ਦੇਖੋ, ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ‘ਜੰਨਤ’ ਬਣਿਆ ਗੁਲਮਰਗ
ਇੱਥੇ ਅਸੀਂ ਤੁਹਾਨੂੰ ਗੁਲਮਰਗ ਦੀਆਂ ਕੁੱਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਾਂ।
ਨਵੀਂ ਦਿੱਲੀ: ਕਸ਼ਮੀਰ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਬੁੱਧਵਾਰ ਤੋਂ ਜਾਰੀ ਹੈ। ਮੈਦਾਨੀ ਇਲਾਕਿਆਂ ਵਿਚ ਵੀ ਤਾਪਮਾਨ ਘਟ ਹੋਣ ਲੱਗਿਆ ਹੈ। ਇਸ ਸੁਹਾਣੇ ਮੌਸਮ ਦਾ ਲੁਤਫ ਲੈਣ ਲਈ ਸੈਲਾਨੀ ਵੀ ਪਹੁੰਚ ਰਹੇ ਹਨ।
ਅਜਿਹੇ ਵਿਚ ਜੇ ਤੁਸੀਂ ਵੀ ਬਰਫ਼ ਦੀ ਚਾਦਰ ਵਿਚ ਲਿਪਟੀਆਂ ਵਾਦੀਆਂ ਦਾ ਲੁਤਫ ਉਠਾਉਣਾ ਚਾਹੁੰਦੇ ਹੋ ਤਾਂ ਗੁਲਮਰਗ ਲਈ ਅਪਣਾ ਬੈਗ ਪੈਕ ਕਰ ਲਓ। ਇੱਥੇ ਅਸੀਂ ਤੁਹਾਨੂੰ ਗੁਲਮਰਗ ਦੀਆਂ ਕੁੱਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਾਂ।
ਗੁਲਮਰਗ ਜੰਮੂ ਅਤੇ ਕਸ਼ਮੀਰ ਦਾ ਖੂਬਸੂਰਤ ਅਤੇ ਫੇਮਸ ਹਿਲ ਸਟੇਸ਼ਨ ਦੇ ਨਾਲ ਯਾਤਰੀਆਂ ਦਾ ਪਸੰਦੀਦਾ ਦਾ ਸਪਾਟ ਵੀ ਹੈ। ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਗੁਲਮਰਗ ਦੀ ਖੂਬਸੂਰਤੀ ਸਰਦੀ ਦੇ ਮੌਸਮ ਵਿਚ ਬਰਫ਼ਬਾਰੀ ਦੇ ਨਾਲ ਹੀ ਕਾਫੀ ਵਧ ਜਾਂਦੀ ਹੈ।
ਸਿਰਫ ਸਕੀਇੰਗ ਹੀ ਨਹੀਂ ਇੱਥੇ ਤੁਸੀਂ ਸਨੋ ਬਾਈਕਿੰਗ ਯਾਨੀ ਬਰਫ਼ ਤੇ ਬਾਈਕ ਚਲਾਉਣ ਦਾ ਅਨੰਦ ਵੀ ਲੈ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।