ਜਰਮਨੀ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਨਾਗਰਿਕਾਂ ਨੂੰ ਕੋਰੋਨਾ ਨਕਾਰਾਤਮਕ ਟੈਸਟ ਦਿਖਾਉਣ ਅਤੇ 10 ਦਿਨਾਂ ਦੀ ਕੁਆਰੰਟੀਨ 'ਤੇ ਦਾਖਲ ਹੋਣ ਦੀ ਆਗਿਆ ਹੋਵੇਗੀ।

Flight

ਨਵੀਂ ਦਿੱਲੀ: ਜਰਮਨੀ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਪ੍ਰਭਾਵਤ ਹੋਏ ਭਾਰਤ, ਬ੍ਰਿਟੇਨ ਅਤੇ ਪੁਰਤਗਾਲ ਦੇ ਯਾਤਰੀਆਂ 'ਤੇ  ਲਗਾਈਆਂ ਪਾਬੰਦੀਆਂ ਨੂੰ ਹਟਾਉਣ ਦਾ (Germany has relaxed travel restrictions, allowing people from other countries) ਐਲਾਨ ਕੀਤਾ ਹੈ। ਦੱਸ ਦੇਈਏ ਕਿ ਡੈਲਟਾ ਵੇਰੀਐਂਟ ਨੇ ਭਾਰਤ ਅਤੇ ਬ੍ਰਿਟੇਨ ਵਿੱਚ ਤਬਾਹੀ ਮਚਾਈ ਹੈ। ਇਨ੍ਹੀਂ ਦਿਨੀਂ ਬ੍ਰਿਟੇਨ ਵਿਚ ਵੀ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਦਕਿ ਭਾਰਤ ਵਿਚ ਰੋਜ਼ਾਨਾ 40 ਹਜ਼ਾਰ ਦੇ ਕਰੀਬ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ: ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ

ਕੋਰੋਨਾ ਕੇਸਾਂ ਦੀ ਜਾਂਚ ਕਰਨ ਅਤੇ ਖੋਜ ਕਰਨ ਵਾਲੀ ਜਰਮਨੀ ਦੀ ਏਜੰਸੀ ਰੋਬਰਟ ਕੋਚ ਇੰਸਟੀਚਿਊਟ, ਨੇ ਕਿਹਾ ਕਿ ਭਾਰਤ, ਨੇਪਾਲ, ਰੂਸ, ਪੁਰਤਗਾਲ ਅਤੇ ਬ੍ਰਿਟੇਨ ਨੂੰ ਉੱਚ ਜੋਖਮ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਚਿੰਤਾ ਦੇ ਰੂਪਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਨਾਲ ਹੁਣ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਜਰਮਨੀ ਦੀ ਯਾਤਰਾ ਕਰਨਾ ਸੌਖਾ ਹੋ ਜਾਵੇਗਾ। (Germany has relaxed travel restrictions, allowing people from other countries)

ਇਸ ਸਮੇਂ, ਜਰਮਨੀ ਦੇ ਕੋਵਿਡ 19 ਨਿਯਮਾਂ ਦੇ ਅਨੁਸਾਰ, ਵਿਦੇਸ਼ੀ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ, ਦੋ ਹਫਤਿਆਂ ਦੇ ਕੁਆਰੰਟੀਨ ਅਤੇ ਟੀਕਾਕਰਣ ਸਥਿਤੀ ਨੂੰ ਦੇਖਦ ਹੋਏ ਪ੍ਰਦੇਸ਼ ਦਿੱਤਾ ਜਾਵੇਗਾ।  ਭਾਰਤ (Germany has relaxed travel restrictions, allowing people from other countries) ਸਮੇਤ ਇਨ੍ਹਾ ਦੇਸ਼ਾਂ ਦੇ ਨਾਗਰਿਕਾਂ ਨੂੰ ਕੋਰੋਨਾ ਨਕਾਰਾਤਮਕ ਟੈਸਟ ਦਿਖਾਉਣ ਅਤੇ 10 ਦਿਨਾਂ ਦੀ ਕੁਆਰੰਟੀਨ 'ਤੇ ਦਾਖਲ ਹੋਣ ਦੀ ਆਗਿਆ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਚਾਰ ਅਫ਼ਗਾਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਅਤੇ 17 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ