ਇੰਸੇਫ਼ੇਲਾਈਟਿਸ ਪ੍ਰਭਾਵਿਤ ਖੇਤਰਾਂ ਦਾ ਹੋਵੇਗਾ ਵਾਤਾਵਰਨ ਅਧਿਐਨ: ਨੀਤੀਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

400 ਤੋਂ ਜ਼ਿਆਦਾ ਬੱਚੇ ਹਸਪਤਾਲ ਵਿਚ ਦਾਖ਼ਲ

Bihar encephalitis children died CM Nitish Kumar medical crisis

ਨਵੀਂ ਦਿੱਲੀ: ਬਿਹਾਰ ਦੇ ਮੁਜੱਫ਼ਰਪੁਰ ਵਿਚ ਇੰਸੇਫ਼ੇਲਾਈਟਿਸ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਕਰੀਬ 200 ਬੱਚੇ ਹੁਣ ਤਕ ਵੀ ਹਸਪਤਾਲ ਵਿਚ ਦਾਖ਼ਲ ਹਨ। ਐਕਊਟ ਇੰਸੇਫ਼ੇਲਾਈਟਿਸ ਸਿੰਡ੍ਰੋਮ ਅਤੇ ਜਾਪਾਨੀ ਇੰਸੇਫ਼ਲਾਈਟਿਸ ਨੂੰ ਬਿਹਾਰ ਵਿਚ ਦਿਮਾਗ਼ੀ ਬੁਖ਼ਾਰ ਨਾਲ ਜਾਣਿਆ ਜਾਂਦਾ ਹੈ। ਦਸ ਦਈਏ ਕਿ ਮੁਜੱਫ਼ਰਪੁਰ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿਚ ਹਰ ਸਾਲ ਇਹ ਬਿਮਾਰੀ ਫ਼ੈਲਦੀ ਹੈ। 

ਉੱਤਰ ਬਿਹਾਰ ਦੇ ਮੁਜੱਫ਼ਰਪੁਰ, ਪੂਰਬੀ ਚੰਪਾਰਣ, ਪੱਛਮ ਚੰਪਾਰਣ, ਸ਼ਿਵਹਰ, ਸੀਤਾਮੜੀ ਅਤੇ ਵੈਸ਼ਾਲੀ ਜ਼ਿਲ੍ਹੇ ਵਿਚ ਇਸ ਬਿਮਾਰੀ ਦਾ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਹੈ। ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਨੇ ਕਿਹਾ ਹੈ ਕਿ ਇੰਸੇਫ਼ੇਲਾਈਟਿਸ ਪ੍ਰਭਾਵਿਤ ਖੇਤਰਾਂ ਦਾ ਵਾਤਾਵਰਣ ਅਧਿਐਨ ਕਰਵਾਇਆ ਜਾਵੇਗਾ।

ਨੀਤੀਸ਼ ਨੇ ਮੁਜੱਫ਼ਰਪੁਰ ਦੇ ਸ਼੍ਰੀ ਕ੍ਰਿਸ਼ਣਾ ਮੈਡੀਕਲ ਕਾਲਜ ਅਤੇ ਹਸਤਪਾਲ ਨੂੰ 2500 ਬੈਡ ਦੇ ਹਸਪਤਾਲ ਵਿਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਹੈ।

ਹਸਪਤਾਲ ਕੋਲ ਮਰੀਜ਼ਾਂ ਦੇ ਪਰਵਾਰਾਂ ਦੇ ਠਹਿਰਣ ਲਈ ਇਕ ਧਰਮਸ਼ਾਲਾ ਵੀ ਬਣਵਾਈ ਗਈ ਹੈ।  ਇਸ ਬਿਮਾਰੀ ਨਾਲ ਲਗਾਤਾਰ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

ਨੀਤੀਸ਼ ਕੁਮਾਰ ਦੇ ਪਹੁੰਚਣ 'ਤੇ ਮੁਜੱਫ਼ਰਪੁਰ ਵਿਚ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਬਾਹਰ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਉਹਨਾਂ ਵਿਰੁਧ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਦਿਮਾਗ਼ੀ ਬੁਖ਼ਾਰ ਨਾਲ 108 ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਮੁਜੱਫ਼ਰਪੁਰ ਦੇ ਐਸਕੇਐਮਸੀਐਚ ਹਸਪਤਾਲ ਪਹੁੰਚੇ ਹਨ। ਸੀਐਮ ਨੀਤੀਸ਼ ਹਸਪਤਾਲ ਵਿਚ ਡਾਕਟਰਾਂ ਨਾਲ ਸਮੀਖਿਆ ਬੈਠਕ ਵੀ ਕਰਨਗੇ।

ਲਗਭਗ 330 ਬੱਚਿਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ ਜਿਹਨਾਂ ਵਿਚੋਂ 100 ਨੂੰ ਛੁੱਟੀ ਮਿਲ ਚੁੱਕੀ ਹੈ ਅਤੇ 45 ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਇਸ ਪ੍ਰਕਾਰ ਹੁਣ ਤਕ ਬਿਮਾਰ ਬੱਚਿਆਂ ਦੀ ਗਿਣਤੀ 400 ਤੋਂ ਜ਼ਿਆਦਾ ਹੋ ਚੁੱਕੀ ਹੈ।