ਯਾਤਰੀਆਂ ਦੀ ਪਹਿਲੀ ਪਸੰਦ ਬਣਿਆ ਆਗਰਾ ਦਾ ਤਾਜ ਮਹਿਲ

ਏਜੰਸੀ

ਜੀਵਨ ਜਾਚ, ਯਾਤਰਾ

ਤਾਜ ਮਹਿਲ ਨੇ ਸਕੈਚੂ ਆਫ ਲਿਬਰਟੀ, ਬਿਗ ਬੇਨ, ਲੰਡਨ ਆਈ, ਸਟੋਨਹੇਂਜ ਵਰਗੇ ਦੁਨੀਆ...

World famous taj mahal is most googled monument in the world

ਨਵੀਂ ਦਿੱਲੀ: ਪਿਆਰ ਦੀ ਨਿਸ਼ਾਨੀ ਤਾਜ ਮਹਿਲ ਦੀ ਖੂਬਸੂਰਤੀ ਨੂੰ ਦੇਖਣ ਲਈ ਦੁਨੀਆਭਰ ਤੋਂ ਲੋਕ ਆਉਂਦੇ ਹਨ। ਭਾਰਤ ਦੇ ਸਭ ਤੋਂ ਬਿਹਰਤੀਨ ਸਮਾਰਕਾਂ ਵਿਚੋਂ ਇਕ ਤਾਜ ਮਹਿਲ ਮੋਸਟ ਗੂਗਲਡ ਲੈਂਡਮਾਰਕਸ ਦੀ ਸੂਚੀ ਵਿਚ ਪਹਿਲੇ ਸਥਾਨ ਤੇ ਰਿਹਾ ਹੈ।

ਤਾਜ ਮਹਿਲ ਨੇ ਸਕੈਚੂ ਆਫ ਲਿਬਰਟੀ, ਬਿਗ ਬੇਨ, ਲੰਡਨ ਆਈ, ਸਟੋਨਹੇਂਜ ਵਰਗੇ ਦੁਨੀਆ ਦੇ ਕਈ ਮਹੱਤਵਪੂਰਨ ਸਥਾਨਾਂ ਨੂੰ ਪਛਾੜਦੇ ਹੋਏ ਇਹ ਸਥਾਨ ਹਾਸਿਲ ਕੀਤਾ ਹੈ। ਇਕ ਟ੍ਰੈਵਲ ਬੀਮਾ ਕੰਪਨੀ ਕੋਲੰਬਸ ਡਾਇਰੈਕਟ ਦੁਆਰਾ ਕੀਤੇ ਗਏ ਸੋਧ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ।

ਖੋਜਕਰਤਾਵਾਂ ਨੇ ਟਾਪ ਤੇ ਰਹਿਣ ਵਾਲੇ ਕੀਵਰਡਸ ਨੂੰ ਲੱਭਣ ਲਈ ਗੂਗਲ ਕੀਵਰਡ ਪਲੈਨਰ ਦਾ ਉਪਯੋਗ ਕੀਤਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਦੁਨੀਆਭਰ ਦੇ ਲੋਕ ਕਿਹੜੇ ਸਥਾਨਾਂ ਨੂੰ ਖੋਜਦੇ ਹਨ। ਤਾਜ ਮਹਿਲ ਯੂਨੈਸਕੋ ਦੀ ਵਿਸ਼ਵ ਪ੍ਰਸਿੱਧ ਵਿਰਾਸਤਾਂ ਦੀ ਸੂਚੀ ਵਿਚ ਸ਼ਾਮਿਲ ਹੈ।

ਅਧਿਐਨ ਤੋਂ ਪਤਾ ਚਲਦਾ ਹੈ ਕਿ ਤਾਜ ਮਹਿਲ ਬਾਰੇ ਹਰ ਮਹੀਨੇ ਦੁਨੀਆਭਰ ਵਿਚ 14,17650 ਵਾਰ ਸਰਚ ਕੀਤਾ ਗਿਆ ਹੈ। ਉੱਥੇ ਹੀ ਦੂਜੇ ਸਥਾਨ ਤੇ ਪੇਰੂ ਦੇ ਮਾਚੂ ਪਿਚੂ ਨੂੰ ਦੁਨੀਆਭਰ ਵਿਚ ਹਰ ਮਹੀਨੇ 12,69,260 ਵਾਰ ਗੂਗਲ ਕੀਤਾ ਗਿਆ। ਦਸ ਦਈਏ ਕਿ ਤਾਜ ਮਹਿਲ ਦਾ ਨਿਰਮਾਣ 1632 ਵਿਚ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਅਪਣੀ ਪਤਨੀ ਮੁਮਤਾਜ਼ ਮਹਿਲ ਦੀ ਯਾਦ ਵਿਚ ਕਰਵਾਇਆ ਸੀ।

ਸਫ਼ੇਦ ਸੰਗਮਰਮਰ ਨਾਲ ਬਣੀ ਇਹ ਖੂਬਸੂਰਤ ਇਮਾਰਤ ਦੁਨੀਆਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਜਿਸ ਵਿਚ ਸੈਲੀਬ੍ਰਿਟੀ ਅਤੇ ਦੇਸ਼ਾਂ ਦੇ ਪ੍ਰਮੁੱਖ ਵੀ ਸ਼ਾਮਲ ਹਨ। ਇਸ ਲਿਸਟ ਵਿਚ ਯੂਏਈ ਦੀ ਬੁਰਜ਼ ਖਲੀਫਾ ਤੀਜੇ ਸਥਾਨ ਤੇ ਹੈ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਤੇ ਸਥਿਤ ਨਾਇਗ੍ਰਾ ਵਾਟਰ ਫਾਲ ਚੌਥੇ ਅਤੇ ਫ੍ਰਾਂਸ ਦੀ ਆਈਫਲ ਟਾਵਰ ਪੰਜਵੇਂ ਸਥਾਨ ਤੇ ਰਿਹਾ।

ਇਸ ਲਿਸਟ ਵਿਚ ਬ੍ਰਿਟੇਨ ਦਾ ਸਟੋਨਹੇਂਜ ਛੇਵੇਂ, ਨੇਪਾਲ ਦਾ ਮਾਉਂਟ ਐਵਰੈਸਟ ਸੱਤਵੇਂ, ਅਮਰੀਕਾ ਦਾ ਸਕੈਚੂ ਆਫ ਲਿਬਰਟੀ 8ਵੇਂ ਸਥਾਨ ਤੇ ਮੌਜੂਦ ਹਨ। ਉੱਥੇ ਹੀ ਗ੍ਰੇਟ ਵਾਲ ਆਫ ਚਾਈਨਾ ਨੂੰ ਸੂਚੀ ਵਿਚ 27ਵਾਂ ਸਥਾਨ ਦਿੱਤਾ ਗਿਆ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।