ਆਈਆਰਸੀਟੀਸੀ ਦੇ ਇਸ ਟੂਰ ਪੈਕੇਜ ਵਿਚ ਘੁੰਮੋ ਇਹ ਅਨੋਖੇ ਪਲੇਸ  

ਏਜੰਸੀ

ਜੀਵਨ ਜਾਚ, ਯਾਤਰਾ

ਨਾਰਥ ਇੰਡੀਆ ਵਿਚ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ  ਉੱਤਰਾਖੰਡ ਵਰਗੇ ਸੂਬੇ ਆਉਂਦੇ ਹਨ।

The detail of irctc north india delight tour package

ਨਵੀਂ ਦਿੱਲੀ: ਭਾਰਤ ਭਿੰਨਤਾਵਾਂ ਦਾ ਦੇਸ਼ ਹੈ ਅਤੇ ਇਸ ਵਿਚ ਵੀ ਨਾਰਥ ਇੰਡੀਆ ਅਪਣੇ ਆਪ ਵਿਚ ਵਿਲੱਖਣ ਹੈ। ਇੱਥੇ ਨਦੀਆਂ, ਪਹਾੜ, ਕੁਦਰਤੀ ਸੁੰਦਰਤਾ, ਖੂਬਸੂਰਤ ਵਾਦੀਆਂ, ਇਤਿਹਾਸਿਕ ਇਮਾਰਤਾਂ ਸਭ ਕੁੱਝ ਦੇਖਣਯੋਗ ਹੈ। ਨਾਰਥ ਇੰਡੀਆ ਵਿਚ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ  ਉੱਤਰਾਖੰਡ ਵਰਗੇ ਸੂਬੇ ਆਉਂਦੇ ਹਨ।

ਆਈਆਰਸੀਟੀਸੀ ਵਿਚ ਨਾਰਥ ਇੰਡੀਆ ਦੇ ਕਈ ਟੂਰ ਪੈਕੇਜ ਹਨ ਡਿਲਾਇਟ ਪੈਕੇਜ ਕੁੱਝ ਜਗ੍ਹਾ ਨੂੰ ਕਵਰ ਕਰਦਾ ਹੈ। ਇਹ ਪੈਕੇਜ 8 ਰਾਤਾਂ ਅਤੇ 9 ਦਿਨਾਂ ਲਈ ਹੈ। ਇਸ ਵਿਚ ਯਾਤਰੀਆਂ ਨੂੰ ਆਗਰਾ, ਫਤਿਹਪੁਰ ਸੀਕਰੀ, ਜੈਪੁਰ ਅਤੇ ਨਵੀਂ ਦਿੱਲੀ ਵਰਗੇ ਸ਼ਹਿਰ ਘੁੰਮਾਏ ਜਾਣਗੇ। ਟ੍ਰਿਪ 9 ਅਗਸਤ 2019 ਨੂੰ ਪੁਰੀ ਤੋਂ ਸ਼ੁਰੂ ਹੋਵੇਗੀ। ਪੈਕੇਜ ਦੀ ਸ਼ੁਰੂਆਤ 15994 ਤੋਂ ਹੈ ਇਹ ਟ੍ਰਿਪਲ ਸ਼ੇਅਰਿੰਗ ਲਈ ਹੈ। ਇਹ ਟ੍ਰਿਪ ਪੁਰੂਸ਼ੋਤਮ ਐਕਸਪ੍ਰੈਸ ਹਰ ਸ਼ੁੱਕਰਵਾਰ ਰਾਤ ਲਗਭਗ 9 ਰਵਾਨਾ ਹੋ ਸਕਦੀ ਹੈ।

ਦੂਜੇ ਦਿਨ ਟ੍ਰੇਨ 'ਤੇ ਸਫ਼ਰ ਕਰਨਾ ਹੋਵੇਗਾ। ਤੀਜੇ ਦਿਨ ਐਤਵਾਰ ਸਵੇਰੇ 4 ਵਜ ਕੇ 25 ਮਿੰਟ 'ਤੇ ਦਿੱਲੀ ਪਹੁੰਚੋਗੇ। ਸਟੇਸ਼ਨ ਤੋਂ ਪਿਕਅਪ ਕਰਨ ਤੋਂ ਬਾਅਦ ਹੋਟਲ ਰਵਾਨਗੀ ਫਿਰ ਰਿਫ੍ਰੈਸ਼ਮੈਂਟ ਅਤੇ ਬ੍ਰੇਕਫਾਸਟ ਤੋਂ ਬਾਅਦ ਪੂਰੇ ਦਿਨ ਘੁੰਮਣਾ, ਕੁਤੁਬਮੀਨਾਰ, ਲੋਟਸ ਟੈਂਪਰ, ਇੰਡੀਆ ਗੇਟ, ਕੌਮੀ ਭਵਨ, ਲਾਲ ਕਿਲ੍ਹਾ, ਇੰਦਰਾਗਾਂਧੀ ਮੈਮੋਰਿਅਲ, ਬਿਰਲਾ ਮੰਦਿਰ ਅਤੇ ਅਕਸ਼ਰਧਾਮ ਮੰਦਿਰ ਦੀ ਸੈਰ ਲਈ ਦਿੱਲੀ ਵਿਚ ਰਾਤ ਲਈ ਠਹਿਰਣਾ ਹੋਵੇਗਾ। 

ਸੋਮਵਾਰ ਨੂੰ ਆਗਰੇ ਲਈ ਰਵਾਨਗੀ ਰਾਸਤੇ ਵਿਚ ਮਥੂਰਾ ਅਤੇ ਵ੍ਰਿੰਦਾਵਨ ਦੀ ਸੈਰ ਕੀਤੀ ਜਾਵੇਗੀ। ਫਿਰ ਹੋਟਲ ਵਿਚ ਚੈਕਇਨ ਤੋਂ ਬਾਅਦ ਰਾਤ ਦੀ ਸਟੇਅ ਹੋਵੇਗੀ। ਮੰਗਲਵਾਰ ਨੂੰ ਤਾਜ ਮਹਿਲ, ਆਗਰਾ ਫੋਰਟ ਅਤੇ ਫਤਿਹਪੁਰ ਸੀਕਰੀ ਦੀ ਸੈਰ ਅਤੇ ਫਿਰ ਜੈਪੁਰ ਜਾਣ ਦੀ ਤਿਆਰੀ ਕੀਤੀ ਜਾਵੇਗੀ। ਜੈਪੁਰ ਪਹੁੰਚ ਕੇ ਹੋਟਲ ਵਿਚ ਚੈਕਇਨ ਹੋਵੇਗੀ। ਫਿਰ ਸੱਤਵੇਂ ਦਿਨ ਦਿੱਲੀ ਲਈ ਰਵਾਨਗੀ ਹੋਵੇਗੀ।

ਟ੍ਰੇਨ ਨੰਬਰ 12802 ਤੋਂ ਤੁਸੀਂ ਰਾਤ 10.25 ਮਿੰਟ 'ਤੇ ਵਾਪਸੀ ਕਰ ਸਕਦੇ ਹੋ। ਅੱਠਵੇਂ ਦਿਨ ਤੁਹਾਨੂੰ ਟ੍ਰੇਨ ਜਰਨੀ ਕਰਨੀ ਹੋਵੇਗੀ। ਨੌਵੇਂ ਦਿਨ ਤੁਸੀਂ ਸ਼ਾਮ ਸਾਢੇ ਪੰਜ ਪੁਰੀ ਰੇਲਵੇ ਸਟੇਸ਼ਨ ਪਹੁੰਚੋਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।