੋ ਮੈਸੇਜ ਆਇਆ ਹੈ ਉਹ ਮੈਸੇਜ ਤੁਹਾਨੂੰ ਫਾਰਵਰਡ ਕੀਤਾ ਗਿਆ ਹੈ ਜਾਂ ਆਪ ਲਿਖ ਕੇ ਭੇਜਿਆ ਗਿਆ ਹੈ।