ਸਰਦੀਆਂ ਵਿਚ ਘੁੰਮਣ ਲਈ ਇਹਨਾਂ ਪਲੇਸਸ ਹਨ ਸਭ ਤੋਂ ਬੈਸਟ

ਏਜੰਸੀ

ਜੀਵਨ ਜਾਚ, ਯਾਤਰਾ

ਰਾਜਸਥਾਨ ਦੇ ਸ਼ਹਿਰ ਜੈਸਲਮੇਰ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਹੈ।

These destinations to visit in winter in india

ਨਵੀਂ ਦਿੱਲੀ: ਸਰਦੀਆਂ ਦਾ ਮੌਸਮ ਆ ਚੁੱਕਿਆ ਹੈ, ਹਲਕੀ-ਹਲਕੀ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ। ਬਹੁਤ ਸਾਰੇ ਲੋਕਾਂ ਨੂੰ ਸਰਦੀਆਂ ਦੇ ਮੌਸਮ ਵਿਚ ਘੁੰਮਣ ਦਾ ਸ਼ੌਂਕ ਹੁੰਦਾ ਹੈ। ਹੁਣ ਗੱਲ ਆਉਂਦੀ ਹੈ ਕਿ ਸਰਦੀ ਦੇ ਮੌਸਮ ਵਿਚ ਘੁੰਮਣ ਲਈ ਕਿੱਥੇ ਜਾਣ ਦਾ ਪਲਾਨ ਬਣਾਇਆ ਜਾਵੇ। ਸਰਦੀ ਦੇ ਮੌਸਮ ਵਿਚ ਘੁੰਮਣ ਜਾਣ ਤੋਂ ਪਹਿਲਾਂ ਇਹ ਵੀ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿੱਥੇ ਜਾਣ ਵਿਚ ਸਰਦੀ ਦੇ ਮੌਸਮ ਦਾ ਅਨੰਦ ਲਿਆ ਜਾ ਸਕਦਾ ਹੈ।

ਰਾਜਸਥਾਨ ਦੇ ਸ਼ਹਿਰ ਜੈਸਲਮੇਰ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਹੈ। ਸਰਦੀਆਂ ਦੌਰਾਨ ਜੈਸਲਮੇਰ ਘੁੰਮਣ ਦਾ ਪਲਾਨ ਬਣਾਇਆ ਜਾ ਸਕਦਾ ਹੈ। ਰਾਜਸਥਾਨ ਦਾ ਇਹ ਸ਼ਹਿਰ ਘੁੰਮਣ ਲਈ ਵਧੀਆ ਜਗ੍ਹਾ ਹੈ। ਇੱਥੇ ਘੁੰਮਣ ਆਉਣ ਵਾਲੇ ਯਾਤਰੀ ਜੈਸਲਮੇਰ ਦੀਆਂ ਸੜਕਾਂ ਤੇ ਸੈਰ, ਉੱਥੇ ਦੀ ਮਾਰਕਿਟ ਵਿਚ ਖਰੀਦਦਾਰੀ ਅਤੇ ਰਾਜਸਥਾਨੀ ਖਾਣੇ ਦਾ ਸੁਆਦ ਲਿਆ ਜਾ ਸਕਦਾ ਹੈ।

ਉੱਤਰ ਪ੍ਰਦੇਸ਼ ਦਾ ਵਾਰਾਣਸੀ ਸ਼ਹਿਰ ਭਾਰਤ ਵਿਚ ਹੀ ਨਹੀਂ ਦੁਨੀਆ ਭਰ ਵਿਚ ਪ੍ਰਸਿੱਧ ਹੈ। ਅਪਣੀਆਂ ਗਲੀਆਂ ਅਤੇ ਗੰਗਾ ਘਾਟਾਂ ਲਈ ਮਸ਼ਹੂਰ ਵਾਰਾਣਸੀ ਦੇ ਕਾਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿਚ ਵਾਰਾਣਸੀ ਦੀ ਟ੍ਰਿਪ ਪਲਾਨ ਕਰ ਸਕਦੇ ਹੋ। ਇੱਥੇ ਦੇ ਸਟ੍ਰੀਟ ਫੂਡ ਅਤੇ ਖਰੀਦਦਾਰੀ ਕਾਫੀ ਪ੍ਰਸਿੱਧ ਹੈ। ਉੱਤਰਾਖੰਡ ਵਿਚ ਸਥਿਤ ਖੂਬਸੂਰਤ ਹਿੱਲ ਸਟੇਸ਼ਨ ਮਸੂਰੀ ਵਿਚ ਸਰਦੀਆਂ ਦੇ ਮੌਸਮ ਵਿਚ ਕਾਫੀ ਠੰਡ ਪੈਂਦੀ ਹੈ।

ਸਰਦੀਆਂ ਦੇ ਮੌਸਮ ਇਸ ਸਮੇਂ ਇੱਥੇ ਰੁਕਣਾ ਕਾਫੀ ਸਸਤਾ ਹੋ ਸਕਦਾ ਹੈ। ਠੰਡ ਦੀ ਵਜ੍ਹਾ ਨਾਲ ਇਸ ਸਮੇਂ ਮਸੂਰੀ ਵਿਚ ਟੂਰਿਸਟ ਕਾਫੀ ਘਟ ਆਉਂਦੇ ਹਨ ਤਾਂ ਤੁਸੀਂ ਇੱਥੇ ਸ਼ਾਂਤੀ ਨਾਲ ਪਹਾੜੀ ਵਾਦੀਆਂ ਦਾ ਮਜ਼ਾ ਲੈ ਸਕਦੇ ਹੋ। ਕਸ਼ਮੀਰ ਦਾ ਨਾਮ ਆਉਂਦੇ ਹੀ ਮਨ ਰੋਮਾਂਚ ਨਾਲ ਭਰਿਆ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿਚ ਕਸ਼ਮੀਰ ਵਿਚ ਇਹ ਸਨੋਫਾਲ ਹੁੰਦਾ ਹੈ। ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ।

ਜੇ ਤੁਸੀਂ ਇਸ ਸਮੇਂ ਕਸ਼ਮੀਰ ਠੰਡ ਨੂੰ ਬਰਦਾਸ਼ ਕਰ ਸਕਦੇ ਹੋ ਤਾਂ ਇਸ ਸਮੇਂ ਤੁਸੀਂ ਕਸ਼ਮੀਰ ਦੀ ਸੈਰ ਕਾਫੀ ਘਟ ਬਜਟ ਵਿਚ ਕਰ ਸਕਦੇ ਹੋ। ਗੁਜਰਾਤ ਵਿਚ ਸਰਦੀਆਂ ਦੇ ਮੌਸਮ ਵਿਚ ਤੁਸੀਂ ਕਛ ਅਤੇ ਭੁਜ ਵਰਗੇ ਸਥਾਨ ਤੇ ਘੁੰਮਣ ਜਾ ਸਕਦੇ ਹੋ। ਸਰਦੀਆਂ ਦੇ ਮੌਸਮ ਵਿਚ ਇੱਥੇ ਕਈ ਤਰ੍ਹਾਂ ਦੇ ਹੋਣ ਵਾਲੇ ਉਤਸਵ ਦਾ ਅਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ ਬੀਚ ਸਿਟੀ ਮਾਂਡਵੀ ਵਿਚ ਵੀ ਅਨੰਦ ਲਿਆ ਜਾ ਸਕਦਾ ਹੈ।

ਪੱਛਮ ਬੰਗਾਲ ਵਿਚ ਦਾਰਜੀਲਿੰਗ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਪੂਰੇ ਸਾਲ ਭਰ ਇੱਥ ਬਹੁਤ ਸਾਰੇ ਯਾਤਰੀ ਆਉਂਦੇ ਹਨ, ਸਰਦੀ ਵਿਚ ਯਾਤਰੀਆਂ ਦੀ ਗਿਣਤੀ ਵਿਚ ਕਮੀ ਹੋ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।