ਮਾਨਸੂਨ ਵਿਚ ਮੁੰਬਈ ਤੋਂ ਇਹਨਾਂ ਸਥਾਨਾਂ 'ਤੇ ਜਾਣ ਨਾਲ ਵੀਕੈਂਡ ਬਣ ਜਾਵੇਗਾ ਸ਼ਾਨਦਾਰ
ਬਾਰਿਸ਼ ਦੇ ਮੌਸਮ ਵਿਚ ਮਸ਼ਹੂਰ ਹਨ ਇਹ ਸਥਾਨ
ਨਵੀਂ ਦਿੱਲੀ: ਬਾਰਿਸ਼ ਦਾ ਮੌਸਮ ਚਲ ਰਿਹਾ ਹੈ ਅਤੇ ਅਜਿਹੇ ਵਿਚ ਲੋਕ ਵੀਕੈਂਡ 'ਤੇ ਘੁੰਮਣ ਦਾ ਵਿਚਾਰ ਕਰਦੇ ਹਨ। ਅਜਿਹੇ ਮੌਸਮ ਵਿਚ ਮੁੰਬਈ ਦੀ ਘੁੰਮਣ ਦਾ ਵਿਚਾਰ ਸਭ ਤੋਂ ਵਧੀਆ ਹੈ। ਇਸ ਮੌਸਮ ਵਿਚ ਮੁੰਬਈ ਦਾ ਮਾਨਸੂਨ ਵੇਖਣ ਦਾ ਨਜ਼ਾਰਾ ਬਹੁਤ ਹੀ ਲੁਭਾਵਣਾ ਹੁੰਦਾ ਹੈ। ਬਾਰਿਸ਼ ਦਾ ਮੌਸਮ ਇਹਨਾਂ ਸਥਾਨਾਂ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਮੁੰਬਈ ਤੋਂ 263 ਕਿਲੋਮੀਟਰ ਦੀ ਦੂਰੀ ਤੇ ਮਹਾਬਲੇਸ਼ਵਰ ਮਹਾਰਾਸ਼ਟਰ ਦੇ ਉਹਨਾਂ ਸਥਾਨਾਂ ਵਿਚ ਸ਼ਾਮਲ ਹੈ ਜਿੱਥੇ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ।
ਕੁਦਰਤ ਦੀ ਖ਼ੂਬਸੂਰਤੀ ਨਾਲ ਭਰਿਆ ਇਹ ਸਥਾਨ ਮਨ ਮੋਹ ਲਵੇਗਾ। ਇਹ ਲੋਕ ਪ੍ਰਿਯ ਵੀਕੈਂਡ ਡੈਸਿਟਨੇਸ਼ਨ ਵਿਚੋਂ ਇਕ ਹੈ। ਮਹਾਬਲੇਸ਼ਵਰ ਤੋਂ 20 ਕਿਲੋਮੀਟਰ ਦੂਰੀ ਤੇ ਪੰਚਗਨੀ ਹਿਲ ਸਟੇਸ਼ਨ ਹੈ। ਮਹਾਬਲੇਸ਼ਵਰ ਦੀ ਤੁਲਨਾ ਵਿਚ ਇੱਥੇ ਘਟ ਬਾਰਿਸ਼ ਪੈਂਦੀ ਹੈ। ਪੁਰਾਣੀਆਂ ਕਥਾਵਾਂ ਅਨੁਸਾਰ ਪਾਂਡਵਾਂ ਨੇ ਪੰਚਗਨੀ ਵਿਚ ਕੁੱਝ ਸਮਾਂ ਬਿਤਾਇਆ ਸੀ। ਮਹਾਬਲੇਸ਼ਵਰ ਵਿਚ ਮੇਪਰੋ ਗਾਰਡਨ, ਵੇਨਾ ਝੀਲ, ਪ੍ਰਤਾਪਗੜ੍ਹ ਕਿਲਾ, ਲਿੰਗਮਾਲਾ ਝਰਨਾ, ਹਾਥੀਆਂ ਦਾ ਹੈਡ ਪੁਆਇੰਟ ਦੇਖਿਆ ਜਾ ਸਕਦਾ ਹੈ।
ਕਰਨਾਲਾ ਮੁੰਬਈ ਤੋਂ 80 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬਾਰਿਸ਼ ਦੇ ਮੌਸਮ ਵਿਚ ਵੀਕੈਂਡ ਤੇ ਵੱਡੀ ਗਿਣਤੀ ਵਿਚ ਲੋਕ ਮੁੰਬਈ ਤੋਂ ਇੱਥੇ ਆਉਂਦੇ ਹਨ। ਮਾਨਸੂਨ ਦੀ ਬਾਰਿਸ਼ ਵਿਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੀ ਖ਼ੂਬਸੂਰਤੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਇਸ ਮੌਸਮ ਵਿਚ ਇੱਥੇ ਸਥਿਤ ਕਰਨਾਲਾ ਝਰਨੇ ਨੂੰ ਦੇਖਣ ਦਾ ਅਲੱਗ ਹੀ ਨਜ਼ਾਰਾ ਹੈ। ਇਤਿਹਾਸਿਕ ਕਰਨਾਲਾ ਦਾ ਕਿਲ੍ਹਾ ਵੀ ਇੱਥੇ ਹੀ ਮੌਜੂਦ ਹੈ।
ਇਸ ਦੇ ਅਲਾਨਾ ਕਰਨਾਲਾ ਬਰਡ ਸੈਂਕਚਯੁਰੀ ਵੀ ਜਾ ਸਕਦੇ ਹਾਂ। 12.11 ਵਰਗ ਕਿਲੋਮੀਟਰ ਖੇਤਰ ਵਿਚ ਫੈਲੀ ਕਰਨਾਲਾ ਬਰਡ ਸੈਂਕਚਯੁਰੀ ਵਿਚ ਪੰਛੀਆਂ ਦੀਆਂ 150 ਅਤੇ ਪਰਵਾਸੀ ਪੰਛੀਆਂ ਦੀਆਂ 37 ਪ੍ਰਜਾਤੀਆਂ ਰਹਿੰਦੀਆਂ ਹਨ। ਮੁੰਬਈ ਤੋਂ 96 ਕਿਲੋਮੀਟਰ ਦੀ ਦੂਰ ਲੋਨਾਵਾਲਾ ਵਿਚ ਬਾਰਿਸ਼ ਦਾ ਨਜ਼ਾਰਾ ਲੈ ਸਕਦੇ ਹਨ। ਸ਼ਾਂਤ ਲੋਨਾਵਾਲਾ ਨੂੰ ਮਹਾਰਾਸ਼ਟਰ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਇੱਥੇ ਹਰ ਸਾਲ ਵਿਚ ਕਦੇ ਜਾ ਸਕਦੇ ਹਾਂ।
ਲੋਨਾਵਾਲਾ ਵਿਚ ਬੌਧ ਮੰਦਿਰ, ਕਿਲ੍ਹੇ ਅਤੇ ਪਹਾੜੀਆਂ ਦੇਖੀਆਂ ਜਾ ਸਕਦੀਆਂ ਹਨ। ਮੁੰਬਈ ਤੋਂ ਮਾਲਸ਼ੇਜ ਘਾਟ ਦੀ ਦੂਰੀ 127 ਕਿਲੋਮੀਟਰ ਹੈ। ਪਹਾੜਾਂ ਵਿਚਕਾਰ ਸਥਿਤ ਮਾਲਸ਼ੇਜ ਘਾਟ ਵਿਚ ਹਰਿਆਲੀ ਅਤੇ ਝਰਨੇ ਦੇਖਣ ਨੂੰ ਮਿਲਦੇ ਹਨ। ਇੱਥੇ ਕਈ ਸਟਾਪ ਵੀ ਹਨ ਜਿਸ ਨਾਲ ਇੱਥੋਂ ਦਾ ਆਨੰਦ ਲਿਆ ਜਾ ਸਕਦਾ ਹੈ। ਹਰਿਸ਼ਚੰਦਰਗੜ੍ਹ, ਫੋਰਟ ਟ੍ਰੈਕ, ਅਜੂਬਾ ਹਿਲ ਫੋਰਟ, ਪਿੰਪਲਗਾਂਓ ਜੋਗਾ ਡੈਮ ਇੱਥੋਂ ਦੇ ਪ੍ਰਮੁੱਖ ਆਕਰਸ਼ਕ ਸਥਾਨ ਹਨ।