ਬਾਈਕ ਰਾਇਡਿੰਗ ਲਈ ਇਹ ਥਾਵਾਂ ਹਨ ਮਸ਼ਹੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਰੋਡ ਟਰਿਪ 'ਤੇ ਜਾਣ ਦੀ ਪਲਾਨਿੰਗ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਐਡਵੈਂਚਰ ਦਾ ਦੌਰ। ਸਮੂਥ ਸੜਕਾਂ 'ਤੇ ਬਾਈਕ ਚਲਾਉਂਦੇ ਹੋਏ ਖੂਬਸੂਰਤ ਨਜ਼ਾਰਿਆਂ ਨੂੰ ਦੇਖਣ ਦਾ ਤਜ਼ਰਬਾ ਹੀ...

TRAVEL

ਰੋਡ ਟਰਿਪ 'ਤੇ ਜਾਣ ਦੀ ਪਲਾਨਿੰਗ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਐਡਵੈਂਚਰ ਦਾ ਦੌਰ। ਸਮੂਥ ਸੜਕਾਂ 'ਤੇ ਬਾਈਕ ਚਲਾਉਂਦੇ ਹੋਏ ਖੂਬਸੂਰਤ ਨਜ਼ਾਰਿਆਂ ਨੂੰ ਦੇਖਣ ਦਾ ਤਜ਼ਰਬਾ ਹੀ ਅਲਗ ਹੁੰਦਾ ਹੈ ਤਾਂ ਭਾਰਤ ਤੋਂ ਵੱਖ ਅੱਜ ਅਸੀਂ ਗੱਲ ਕਰਾਂਗੇ ਦੇਸ਼ - ਵਿਦੇਸ਼ ਦੀ ਖੂਬਸੂਰਤ ਅਤੇ ਮਸ਼ਹੂਰ ਸੜਕਾਂ ਬਾਰੇ ਜਿਥੇ ਰੋਡ ਟਰਿਪ ਦਾ ਵੱਖਰਾ ਹੀ ਹੈ ਮਜ਼ਾ।

ਪੈਸਿਫਿਕ ਕੋਸਟ ਹਾਈਵੇ, ਕੈਲੀਫੋਰਨੀਆ : ਬਾਈਕ ਰਾਇਡਿੰਗ ਨੂੰ ਐਂਜੌਏ ਕਰਨਾ ਹੋਵੇ ਤਾਂ ਕੈਲੀਫੋਰਨੀਆ ਦਾ ਪੈਸਿਫਿਕ ਕੋਸਟ ਹਾਈਵੇ ਆਓ। ਸਾਫ਼ - ਸੁਥਰੀ ਸਡ਼ਕਾਂ ਅਤੇ ਕਿਨਾਰਿਆਂ 'ਤੇ ਲੱਗੇ ਦਰਖਤ ਇਸ ਥਾਂ ਦੀ ਖੂਬਸੂਰਤੀ ਨੂੰ ਦੁੱਗਣਾ ਕਰ ਦਿੰਦੇ ਹਨ। ਮੰਜ਼ਿਲ ਤੱਕ ਪੁੱਜਣ ਦੇ ਦੌਰਾਨ ਹਰੇ - ਭਰੇ ਪਹਾੜ ਅਤੇ ਛੋਟੀ - ਛੋਟੀ ਨਦੀਆਂ ਵਰਗੇ ਕਈ ਸਾਰੇ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਇੱਥੇ ਦਾ ਮੌਸਮ ਜ਼ਿਆਦਾਤਰ ਸੁਹਾਨਾ ਹੀ ਰਹਿੰਦਾ ਹੈ ਤਾਂ ਤੁਸੀਂ ਕਦੇ ਵੀ ਰਾਈਡਿੰਗ ਦਾ ਪਲਾਨ ਬਣਾ ਸਕਦੇ ਹੋ। 

ਟੇਲ ਔਫ ਦ ਡਰੈਗਨ, ਨਾਰਥ ਕੇਰੋਲੀਨਾ ਐਂਡ ਟੇਨੇਸੀ : ਹਾਲੀਵੁਡ ਦੀ ਜ਼ਿਆਦਾਤਰ ਫਿਲਮਾਂ ਅਤੇ ਟੀਵੀ ਸ਼ੋਅ ਵਿਚ ਇਸ ਰੋਡ ਦੀ ਝਲਕ ਦੇਖਣ ਨੂੰ ਮਿਲ ਜਾਵੇਗੀ। ਇੱਥੇ ਬਾਈਕ ਰਾਈਡਰਸ ਸਟੰਟ ਕਰਦੇ ਹੋਏ ਵੀ ਨਜ਼ਰ ਆ ਜਾਣਗੇ। ਸੜਕ ਦੇ ਕੰਡੇ ਤੁਸੀਂ ਪੂਰੇ ਸ਼ਹਿਰ ਦੀ ਖੂਬਸੂਰਤੀ ਨੂੰ ਵੇਖ ਸਕਦੇ ਹੋ ਜੋ ਸਹੀ ਵਿਚ ਬਹੁਤ ਹੀ ਵੱਖਰਾ ਅਤੇ ਵਧੀਆ ਤਜ਼ਰਬਾ ਹੁੰਦਾ ਹੈ। ਸੜਕ 'ਤੇ ਛੋਟੀ ਗੱਡੀਆਂ ਨੂੰ ਹੀ ਆਉਣ - ਜਾਣ ਦੀ ਮਨਜ਼ੂਰੀ ਹੈ। ਇਕ ਵਜ੍ਹਾ ਇਹ ਵੀ ਹੈ ਇੱਥੇ ਦੀ ਰਾਈਡਿੰਗ ਨੂੰ ਖਾਸ ਬਣਾਉਣ ਦੇ ਲਈ। 

ਬਿਅਰਟੂਥ ਹਾਈਵੇ, ਮੋਂਟਾਨਾ ਐਂਡ ਵਿਓਮਿੰਗ : ਯੂਐਸ ਦਾ ਬਿਅਰਟੂਥ ਹਾਈਵੇ ਵੀ ਬਾਈਕ ਰਾਈਡਿੰਗ ਲਈ ਕਾਫ਼ੀ ਮਸ਼ਹੂਰ ਥਾਵਾਂ ਵਿਚੋਂ ਇਕ ਹੈ। ਇਥੇ 68 ਮੀਲ ਦੀ ਰੌਲਰ - ਕੋਸਟਰ ਰਾਈਡਿੰਗ ਦੇ ਦੌਰਾਨ ਕਈ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੇ ਹਨ। ਜਿਨ੍ਹਾਂ ਵਿਚੋਂ ਇਕ ਹੈ ਹਾਈਵੇ ਦੇ ਨਾਰਥ ਤੋਂ ਲੈ ਕੇ ਸਾਉਥ ਤੱਕ ਦੇ ਕਈ ਸਾਰੇ ਨੈਸ਼ਨਲ ਪਾਰਕ। ਇਥੇ ਅਕਤੂਬਰ ਤੋਂ ਲੈ ਕੇ ਮਈ ਤੱਕ ਪੂਰੀ ਸੜਕ ਬਰਫ਼ ਨਾਲ ਢਕੀ ਹੋਈ ਰਹਿੰਦੀ ਹੈ, ਜਿਸ 'ਤੇ ਰਾਈਡਿੰਗ ਕਰਨਾ ਖਤਰੇ ਤੋਂ ਖਾਲੀ ਨਹੀਂ।