ਮਸਤੀ ਕਰਨ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ ਰੱਖਣਾ ਹੈ ਜ਼ਰੂਰੀ

ਏਜੰਸੀ

ਜੀਵਨ ਜਾਚ, ਯਾਤਰਾ

ਜੋ ਲੋਕ ਕੰਮ ਤੋਂ ਛੁੱਟੀ ਲੈ ਸਕਦੇ ਹਨ ਉਹ ਮੈਟਰੋ ਸਿਟੀ ਛੱਡ ਕੇ ਕੁੱਝ ਦਿਨ ਲਈ ਛੁੱਟੀਆਂ ਮਨਾਉਣ ਨਿਕਲ ਗਏ ਹਨ।

Avoid creating pollution while travelling/prevent pollution while travelling

ਨਵੀਂ ਦਿੱਲੀ: ਇਹਨਾਂ ਦਿਨਾਂ ਵਿਚ ਪ੍ਰਦੂਸ਼ਣ ਨਾਲ ਜੀਣਾ ਮੁਸ਼ਕਲ ਹੋ ਗਿਆ ਹੈ। ਸ਼ਹਿਰਾਂ ਵਿਚ ਲੋਕਾਂ ਦਾ ਦਮ ਘੁਟ ਰਿਹਾ ਹੈ। ਸਥਿਤੀ ਗੈਸ ਚੈਂਬਰ ਵਰਗੀ ਹੋ ਗਈ ਹੈ ਜਿਸ ਵਿਚ ਹਰ ਕੋਈ ਬੰਦ ਹੈ। ਅਜਿਹੇ ਵਿਚ ਹਰ ਕਿਸੇ ਨੂੰ ਪਹਾੜਾਂ ਦੀਆਂ ਵਾਦੀਆਂ ਜਾਂ ਸਮੁੰਦਰ ਦੇ ਕਿਨਾਰੇ ਯਾਦ ਆ ਰਹੇ ਹਨ। ਜੋ ਲੋਕ ਕੰਮ ਤੋਂ ਛੁੱਟੀ ਲੈ ਸਕਦੇ ਹਨ ਉਹ ਮੈਟਰੋ ਸਿਟੀ ਛੱਡ ਕੇ ਕੁੱਝ ਦਿਨ ਲਈ ਛੁੱਟੀਆਂ ਮਨਾਉਣ ਨਿਕਲ ਗਏ ਹਨ।

ਜੇ ਹੁਣ ਅਸੀਂ ਸਾਫ਼ ਹਵਾ ਲਈ ਕਿਸੇ ਨਵੀਂ ਜਗ੍ਹਾ ਦੀ ਮਦਦ ਲੈ ਰਹੇ ਹਾਂ ਤਾਂ ਸਾਡੀ ਇੰਨੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਉੱਥੇ ਜਾ ਕੇ ਵਾਤਾਵਾਰਨ ਖਰਾਬ ਨਾ ਕਰੀਏ। ਕਈ ਵਾਰ ਜਾਣੇ-ਅਨਜਾਣੇ ਅਸੀਂ ਘੁੰਮਦੇ ਸਮੇਂ ਗੰਦਗੀ ਫੈਲਾਉਂਦੇ ਜਾਂਦੇ ਹਨ। ਯਾਤਰੀਆਂ ਦੀਆਂ ਇਹਨਾਂ ਆਦਤਾਂ ਦੀ ਵਜ੍ਹਾ ਕਰ ਕੇ ਕਈ ਮਸ਼ਹੂਰ ਸੈਰ ਵਾਲੇ ਸਥਾਨਾਂ ਦੇ ਹਾਲਾਤ ਵਿਗੜ ਗਏ ਹਨ। ਜੇ ਲੋਕਾਂ ਕੋਲ ਗੱਡੀ ਹੋਵੇ ਤਾਂ ਉਹ ਗੱਡੀ ਤੇ ਜਾਣਾ ਹੀ ਪਸੰਦ ਕਰਦੇ ਹਨ।

ਪਰ ਇਸ ਵਕਤ ਜਦੋਂ ਹਵਾ ਜ਼ਹਿਰੀਲੀ ਹੋ ਰਹੀ ਹੈ ਤਾਂ ਗੱਡੀ ਦਾ ਪ੍ਰਯੋਗ ਨਾ ਹੀ ਕਰੋ ਤਾਂ ਬਿਹਤਰ ਹੈ। ਬੀਤੀਆਂ ਗਰਮੀਆਂ ਵਿਚ ਦਿੱਲੀ ਵਿਚ ਲੋਕ ਜਦੋਂ ਅਪਣੀਆਂ ਗੱਡੀਆਂ ਤੇ ਛੁਟੀਆਂ ਮਨਾਉਣ ਸ਼ਿਮਲਾ ਪਹੁੰਚੇ ਸਨ ਤਾਂ ਉੱਥੇ ਦੇ ਹਲਾਤ ਬਦਤਰ ਹੋ ਗਏ ਸਨ। ਨਾ ਸਿਰਫ ਉੱਥੇ ਲੋਕ ਘੰਟਿਆਂ ਤਕ ਟ੍ਰੈਫਿਕ ਜਾਮ ਵਿਚ ਫਸੇ ਰਹੇ ਬਲਕਿ ਉੱਥੇ ਦੇ ਤਾਪਮਾਨ ਵਿਚ ਵੀ ਵਾਧਾ ਦੇਖਿਆ ਗਿਆ।

ਇਸ ਦੀ ਬਜਾਏ ਟ੍ਰਾਂਸਪੋਰਟ ਇਸਤੇਮਾਲ ਕਰਨ ਤੇ ਤੁਸੀਂ ਨਵੀਆਂ ਥਾਵਾਂ ਨੂੰ ਬਿਹਤਰ ਤਰੀਕੇ ਨਾਲ ਐਕਸਪਲੋਰ ਕਰ ਸਕਣਗੇ। ਅਪਣੇ ਨਾਲ ਮੈਟਲ ਦੀ ਬੋਤਲ ਰੱਖਣੀ ਚਾਹੀਦੀ ਹੈ ਅਤੇ ਥਾਂ-ਥਾਂ ਪਲਾਸਟਿਕ ਬੋਤਲ ਖਰੀਦਣ ਤੋਂ ਬਚਣਾ ਚਾਹੀਦਾ ਹੈ। ਕਿਸੇ ਵੀ ਡ੍ਰਿੰਕ ਨਾਲ ਤੁਹਾਨੂੰ ਸਟ੍ਰਾ ਦਿੱਤਾ ਜਾਂਦਾ ਹੈ। ਪਰ ਇਸ ਦਾ ਇਸਤੇਮਾਲ ਨਾ ਕਰ ਕੇ ਤੁਸੀਂ ਉਸ ਥਾਂ ਨੂੰ ਪਲਾਸਟਿਕ ਫ੍ਰੀ ਰੱਖਣ ਵਿਚ ਛੋਟਾ ਜਿਹਾ ਯੋਗਦਾਨ ਪਾ ਸਕਦੇ ਹੋ।

ਕਈ ਲਗਜ਼ਰੀ ਹੋਟਲਸ ਵਿਚ ਕਈ ਪ੍ਰਕਾਰ ਦੇ ਨਲ, ਸ਼ਾਵਰ ਅਤੇ ਬਾਥਟਬ ਲੱਗੇ ਹੁੰਦੇ ਹਨ। ਗੈਸਟਸ ਦੀ ਸੁਵਿਧਾ ਲਈ 24 ਘੰਟੇ ਪਾਣੀ ਦੀ ਸੁਵਿਧਾ ਹੁੰਦੀ ਹੈ। ਪਰ ਅਕਸਰ ਗੈਸਟਸ ਇਸ ਦਾ ਦੁਰਉਪਯੋਗ ਕਰਦੇ ਹਨ ਅਤੇ ਪਾਣੀ ਬਰਬਾਦ ਕਰਦੇ ਹਨ। ਜ਼ਰਾ ਸੋਚੋ, ਤੁਹਾਡੀ ਹੀ ਤਰ੍ਹਾਂ ਇੱਥੇ ਹੋਰ ਕਈ ਹਜ਼ਾਰਾਂ ਗੈਸਟ ਆਉਂਦੇ ਹਨ। ਜੇ ਤੁਸੀਂ ਇਸ ਤਰ੍ਹਾਂ ਪਾਣੀ ਬਰਬਾਦ ਕਰਨ ਲੱਗੇ ਤਾਂ ਉੱਥੇ ਦਾ ਪਾਣੀ ਕਿੰਨੀ ਜਲਦੀ ਖਤਮ ਹੋ ਜਾਵੇਗਾ।

ਟੂਰ ਦੇ ਸਮੇਂ ਸਨੈਕਸ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਘੁੰਮਦੇ-ਫਿਰਦੇ ਤੁਸੀਂ ਕਈ ਪੈਕੇਟਸ ਬਿਸਕਿਟ-ਚਿਪਸ ਖਾ ਜਾਂਦੇ ਹੋ। ਇਹਨਾਂ ਦੇ ਰੈਪਰਸ ਨੂੰ ਇੱਥੇ-ਉੱਥੇ ਸੁੱਟਣ ਦੀ ਬਜਾਏ ਡਸਟਬਿਨ ਵਿਚ ਹੀ ਸੁਟੋ। ਪਰ ਇਸ ਨਾਲ ਵੀ ਬਿਹਤਰ ਹੋਵੇਗਾ ਕਿ ਤੁਸੀਂ ਇਹਨਾਂ ਨੂੰ ਬੈਗ ਵਿਚ ਰੱਖ ਕੇ ਵਾਪਸ ਲੈ ਆਓ ਅਤੇ ਅਪਣੇ ਸ਼ਹਿਰ ਵਿਚ ਹੀ ਡਿਸਪੇਜ ਕਰੋ। ਗੈਸਟਸ ਦੇ ਵੇਸਟ ਨਾਲ ਉਹਨਾਂ ਸ਼ਹਿਰਾਂ ਦੇ ਲੈਂਡਫਿਲ ਤੇ ਵੀ ਕਾਫੀ ਅਸਰ ਪੈਂਦਾ ਹੈ। ਸ਼ਾਪਿੰਗ ਕਰਦੇ ਸਮੇਂ ਘਰ ਤੋਂ ਹੀ ਬੈਗ ਕੈਰੀ ਕਰਨਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।