TikTok ਨੂੰ ਸਖ਼ਤ ਟੱਕਰ ਦੇਵੇਗੀ ਗੂਗਲ ਦੀ ਨਵੀਂ Tangi ਐਪ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤ ਵਿਚ ਟਿਕ-ਟਾਕ ਐਪ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀਂ ਨਹੀਂ ਹੈ।

Photo

ਨਵੀਂ ਦਿੱਲੀ: ਭਾਰਤ ਵਿਚ ਟਿਕ-ਟਾਕ ਐਪ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀਂ ਨਹੀਂ ਹੈ। ਹਰ ਉਮਰ ਦੇ ਲੋਕ ਟਿਕ-ਟਾਕ ਦੀ ਵਰਤੋਂ ਕਰਨਾ ਕਾਫੀ ਪਸੰਦ ਕਰਦੇ ਹਨ। ਇਸੇ ਗੱਲ ‘ਤੇ ਧਿਆਨ ਦਿੰਦੇ ਹੋਏ, ਇਕ ਮਸ਼ਹੂਰ ਐਪ ਨੂੰ ਸਖਤ ਟੱਕਰ ਦੇਣ ਲਈ ਗੂਗਲ ਨੇ ਅਪਣੀ ਸ਼ਾਰਟ ਵੀਡੀਓ ਮੇਕਿੰਗ ਐਪ ਨੂੰ ਲਾਂਚ ਕਰ ਦਿੱਤਾ ਹੈ।

ਇਸ ਐਪ ਦਾ ਨਾਂਅ Google Tangi ਹੈ, ਜਿਸ ਨੂੰ ਗੂਗਲ ਦੀ ਏਰੀਆ 120 ਟੀਮ ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਹ ਇਕ ਸੋਸ਼ਲ ਵੀਡੀਓ ਸ਼ੇਅਰਿੰਗ ਐਪ ਹੈ, ਜਿਸ ਵਿਚ ‘How To’ ਵੀਡੀਓਜ਼ ਯਾਨੀ ‘ਕਿਸੇ ਕੰਮ ਨੂੰ ਘਰ ‘ਤੇ ਹੀ ਅਸਾਨੀ ਨਾਲ ਕਰਨ ਦੇ ਤਰੀਕਿਆਂ ਵਾਲੀਆਂ ਸ਼ੋਟੀਆਂ ਵੀਡੀਓਜ਼’ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ, ਜਿਸ ਤੋਂ ਲੋਕ ਕੁਝ ਨਵਾਂ ਸਿੱਖ ਸਕਣ।

ਗੂਗਲ ਦੀ ਇਹ ਐਪ ਟਿਕ-ਟਾਕ ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਇਸ ਐਪ ਵਿਚ ਵੀ ਯੂਜ਼ਰ 60 ਸੈਕਿੰਡ ਤੱਕ ਦੇ ਵੀਡੀਓਜ਼ ਬਣਾ ਸਕਦੇ ਹਨ। ਟਿਕ-ਟਾਕ ਐਪ ਦੀ ਵਰਤੋਂ ਜ਼ਿਆਦਾਤਰ ਲੋਕ ਮਨੋਰੰਜਨ ਲਈ ਕਰਦੇ ਹਨ ਪਰ Tangi ਐਪ ਨੂੰ ਖਾਸ ਵਿਦਿਅਕ ਉਦੇਸ਼ ਲਈ ਤਿਆਰ ਕੀਤਾ ਗਿਆ ਹੈ। ਐਪ ਵਿਚ ਖਾਣਾ-ਬਣਾਉਣ, ਜੀਵਨਸ਼ੈਲੀ, ਕਲਾ, ਫੈਸ਼ਨ ਅਤੇ ਬਿਊਟੀ ਆਦਿ ਵੱਖ-ਵੱਖ ਵਰਗ ਦਿੱਤੇ ਗਏ ਹਨ।

ਫਿਲਹਾਲ ਇਸ ਐਪ ਨੂੰ ਐਪਲ ਦੇ ਐਪ ਸਟੋਰ ਅਤੇ ਵੈੱਬ ‘ਤੇ ਡਾਊਨਲੋਡ ਲਈ ਮੁਫਤ ਵਿਚ ਉਪਲਬਧ ਕੀਤਾ ਗਿਆ ਹੈ। ਇਹ ਐਪ ਯੁਰੋਪੀਅਰ ਯੂਨੀਅਨ ਨੂੰ ਛੱਡ ਕੇ ਦੁਨੀਆ ਭਰ ਦੇ ਸਾਰੇ ਇਲਾਕਿਆਂ ਵਿਚ ਉਪਲਬਧ ਹੈ। ਫਿਲਹਾਲ ਇਸ ਨੂੰ ਐਡ੍ਰਾਇਡ ਯੂਜ਼ਰਸ ਲਈ ਗੂਗਲ ਪਲੇ ਸਟੋਰ ‘ਤੇ ਕਦੋਂ ਉਪਬਲਧ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ ਹੈ।