ਅੱਜ ਹੀ ਬਦਲ ਲਓ ਅਪਣਾ ਫੋਨ, ਕੱਲ੍ਹ ਤੋਂ ਬਾਅਦ ਨਹੀਂ ਚੱਲੇਗਾ WhatsApp

ਏਜੰਸੀ

ਜੀਵਨ ਜਾਚ, ਤਕਨੀਕ

31 ਦਸੰਬਰ 2019 ਤੋਂ ਬਾਅਦ ਕਈ ਮੋਬਾਈਲ ਫੋਨਾਂ ਵਿਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ।

Photo

ਨਵੀਂ ਦਿੱਲੀ: 31 ਦਸੰਬਰ 2019 ਤੋਂ ਬਾਅਦ ਕਈ ਮੋਬਾਈਲ ਫੋਨਾਂ ਵਿਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ। ਕੰਪਨੀ ਨੇ ਇਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ ਅਤੇ ਇਸ ਬਾਰੇ ਜਾਣਕਾਰੀ ਵੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਜੇਕਰ ਤੁਸੀਂ ਵੀ ਪੁਰਾਣੇ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਅਪਗ੍ਰੇਡ ਕਰ ਸਕਦੇ ਹੋ।

ਫੇਸਬੁੱਕ ਦੀ ਕੰਪਨੀ WhatsApp ਨੇ FAQ ਪੇਜ ਅਪਡੇਟ ਕਰ ਕੇ ਇਸ ਵਿਚ ਉਹਨਾਂ ਸਮਾਰਟਫੋਨਸ ਬਾਰੇ ਦੱਸਿਆ ਹੈ, ਜਿਨ੍ਹਾਂ ਵਿਚ  WhatsApp ਦਾ ਸਪੋਰਟ ਨਹੀਂ ਦਿੱਤਾ ਜਾਵੇਗਾ। ਇਹਨਾਂ ਵਿਚ Android, iOS ਅਤੇ Windows ਓਪਰੇਟਿੰਗ ਸਿਸਟਮ ਵਾਲੇ ਸਮਾਰਟਫੋਨ ਹਨ। Android 2.3.7 ਵਰਜ਼ਨ ‘ਤੇ ਚੱਲਣ ਵਾਲੇ ਸਮਾਰਟਫੋਨਸ ਜਾਂ ਇਸ ਤੋਂ ਹੇਠਾਂ ਵਾਲੇ ਵਰਜ਼ਨ ਵਿਚ WhatsApp ਸਪੋਰਟ ਬੰਦ ਕੀਤਾ ਜਾ ਰਿਹਾ ਹੈ।

ਅਗਲੇ ਸਾਲ ਯਾਨੀ 2020 ਤੋਂ ਯੂਜ਼ਰਸ ਇਹਨਾਂ ਸਮਾਰਟਫੋਨਸ ਵਿਚ WhatsApp ਨਹੀਂ ਵਰਤ ਸਕਦੇ ਹਨ। Windows ਓਪਰੇਟਿੰਗ ਸਿਸਟਮ ਵਾਲੇ ਸਮਾਰਟਫੋਨ ਤੋਂ 31 ਦਸੰਬਰ ਤੋਂ ਬਾਅਦ WhatsApp ਸਪੋਰਟ ਖਤਮ ਕਰ ਦਿੱਤਾ ਜਾਵੇਗਾ। ਮਾਈਕ੍ਰੋਸਾਫਟ ਨੇ ਖੁਦ ਅਪਣੇ Windows 10 ਮੋਬਾਈਲ ਓਪਰੇਟਿੰਗ ਸਿਸਟਮ ਦਾ ਸਪੋਰਟ ਬੰਦ ਕਰ ਦਿੱਤਾ ਹੈ।

ਜੇਕਰ ਤੁਹਾਡੇ ਕੋਲ ਇਸ ਆਪਰੇਟਿੰਗ ਸਿਸਟਮ ਵਾਲੇ ਸਮਾਰਟ ਫੋਨ ਹਨ ਤਾਂ ਤੁਸੀਂ ਇਹਨਾਂ ਨੂੰ ਅਪਡੇਟ ਕਰ ਲਓ। ਜੇਕਰ ਫੋਨ ਬਦਲ ਰਹੇ ਹੋ ਤਾਂ ਗੂਗਲ ਡ੍ਰਾਈਵ ‘ਤੇ ਵਟਸਐਪ ਚੈਟਸ ਦਾ ਬੈਕਅਪ ਲਓ। ਜੇਕਰ ਚਾਹੋ ਤਾਂ ਤੁਸੀਂ ਹਰ ਚੈਟ ਵਿਚ ਜਾ ਕੇ ਐਕਸਪੋਰਸ ਕਰਕੇ ਇਸ ਨੂੰ ਅਪਣੇ ਜੀਮੇਲ ਅਕਾਊਂਟ ਵਿਚ ਸੇਵ ਕਰ ਸਕਦੇ ਹੋ।