ਬੈਸਟ ਡੈਸਟੀਨੇਸ਼ਨ ਹੈ ਸਿੰਗਾਪੁਰ ਗਾਰਡਨਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸਿੰਗਾਪੁਰ ਭਾਰਤੀਆਂ ਦਾ ਪਸੰਦੀਦਾ ਟੂਰਿਸਟ ਡੈਸਟਿਨੇਸ਼ਨ ਹੈ। ਸਿੰਗਾਪੁਰ ਨੂੰ ਸਿਟੀ ਔਫ ਗਾਰਡਨਸ ਵੀ ਕਹਿੰਦੇ ਹਨ।  ਕੁੱਝ ਲੋਕ ਹਨੀਮੂਨ ਲਈ ਵੀ ਇਸ ਜਗ੍ਹਾ ਨੂੰ ਚੁਣਦੇ ਹਨ...

Singapore Gardens

ਸਿੰਗਾਪੁਰ ਭਾਰਤੀਆਂ ਦਾ ਪਸੰਦੀਦਾ ਟੂਰਿਸਟ ਡੈਸਟਿਨੇਸ਼ਨ ਹੈ। ਸਿੰਗਾਪੁਰ ਨੂੰ ਸਿਟੀ ਔਫ ਗਾਰਡਨਸ ਵੀ ਕਹਿੰਦੇ ਹਨ। ਕੁੱਝ ਲੋਕ ਹਨੀਮੂਨ ਲਈ ਵੀ ਇਸ ਜਗ੍ਹਾ ਨੂੰ ਚੁਣਦੇ ਹਨ ਪਰ ਇਥੇ ਆਉਣ ਵਾਲਿਆਂ ਲਈ ਟ੍ਰਿਪ ਯਾਦਗਾਰ ਜ਼ਰੂਰ ਰਹਿੰਦੀ ਹੈ। ਇਸ ਦੇ ਵੀ ਕਈ ਕਾਰਨ ਹਨ।

ਸਾਫ਼ ਗਲੀਆਂ, ਵੱਖ - ਵੱਖ ਸਭਿਆਚਾਰ ਦੇ ਰੰਗ ਅਤੇ ਇੱਥੇ ਦੇ ਖੂਬਸੂਰਤ ਗਾਰਡਨਸ। ਖਾਸਤੌਰ 'ਤੇ ਤੁਸੀਂ ਜੇਕਰ ਹਨੀਮੂਨ 'ਤੇ ਹੋ ਤਾਂ ਤੁਹਾਨੂੰ ਗਾਰਡਨਸ ਜ਼ਰੂਰ ਘੁੰਮਣਾ ਚਾਹੀਦਾ ਹੈ ਇਥੇ ਲੋਕ ਪ੍ਰੀ - ਵੈਡਿੰਗ ਸ਼ੂਟ ਲਈ ਵੀ ਆਉਂਦੇ ਹਨ। ਦਿਨ ਦੇ ਵੱਖ - ਵੱਖ ਸਮੇਂ ਉਤੇ ਤੁਹਾਨੂੰ ਇਥੇ ਵੱਖ ਰੰਗ ਦਿਖਾਈ ਦੇਣਗੇ।

ਸੇਂਟੋਸਾ ਆਇਲੈਂਡ – ਸਿੰਗਾਪੁਰ ਦਾ ਸੇਂਟੋਸਾ ਆਇਲੈਂਡ ਬੇਹੱਦ ਮਸ਼ਹੂਰ ਰਿਸੌਰਟ ਹੈ। ਇੱਥੇ ਬੀਚ, ਸੀ ਸਪੌਰਟਸ, ਗੋਲਫ ਅਤੇ ਮਿਊਜ਼ੀਅਮ ਤੋਂ ਇਲਾਵਾ ਕਈ ਅਜਿਹੀ ਗਤੀਵਿਧੀਆਂ ਹਨ ਜੋ ਤੁਹਾਨੂੰ ਬੋਰ ਨਹੀਂ ਹੋਣ ਦੇਣਗੀਆਂ। ਜੇਕਰ ਇਥੇ ਦੇ ਬੀਚ ਉਤੇ ਫੋਟੋਸ਼ੂਟ ਕਰਵਾਉਣਾ ਚਾਹੁੰਦੇ ਹੋ ਤਾਂ ਸਵੇਰੇ ਜਲਦੀ ਜਾਂ ਸਨਸੈਟ ਦਾ ਸਮਾਂ ਚੁਣੋ।

ਬੋਟੈਨਿਕ ਗਾਰਡਨ – ਸਿੰਗਾਪੁਰ ਦਾ ਬੋਟੈਨਿਕ ਗਾਰਡਨ ਯੂਨੈਸਕੋ ਵਰਲਡ ਹੈਰਿਟੇਜ ਸਾਈਟ ਹੈ ਅਤੇ ਇਹ ਬੇਹੱਦ ਖੂਬਸੂਰਤ ਹੈ। ਇਹ 52 ਹੈਕਟੇਅਰ ਵਿਚ ਬਣਿਆ ਹੈ। ਇਸ ਦੇ ਅੰਦਰ ਤੁਹਾਨੂੰ ਸਵਾਨ ਲੇਕ, ਅ ਕਰਟਨ ਔਫ ਰੂਟਸ, ਇਕੋ ਗਾਰਡਨ, ਇਵੈਲਿਉਸ਼ਨ ਗਾਰਡਨ ਅਤੇ ਨੈਸ਼ਨਲ ਔਰਕਿਡ ਗਾਰਡਨ ਵਰਗੀ ਕਈ ਖੂਬਸੂਰਤ ਲੋਕੇਸ਼ਨ ਮਿਲ ਜਾਣਗੀਆਂ।