ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਮਿਲ ਸਕਦੀ ਹੈ ਘਰੇਲੂ ਹਵਾਈ ਯਾਤਰਾ ਵਿੱਚ ਛੋਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਯਾਤਰਾ ਲਈ ਲੋੜੀਂਦੀ ਨਕਾਰਾਤਮਕ ਆਰਟੀ-ਪੀਸੀਆਰ ਟੈਸਟ ਰਿਪੋਰਟ ਪੇਸ਼ ਕਰਨ ਵਿਚ ਦਿੱਤੀ ਜਾ ਸਕਦੀ ਹੈ ਛੋਟ

FLIGHT

ਨਵੀਂ ਦਿੱਲੀ: ਕੋਰੋਨਾ ਵਾਇਰਸ( Coronavirus )  ਤੋਂ ਬਚਾਅ ਲਈ ਟੀਕਾਕਰਨ ( Vaccination) ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਨਾਲ ਸਰਕਾਰ ਘਰੇਲੂ ਹਵਾਈ ਯਾਤਰਾ ਦੇ ਸੰਬੰਧ ਵਿਚ ਵੱਡੀਆਂ ਤਬਦੀਲੀਆਂ ਕਰ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ, ਉਨ੍ਹਾਂ ਨੂੰ ਯਾਤਰਾ ਲਈ ਲੋੜੀਂਦੀ ਨਕਾਰਾਤਮਕ ਆਰਟੀ-ਪੀਸੀਆਰ ਟੈਸਟ ਰਿਪੋਰਟ ਪੇਸ਼ ਕਰਨ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ, ਜੋ ਕਿ ਕੁਝ ਰਾਜਾਂ ਦੇ ਪ੍ਰਸੰਗ ਵਿਚ ਲਾਜ਼ਮੀ ਹੈ।

ਕੋਰੋਨਾ ਵਾਇਰਸ( Coronavirus ) ਸੰਕਰਮਣ ਦੇ ਵਿਚਕਾਰ, ਮੁਸਾਫਰਾਂ ਨੂੰ ਉਨ੍ਹਾਂ ਰਾਜਾਂ ਵਿੱਚ ਹਵਾਈ ਯਾਤਰਾ ਲਈ ਨਕਾਰਾਤਮਕ ਆਰਟੀ-ਪੀਸੀਆਰ ਰਿਪੋਰਟ ਪੇਸ਼ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿੱਥੇ ਅਜੇ ਵੀ ਸੰਕਰਮਣ ਦੇ ਕੇਸ ਜਿਆਦਾ ਹਨ। ਪਰ ਟੀਕਾਕਰਨ ( Vaccination) ਦੀ ਵੱਧ ਰਹੀ ਰਫਤਾਰ ਦੇ ਵਿਚਕਾਰ, ਸਰਕਾਰ ਇਸ ਵਿੱਚ ਤਬਦੀਲੀ ਕਰਨ ਬਾਰੇ ਵਿਚਾਰ ਕਰ ਰਹੀ ਹੈ।

 

ਜ਼ੋਰਦਾਰ ਧਮਾਕਿਆਂ ਅਤੇ ਉਗਲਦੀ ਅੱਗ ਨਾਲ ਕੰਬ ਉਠਿਆ ਸੀ ਅੰਮ੍ਰਿਤਸਰ ਸ਼ਹਿਰ : ਬ੍ਰਹਮ ਚੇਲਾਨੀ

 

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ( Hardeep Singh Puri)  ਦੇ ਅਨੁਸਾਰ, ਇਸ ਲਈ ਇੱਕ ਸਾਂਝੀ ਟੀਮ ਵਿੱਚ ਵਿਚਾਰ ਵਟਾਂਦਰੇ ਚੱਲ ਰਹੇ ਹਨ, ਜਿਸ ਵਿੱਚ ਸਿਹਤ ਮੰਤਰੀ ਅਤੇ ਹੋਰ ਕਈ ਮੰਤਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਬਾਰੇ ਕੋਈ ਵੀ ਫੈਸਲਾ ਯਾਤਰੀਆਂ ਦੇ ਹਿੱਤ ਵਿੱਚ ਲਿਆ ਜਾਵੇਗਾ।

 

ਕੈਨੇਡਾ ’ਚ ਆਈ ਇਕ ਹੋਰ ਅਜੀਬ ਬੀਮਾਰੀ, 6 ਲੋਕਾਂ ਦੀ ਮੌਤ

 

ਹਰਦੀਪ ਸਿੰਘ ਪੁਰੀ ( Hardeep Singh Puri) ਨੇ ਕਿਹਾ ਕਿ ਇਕੱਲੇ ਹਵਾਬਾਜ਼ੀ ਮੰਤਰਾਲਾ ਇਸ ਬਾਰੇ ਕੋਈ ਫੈਸਲਾ ਨਹੀਂ ਲਵੇਗਾ। ਯਾਤਰੀਆਂ ਦੇ ਹਿੱਤ ਵਿੱਚ ਲਏ ਜਾਣ ਵਾਲੇ ਇਸ ਫੈਸਲੇ ਵਿੱਚ ਸਰਕਾਰ ਨਾਲ ਕੰਮ ਕਰ ਰਹੇ ਸਿਹਤ ਮਾਹਿਰਾਂ ਸਮੇਤ ਨੋਡਲ ਏਜੰਸੀਆਂ ਵੀ ਸ਼ਾਮਲ ਹੋਣਗੀਆਂ।