ਗਰਮੀ ਤੋਂ ਬਚਣ ਲਈ ਇਸ ਦੇਸ਼ ਦੀ ਕਰੋ ਯਾਤਰਾ

ਏਜੰਸੀ

ਜੀਵਨ ਜਾਚ, ਯਾਤਰਾ

ਇਹ ਸ਼ਹਿਰ ਘੁੰਮਣ ਲਈ ਇਹ ਹੈ ਪਰਫੈਕਟ ਟਾਈਮ

Want to go on a foreign trip in this season australia is the right place

ਨਵੀਂ ਦਿੱਲੀ: ਆਸਟ੍ਰੇਲੀਆ ਯਾਤਰਾ ਲਈ ਬਹੁਤ ਹੀ ਸੁੰਦਰ ਦੇਸ਼ ਹੈ। ਇਸ ਦੀ ਭੁਗੋਲਿਕ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਪੂਰਾ ਦੇਸ਼ ਆਈਲੈਂਡ, ਮੇਨਲੈਂਡ, ਰੇਗਿਸਤਾਨ ਅਤੇ ਸੰਘਣੇ ਜੰਗਲਾਂ ਵਿਚ ਵੰਡਿਆ ਹੋਇਆ ਹੈ। ਆਸਟ੍ਰੇਲੀਆ ਦੇ ਸ਼ਹਿਰ ਬੇਹੱਦ ਖੂਬਸੂਰਤ ਅਤੇ ਸੁਹਾਵਣੇ ਹਨ। ਖ਼ਾਸ ਤੌਰ ’ਤੇ ਸਿਡਨੀ ਬਹੁਤ ਲੁਭਾਵਣਾ ਸ਼ਹਿਰ ਹੈ। ਜੇ ਕੋਈ ਵਿਦੇਸ਼ ਦਾ ਟੂਰ ਪਲਾਨ ਕਰ ਰਿਹਾ ਹੈ ਤਾਂ ਉਹ ਆਸਟ੍ਰੇਲੀਆ ਦੀ ਯਾਤਰਾ ਦਾ ਆਨੰਦ ਲੈ ਸਕਦਾ ਹੈ।

ਗਰਮੀ ਦੇ ਮੌਸਮ ਆਸਟ੍ਰੇਲੀਆ ਜਾਣ ਲਈ ਸਭ ਤੋਂ ਬੈਸਟ ਮੌਸਮ ਹੈ। ਕਿਉਂ ਕਿ ਅਪ੍ਰੈਲ, ਮਈ ਜੂਨ ਵਿਚ ਜਦੋਂ ਭਾਰਤ ਵਿਚ ਗਰਮੀ ਪੈਂਦੀ ਹੈ ਤਾਂ ਆਸਟ੍ਰੇਲੀਆ ਵਿਚ ਸਰਦੀ ਦਾ ਮੌਸਮ ਹੁੰਦਾ ਹੈ। ਮਾਨਸੂਨ ਵੀ ਬੇਹੱਦ ਖ਼ੂਬਸੂਰਤ ਹੁੰਦਾ ਹੈ। ਇਸ ਨਾਲ ਕੁਦਰਤ ਦੀ ਸੁੰਦਰਤਾ ਹੋਰ ਵੀ ਨਿਖ਼ਰ ਜਾਂਦੀ ਹੈ। ਆਸਟ੍ਰੇਲੀਆ ਦੇ ਫ਼੍ਰੇਜਰ ਆਈਲੈਂਡ ਨੂੰ ਦੁਨੀਆ ਦਾ ਸਭ ਤੋਂ ਲੰਬਾ ਸੈਂਡ ਆਈਲੈਂਡ ਮੰਨਿਆ ਜਾਂਦਾ ਹੈ।

ਜੇ ਕੋਈ ਕੁਦਰਤ ਦੀ ਅਜਿਹੀ ਸੁੰਦਰਤਾ ਦੇਖਣਾ ਚਾਹੁੰਦਾ ਹੈ ਜੋ ਹੁਣ ਤਕ ਅਣਛੂਹੀ ਹੈ ਤਾਂ ਉਸ ਨੂੰ ਇੱਥੇ ਆਉਣਾ ਚਾਹੀਦਾ ਹੈ। ਇੱਥੇ ਜੰਗਲੀ ਕੁੱਤਿਆਂ ਅਤੇ ਮੱਛੀਆਂ ਦੀਆਂ ਅਜਿਹੀਆਂ ਪ੍ਰਜਾਤੀਆਂ ਵੇਖਣ ਨੂੰ ਮਿਲਣਗੀਆਂ ਜੋ ਦੁਨੀਆ ਵਿਚ ਕਿਤੇ ਹੋਰ ਨਹੀਂ ਹਨ। ਜੇ ਕੋਈ ਵਿਦੇਸ਼ ਜਾ ਕੇ ਉੱਥੋਂ ਦੀ ਵਾਈਲਡ ਲਾਈਫ ਨੂੰ ਨੇੜੇ ਤੋਂ ਦੇਖਣਾ ਚਾਹੁੰਦਾ ਹੈ ਤਾਂ ਆਸਟ੍ਰੇਲੀਆ ਦੇ ਤਸਮਾਨਿਆ ਜਾਣਾ ਚਾਹੀਦਾ ਹੈ। ਇਹ ਆਸਟ੍ਰੇਲੀਆ ਦਾ ਆਈਲੈਂਡ ਹੈ ਸੰਘਣੇ ਜੰਗਲ ਦਾ ਬਾਦਸ਼ਾਹ ਵੀ।

ਇੱਥੋਂ ਜੰਗਲ, ਬੀਚ ਅਤੇ ਇਤਿਹਾਸਿਕ ਇਮਾਰਤਾਂ ਦੇ ਦਰਸ਼ਨ ਵੀ ਹੋਣਗੇ। ਇੱਥੇ ਉਸ ਦੌਰ ਦੀਆਂ ਇਮਾਰਤਾਂ ਦੇ ਖੰਡਰ ਮੌਜੂਦ ਹਨ ਜਦੋਂ ਬ੍ਰਿਟਿਸ਼ ਅਪਰਾਧੀਆਂ ਦੀ ਕੈਦ ਦੇ ਰੂਪ ਵਿਚ ਤਸਮਾਨਿਆ ਨੂੰ ਜਾਣਿਆ ਜਾਂਦਾ ਸੀ। ਇੱਥੇ ਉਹਨਾਂ ਲਈ ਸਭ ਤੋਂ ਵੱਡੀ ਜੇਲ੍ਹ ਬਣਾਈ ਗਈ ਸੀ। ਕਾਕਾਦੁ ਆਸਟ੍ਰੇਲੀਆ ਦਾ ਇਕ ਜੰਗਲ ਜੀਵ ਅਤੇ ਨੈਸ਼ਨਲ ਪਾਰਕ ਹੈ। ਨਾਲ ਹੀ ਇਹ ਸੈਕੜੇਂ ਆਦਿਵਾਸੀ ਸਮੂਹਾਂ ਦਾ ਘਰ ਹੈ।

ਇਹ ਪਾਰਕ ਕਈ ਹਜ਼ਾਰ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਜਿਵੇਂ-ਜਿਵੇਂ ਪਾਰਕ ਦੇ ਵੱਖ-ਵੱਖ ਹਿੱਸਿਆਂ ਵਿਚ ਜਾਵਾਗੇ ਇਕ ਅਲੱਗ ਦੁਨੀਆ ਵਿਚ ਜਾਣ ਦਾ ਅਹਿਸਾਸ ਹੋਵੇਗਾ। ਰੋਮਾਂਚਕ, ਸੰਸਕ੍ਰਿਤੀ, ਜੰਗਲੀ ਜੀਵ, ਪੌਦੇ, ਦਰੱਖ਼ਤ ਅਤੇ ਆਦਿਵਾਸੀ ਸਮੂਹਾਂ ਦੀ ਸੰਸਕ੍ਰਿਤੀ ਦੇ ਦਰਸ਼ਨ ਵੀ ਕਰ ਸਕੋਗੇ।