ਕਿਸੇ ਸਵਰਗ ਤੋਂ ਘਟ ਨਹੀਂ ਰਾਜਸਥਾਨ ਦੇ ਪੁਸ਼ਕਰ ਦਾ ਮੇਲਾ

ਏਜੰਸੀ

ਜੀਵਨ ਜਾਚ, ਯਾਤਰਾ

ਦੇਸ਼-ਵਿਦੇਸ਼ ਤੋਂ ਲੋਕ ਇਸ ਮੇਲੇ ਨੂੰ ਦੇਖਣ ਲਈ ਆਉਂਦੇ ਹਨ।

Pushkar mela 2019 worlds largest camel fair

ਰਾਜਸਥਾਨ: ਰਾਜਸਥਾਨ ਦੇ ਪੁਸ਼ਕਰ ਵਿਚ ਲੱਗਣ ਵਾਲਾ ਫੇਮਸ ਸਾਲਾਨਾ ਮੇਲਾ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਨੌ ਦਿਨ ਤਕ  ਚਲਣ ਵਾਲੇ ਇਸ ਅੰਤਰਰਾਸ਼ਟਰੀ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ। ਇਸ ਵਾਰ ਮੇਲੇ ਦੀ ਸ਼ੁਰੂਆਤ ਪੁਸ਼ਕਰ ਸਰੋਵਰ ਦੀ ਪੂਜਾ ਦੇ ਨਾਲ ਹੋਈ ਹੈ ਅਤੇ ਮੇਲਾ ਸਟੇਡੀਅਮ ਵਿਚ ਝੰਡਾ ਵੀ ਲਹਿਰਾਇਆ ਜਾਂਦਾ ਹੈ।

ਮੇਲਾ ਮੈਦਾਨ ਵਿਚ ਆਯੋਜਿਤ ਇਸ ਮੇਲੇ ਦੌਰਾਨ ਸੋਮਵਾਰ ਨੂੰ ਨਗਾੜਾ, ਵਾਦਨ, ਸਜਾਵਟੀ ਊਠ ਪ੍ਰਦਰਸ਼ਨ, ਮਾਂਡਨਾ ਪ੍ਰਤੀਯੋਗਤਾ, ਸਕੂਲੀ ਬੱਚਿਆਂ ਦੇ ਪ੍ਰੋਗਰਾਮ ਦੇ ਨਾਲ-ਨਾਲ ਗ੍ਰਾਮੀਣਾਂ ਅਤੇ ਵਿਦੇਸ਼ੀ ਯਾਤਰਾ ਦੌਰਾਨ ‘ਚੱਕ ਦੇ ਰਾਜਸਥਾਨ’ ਫੁਟਬਾਲ ਮੈਚ ਦਾ ਆਯੋਜਨ ਕੀਤਾ ਗਿਆ। ਨਾਲ ਹੀ ਸ਼ਾਮ ਨੂੰ ਪੁਸ਼ਕਰ ਦੀਆਂ 52 ਘਾਟਾਂ ਤੇ ਦੀਪਦਾਨ ਦੇ ਨਾਲ ਮਹਾਆਰਤੀ ਹੋਵੇਗੀ।

12 ਨਵੰਬਰ ਤਕ ਚਲਣ ਵਾਲੇ ਇਸ ਮੇਲੇ ਵਿਚ ਵੱਡੀ ਸੰਖਿਆ ਵਿਚ ਦੇਸ਼ੀ-ਵਿਦੇਸ਼ੀ ਯਾਤਰੀਆਂ ਅਤੇ ਪਸ਼ੂਧਨ ਖਰਦੀਦਾਰਾਂ ਦੇ ਭਾਗ ਲੈਣ ਦੀ ਸੰਭਾਵਨਾ ਹੈ। ਪਸ਼ੂ ਮੇਲੇ ਵਿਚ ਊਠ, ਘੋੜੇ, ਅਤੇ ਗਾਵਾਂ ਦੀ ਖਰੀਦ ਕੀਤੀ ਜਾਂਦੀ ਹੈ। ਉੱਥੇ ਹੀ ਪੰਜ ਦਿਨ ਦਾ ਧਾਰਮਿਕ ਮੇਲਾ 8 ਨਵੰਬਰ ਨੂੰ ਕਾਰਤਿਕ ਏਕਾਦਸ਼ੀ ਇਸ਼ਨਾਨ ਨਾਲ ਸ਼ੁਰੂ ਹੋਵੇਗਾ। ਜਿਸ ਦੀ ਸਮਾਪਤੀ 12 ਨਵੰਬਰ ਨੂੰ ਕਾਰਤਿਕ ਪੂਰਣਿਮਾ ਤੇ ਹੋਵੇਗੀ। ਮੇਲੇ ਵਿਚ ਰੋਜ਼ ਸ਼ਾਮ ਛੇ ਵਜੇ ਮੇਲਾ ਗ੍ਰਾਉਂਡ ਤੇ ਮਹਾਤਮਾ ਗਾਂਧੀ ਤੇ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਨੌਂ ਨਵੰਬਰ ਨੂੰ ਰਵੀ ਪੰਵਾਰ ਅਤੇ 11 ਨਵੰਬਰ ਨੂੰ ਕੈਲਾਸ਼ ਖੈਰ ਪ੍ਰਦਰਸ਼ਨ ਕਰਨਗੇ। ਪੁਸ਼ਕਰ ਮੇਲਾ ਕਾਫੀ ਖੂਬਸੂਰਤ ਤਰੀਕੇ ਨਾਲ ਮਨਾਇਆ ਜਾਂਦਾ ਹੈ। ਊਠਾਂ ਨੂੰ ਬਿਹਤਰੀਨ ਤਰੀਕਿਆਂ ਨਾਲ ਸਜਾਇਆ ਜਾਂਦਾ ਹੈ। ਇਹਨਾਂ ਦੀ ਬਿਊਟੀ ਕਾਨਟੈਸਟ ਅਤੇ ਡਾਂਸ ਵੀ ਹੁੰਦਾ ਹੈ। ਇਸ ਤੋਂ ਇਲਾਵਾ ਇੱਥੇ ਕਈ ਨ੍ਰਤਕ, ਗਾਇਕ, ਜਾਦੂਗਰ ਅਤੇ ਸਪੇਰੇ ਵੀ ਹਿੱਸਾ ਲੈਂਦੇ ਹਨ। ਪੁਸ਼ਕਰ ਆਉਣ ਲਈ ਦਿੱਲੀ, ਜੈਪੁਰ, ਆਗਰਾ ਵਰਗੇ ਪ੍ਰਮੁੱਖ ਸ਼ਹਿਰਾਂ ਤੋਂ ਬੱਸ ਸੇਵਾ ਉਪਲੱਬਧ ਹੈ।

ਜ਼ਿਆਦਾਤਰ ਯਾਤਰੀ ਪਹਿਲਾਂ ਅਜਮੇਰ ਪਹੁੰਚਦੇ ਹਨ ਅਤੇ ਫਿਰ ਇੱਥੋਂ ਪੁਸ਼ਕਰ ਆਉਂਦੇ ਹਨ। ਇੱਥੇ ਤੁਸੀਂ ਟ੍ਰੇਨ ਅਤੇ ਫਲਾਈਟ ਨਾਲ ਵੀ ਪਹੁੰਚ ਸਕਦੇ ਹੋ। ਜੇ ਤੁਸੀਂ ਪੁਸ਼ਕਰ ਮੇਲਾ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਬਿਹਤਰ ਹੈ ਕਿ ਰੁਕਣ ਲਈ ਹੋਟਲ ਪਹਿਲਾਂ ਹੀ ਬੁਕ ਕਰ ਲਓ। ਮੇਲੇ ਦੌਰਾਨ ਪੁਸ਼ਕਰ ਦੇ ਆਸਪਾਸ ਦੀ ਜਗ੍ਹਾ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ।

ਦੇਸ਼-ਵਿਦੇਸ਼ ਤੋਂ ਲੋਕ ਇਸ ਮੇਲੇ ਨੂੰ ਦੇਖਣ ਲਈ ਆਉਂਦੇ ਹਨ। ਇਸ ਲਈ ਇੱਥੇ ਦੇ ਹੋਟਲ ਵੀ ਭਰ ਜਾਂਦੇ ਹਨ। ਇਸ ਸਾਲ ਮੇਲੇ ਵਿਚ ਦੂਰੋਂ-ਦੂਰੋਂ ਲੋਕ ਪਸ਼ੂ ਲੈ ਕੇ ਆਉਂਦੇ ਹਨ। ਪੁਸ਼ਕਰ ਪਸ਼ੂ ਮੇਲਾ ਉਹਨਾਂ ਲੋਕਾਂ ਲਈ ਸਵਰਗ ਤੋਂ ਘਟ ਨਹੀਂ ਜੋ ਸੱਭਿਆਚਾਰਕ ਸੈਰ-ਸਪਾਟੇ ਵਿਚ ਦਿਲਚਸਪੀ ਰੱਖਦੇ ਹਨ। ਇਸ ਤੋਂ ਇਲਾਵਾ ਇੱਥੋਂ ਦੇ ਰੀਤੀ-ਰਿਵਾਜ਼ਾਂ ਦਾ ਵੀ ਚੰਗਾ ਦ੍ਰਿਸ਼ ਦੇਖਣ ਨੂੰ ਮਿਲੇਗਾ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।