ਸੈਰ ਦੀ ਖਿੱਚ ਲਓ ਤਿਆਰੀ, 2020 ਵਿਚ Long Weekend ਦੀ ਲੱਗੀ ਹੈ ਝੜੀ!
ਅਜਿਹੇ ਵਿਚ ਤੁਸੀਂ ਤਿੰਨ ਦਿਨਾਂ ਤਕ ਟ੍ਰਿਪ ਪਲਾਨ ਬਣਾ ਸਕਦੇ ਹੋ।
ਨਵੀਂ ਦਿੱਲੀ: ਸਾਲ 2020 ਵਿਚ ਤੁਹਾਨੂੰ ਬਹੁਤ ਸਾਰੇ ਲਾਂਗ ਵੀਕੈਂਡ ਮਿਲਣ ਵਾਲੇ ਹਨ। ਜੇ ਤੁਹਾਡੀ ਪਲਾਨਿੰਗ ਵਧੀਆ ਹੈ ਤਾਂ ਤੁਸੀਂ ਅਪਣੇ ਪਰਵਾਰ, ਪਾਰਟਨਰ ਅਤੇ ਦੋਸਤਾਂ ਨਾਲ ਇਸ ਦਾ ਲੁਤਫ ਉਠਾ ਸਕਦੇ ਹੋ। ਇਸ ਮਹੀਨੇ 21 ਫਰਵਰੀ ਨੂੰ ਮਹਾਸ਼ਿਵਰਾਤਰੀ ਹੈ। ਇਸ ਤੋਂ ਬਾਅਦ 22 ਫਰਵਰੀ ਨੂੰ ਸ਼ਨੀਵਾਰ ਅਤੇ 23 ਫਰਵਰੀ ਨੂੰ ਐਤਵਾਰ ਹੈ। ਅਜਿਹੇ ਵਿਚ ਤੁਸੀਂ ਤਿੰਨ ਦਿਨਾਂ ਤਕ ਟ੍ਰਿਪ ਪਲਾਨ ਬਣਾ ਸਕਦੇ ਹੋ।
ਇਸ ਮਹੀਨੇ 7 ਮਾਰਚ ਨੂੰ ਸ਼ਨੀਵਾਰ ਅਤੇ 8 ਮਾਰਚ ਨੂੰ ਐਤਵਾਰ ਹੈ। ਜਦਕਿ ਹੋਲੀ ਦੀ ਛੁੱਟੀ 10 ਮਾਰਚ ਨੂੰ ਹੋਵੇਗੀ। ਅਜਿਹੇ ਵਿਚ ਤੁਸੀਂ 9 ਮਾਰਚ ਨੂੰ ਇਕ ਦਿਨ ਦੀ ਛੁੱਟੀ ਲੈਣੀ ਪਵੇਗੀ। ਇਸ ਮਹੀਨੇ ਰਾਮ ਨੌਂਵੀ 2 ਅਪ੍ਰੈਲ ਨੂੰ ਹੈ। ਜੇ ਤੁਸੀਂ 3 ਅਪ੍ਰੈਲ ਨੂੰ ਇਕ ਦਿਨ ਦੀ ਛੁੱਟੀ ਲੈਂਦੇ ਹੋ ਤਾਂ 4 ਅਪ੍ਰੈਲ, 5 ਅਪ੍ਰੈਲ ਅਤੇ ਮਹਾਵੀਰ ਦਿਹਾੜੇ ਨੂੰ ਮਿਲਾ ਕੇ ਵੀਕੈਂਡ ਕਾਫੀ ਲੰਬਾ ਬਣ ਸਕਦਾ ਹੈ।
ਅਪ੍ਰੈਲ ਵਿਚ ਗੁੱਡ ਫ੍ਰਾਈਡੇ 10 ਅਪ੍ਰੈਲ ਨੂੰ ਹੈ ਜਿਸ ਤੋਂ ਬਾਅਦ 11 ਅਪ੍ਰੈਲ ਅਤੇ 12 ਅਪ੍ਰੈਲ ਐਤਵਾਰ ਆਉਂਦਾ ਹੈ। ਫਿਰ 13 ਅਪ੍ਰੈਲ ਨੂੰ ਵਿਸਾਖੀ ਅਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜਯੰਤੀ ਹੈ। ਅਜਿਹੇ ਵਿਚ ਤੁਹਾਨੂੰ ਫੈਮਿਲੀ ਨਾਲ ਕਾਫੀ ਸਮਾਂ ਬਿਤਾ ਸਕਦੇ ਹੋ। ਈਦ-ਉਲ-ਫਿਤਰ 25 ਮਈ ਨੂੰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 23 ਮਈ ਨੂੰ ਸ਼ਨੀਵਾਰ ਅਤੇ 24 ਮਈ ਨੂੰ ਐਤਵਾਰ ਹੈ। ਬਕਰੀਦ 31 ਜੁਲਾਈ ਨੂੰ ਹੋਵੇਗੀ।
ਇਸ ਤੋਂ ਬਾਅਦ 1 ਅਗਸਤ ਨੂੰ ਸ਼ਨੀਵਾਰ ਅਤੇ 2 ਅਗਸਤ ਐਤਵਾਰ ਨੂੰ ਹੈ। ਫਿਰ ਰੱਖੜੀ 3 ਅਗਸਤ ਯਾਨੀ ਸੋਮਵਾਰ ਨੂੰ ਹੈ। ਇਹ ਵੀ ਕਾਫੀ ਲੰਬਾ ਵੀਕੈਂਡ ਰਹਿਣ ਵਾਲਾ ਹੈ। ਇਸ ਮਹੀਨੇ 12 ਅਗਸਤ ਬੁੱਧਵਾਰ ਨੂੰ ਜਨਮਸ਼ਟਮੀ ਹੈ। ਇਸ ਤੋਂ ਬਾਅਦ 13 ਅਗਸਤ ਨੂੰ ਵੀਰਵਾਰ ਅਤੇ 14 ਅਗਸਤ ਨੂੰ ਸ਼ੁੱਕਰਵਾਰ ਹੈ। ਜੇ ਤੁਸੀਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਆਫਿਸ ਤੋਂ ਛੁੱਟੀ ਲੈਂਦੇ ਹੈ ਤਾਂ 15 ਅਗਸਤ ਸ਼ਨੀਵਾਰ ਅਤੇ 16 ਅਗਸਤ ਐਤਵਾਰ ਨੂੰ ਮਿਲਾ ਕੇ ਤੁਸੀਂ ਪੰਜ ਦਿਨ ਪਰਵਾਰ ਨਾਲ ਰਹਿ ਸਕਦੇ ਹੋ।
ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਸ਼ੁੱਕਰਵਾਰ ਹੈ। ਇਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਮਿਲਾ ਕੇ ਤੁਸੀਂ ਤਿੰਨ ਦਿਨ ਦੀਆਂ ਛੁੱਟੀਆਂ ਲੈ ਸਕਦੇ ਹੋ। ਇਸ ਸਾਲ 14 ਨਵੰਬਰ ਨੂੰ ਸ਼ਨੀਵਾਰ ਅਤੇ 15 ਨਵੰਬਰ ਨੂੰ ਐਤਵਾਰ ਤੋਂ ਬਾਅਦ 16 ਨਵੰਬਰ ਨੂੰ ਦਿਵਾਲੀ ਦੀ ਛੁੱਟੀ ਹੈ। ਇਸ ਦੇ ਨਾਲ ਹੀ 28 ਨਵੰਬਰ ਅਤੇ 29 ਨਵੰਬਰ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ 30 ਨਵੰਬਰ 2020 ਨੂੰ ਹੈ।
ਇਸ ਵਿਚ ਵੀ ਲੰਬਾ ਵੀਕੈਂਡ ਲਿਆ ਜਾ ਸਕਦਾ ਹੈ। 25 ਦਸੰਬਰ ਨੂੰ ਕ੍ਰਿਸਮਸ ਹੈ ਜਿਸ ਦਿਨ ਸ਼ੁੱਕਰਵਾਰ ਹੈ। ਇਸ ਤੋਂ ਬਾਅਦ 26 ਦਸੰਬਰ ਨੂੰ ਸ਼ਨੀਵਾਰ ਅਤੇ 27 ਦਸੰਬਰ ਨੂੰ ਐਤਵਾਰ ਹੈ। ਸਾਲ ਦੇ ਅਖੀਰ ਵਿਚ ਵੀ ਤੁਸੀਂ ਲੰਬਾ ਵੀਕੈਂਡ ਲੈ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।