Punjab Culture: ਕਿਥੇ ਗਈਆਂ ਉਹ ਹੱਥ ਰਿੜਕਣੀਆਂ ਮਧਾਣੀਆਂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Punjab Culture: ਮਧਾਣੀ ਦੀ ਸਹਾਇਤਾ ਨਾਲ ਦਹੀਂ ਨੂੰ ਮੱਖਣ ਵਿਚ ਬਦਲਿਆਂ ਜਾਂਦਾ ਸੀ।

Madhaniya Punjab Culture news in punjabi

Madhaniya Punjab Culture news in punjabi : ਆਧੁਨਿਕ ਮਸ਼ੀਨੀ ਯੁੁੱਗ ਨੇ ਜਿਥੇ ਸਾਡੇ ਬਹੁਤ ਸਾਰੇ ਕੰਮਾਂ ਨੂੰ ਸੁਖਾਲਾ ਬਣਾ ਦਿਤਾ ਹੈ, ਉੱਥੇ ਪੁਰਾਣੀਆਂ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਨੂੰ ਸਾਡੇ ਤੋਂ ਮਨੋਂ ਵਿਸਾਰ ਦਿਤੀਆਂ ਨੇ। ਇਨ੍ਹਾਂ ਵਿਚੋਂ ਇਕ ਖ਼ਾਸ ਚੀਜ਼ ਹੈ ਮਧਾਣੀ, ਜੋ ਕਿ ਪੁਰਾਣੇ ਸਮੇਂ ਵਿਚ ਪਿੰਡ ਦੇ ਹਰ ਇਕ ਰਸੋਈ ਦਾ ਸ਼ਿੰਗਾਰ ਹੁੰਦੀ ਸੀ। ਮਧਾਣੀ ਦੀ ਸਹਾਇਤਾ ਨਾਲ ਦਹੀਂ ਨੂੰ ਮੱਖਣ ਵਿਚ ਬਦਲਿਆਂ ਜਾਂਦਾ ਸੀ।

ਇਹ ਵੀ ਪੜ੍ਹੋ: Punjab Culture: ਕਦੇ ਪੰਜਾਬ ਵਿਚ ਚੁੱਲ੍ਹੇ ਤੇ ਮੰਜੇ ਖੜੇ ਕਰ ਛਾਂ ਕਰ ਕੇ ਰੋਟੀ ਪਕਾਉਣ ਦਾ ਰਿਵਾਜ ਵੀ ਹੁੰਦਾ ਸੀ

ਜੇਕਰ ਇਸ ਦੀ ਬਣਤਰ ਦੀ ਗੱਲ ਕਰੀਏ ਤਾਂ ਇਹ ਲਗਭਗ ਢਾਈ- ਤਿੰਨ ਫੁੱਟ ਦਾ ਗੋਲ ਲੱਕੜੀ ਦਾ ਡੰਡਾ ਹੁੰਦਾ ਸੀ ਜਿਸ ਤੇ ਸਜਾਵਟ ਲਈ ਘੁੰਗਰੂ ਲਗਾਏ ਹੁੰਦੇ ਸਨ। ਇਸ ਦੇ ਹੇਠਲੇ ਸਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁਕੜੇ, ਚਰਖੜੀ (ਕਰਾਸ) ਵਰਗੇ ਫਿੱਟ ਕੀਤੇ ਹੁੰਦੇ ਸਨ। ਡੰਡੇ ਦੇ ਉਪਰਲੇ ਸਿਰੇ ਤੇ ਕੱੁਝ ਵਾਢੇ ਜਿਹੇ ਗੋਲਾਈ ਵਿਚ ਹੁੰਦੇ ਸਨ। ਇਹ ਡੋਰੀ ਭਾਵ ਨੇਤਰੇ ਦਾ ਆਲੇ ਦੁਆਲੇ ਵਲ ਦੇ ਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੇ ਸਨ। ਇਸ ਦੇ ਬਾਅਦ ਵਾਰੀ ਆਉਂਦੀ ਹੈ ਚਾਟੀ ਦੀ, ਜੋ ਮਿੱਟੀ ਦਾ ਖੁੱਲ੍ਹਾ ਭਾਂਡਾ ਹੁੰਦਾ ਹੈ, ਇਸ ਵਿਚ ਜੰਮੇ ਹੋਏ ਦੁੱਧ ਨੂੰ ਰਿੜਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਸੀ। 

ਇਹ ਵੀ ਪੜ੍ਹੋ: Health News: ਬਿਸਤਰੇ ’ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ 

ਇਸ ਤੋਂ ਅੱਗੇ ਗੱਲ ਕਰੀਏ ਕੁੜ ਦੀ। ਇਹ ਇਕ ਲੱਕੜ ਦਾ ਯੂ ਸ਼ਕਲ ਦੀ ਬਣਾਵਟ ਦਾ ਹੋਲਡਰ ਹੁੰਦਾ ਹੈ ਜਿਸ ਨੂੰ ਕੁੜ ਕਿਹਾ ਜਾਂਦਾ ਸੀ ਜਿਸ ਦੇ ਦੋਹਾਂ ਸਿਰਿਆਂ ’ਤੇ ਇਕ ਪੱਕੀ ਡੋਰੀ ਬੰਨ੍ਹੀ ਹੁੰਦੀ ਸੀ ਜਿਸ ਨੂੰ ਚਾਟੀ ਤੇ ਰੱਖ ਕੇ ਵਿਚੋਂ ਮਧਾਣੀ ਦਾ ਡੰਡਾ ਲੰਘਾਇਆ ਹੁੰਦਾ ਸੀ। ਚਾਟੀ ਘੜਵੰਜੀ ਤੇ ਰੱਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿਤਾ ਜਾਂਦਾ ਸੀ ਤਾਂ ਜੋ ਚਾਟੀ ਵਿਚ ਮਧਾਣੀ ਆਸਾਨੀ ਨਾਲ ਘੁੰਮ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਧਾਣੀ ਘੁਮਾਉਣ ਲਈ ਨੇਤਰਾ ਭਾਵ ਇਕ ਡੋਰੀ ਮਧਾਣੀ ਦੇ ਉਪਰਲੇ ਸਿਰੇ ਕੋਲ ਵਲੀ ਹੁੰਦੀ ਸੀ ਜਿਸ ਦੇ ਦੋਹਾਂ ਸਿਰਿਆਂ ਨੂੰ ਫੜਨ ਲਈ ਦੋ ਲੱਕੜ ਦੀਆਂ ਗੁੱਲੀਆਂ ਜਿਹੀਆਂ ਬੰਨ੍ਹੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਢੀਂਡੀਆਂ ਕਿਹਾ ਜਾਂਦਾ ਸੀ ਤੇ ਉਨ੍ਹਾਂ ਵਿਚ ਉਂਗਲਾਂ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰ੍ਹਾਂ ਹੋ ਜਾਂਦਾ ਸੀ । ਦੁੱਧ ਰਿੜਕਣ ਦਾ ਕੰਮ ਸਵੇਰ ਤੋਂ ਸ਼ੁਰੂ ਕਰ ਦਿਤਾ ਜਾਂਦਾ ਸੀ। ਅੱਜ ਦੇ ਆਧੁਨਿਕ ਯੁੱਗ ਵਿਚ ਕਿਸੇ ਔਰਤ ਦੇ ਹੱਥਾਂ ਵਿਚ ਏਨਾ ਜ਼ੋਰ ਨਹੀਂ ਕਿ ਉਹ ਹੱਥੀਂ ਦੁੱਧ ਰਿੜਕ ਸਕੇ। ਹੁਣ ਹੱਥ ਨਾਲ ਚਲਾਉਣ ਵਾਲੀਆਂ ਮਧਾਣੀਆਂ ਦੀ ਵਰਤੋਂ ਦਿਨੋਂ ਦਿਨ ਘੱਟਦੀ ਜਾ ਰਹੀ ਹੈ।
-ਪ੍ਰਿੰਸੀਪਲ ਰੰਧਾਵਾ ਸਿੰਘ ਪਟਿਆਲਾ 9417131332 

 (For more Punjabi news apart from Madhaniya Punjab Culture news in punjabi , stay tuned to Rozana Spokesman