ਕੀ 2 ਸਤੰਬਰ ਤੋਂ 9 ਸਤੰਬਰ ਤੱਕ ਬੰਦ ਰਹਿਣਗੇ ਬੈਂਕ, ਜਾਣੋ ਪੂਰਾ ਸੱਚ
ਵਟਸਐਪ `ਤੇ ਫੇਕ ਮੈਸੇਜੇਜ ਦਾ ਸਿਲਸਿਲਾ ਜਾਰੀ ਹੈ। ਹਾਲ ਹੀ ਵਿਚ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ
Whats app
ਨਵੀਂ ਦਿੱਲੀ : ਵਟਸਐਪ `ਤੇ ਫੇਕ ਮੈਸੇਜੇਜ ਦਾ ਸਿਲਸਿਲਾ ਜਾਰੀ ਹੈ। ਹਾਲ ਹੀ ਵਿਚ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਬੈਂਕ 2 , 3 , 4 , 5 , 8 ਅਤੇ 9 ਸਤੰਬਰ ਨੂੰ ਬੰਦ ਰਹਿਣਗੇ। ਤੁਹਾਨੂੰ ਦਸ ਦਈਏ ਕਿ ਇਹ ਇਕ ਫੇਕ ਮੈਸੇਜ਼ ਹੈ। ਬੈਂਕਾਂ ਦੇ ਵਲੋਂ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ। ਉਥੇ ਹੀ, ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਇਹ ਮੈਸੇਜ਼ ਕਿੱਥੋ ਵਾਇਰਲ ਹੋਣਾ ਸ਼ੁਰੂ ਹੋਇਆ ਹੈ।