‘ਸਟੈਚੂ ਆਫ ਯੂਨਿਟੀ’ ਤੋਂ ਇਲਾਵਾ ਦੁਨੀਆ ਦੇ ਇਹ 5 ਸਟੈਚੂ ਵੀ ਹਨ ਮਸ਼ਹੂਰ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਭਾਰਤ ਵਿਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਮਤਲਬ ‘ਸਟੈਚੂ ਆਫ ਯੂਨਿਟੀ’ ਦਾ ਬੁੱਧਵਾਰ ਨੂੰ ਅਨਾਵਰਣ ਕਰ ਦਿਤਾ ਗਿਆ ਹੈ। ਇਸ ਬੁੱਤ ਦੀ ਉਚਾਈ 182 ਮੀਟਰ ਮਤਲਬ 522 ਫੁੱਟ ...

Statue of Unity

ਭਾਰਤ ਵਿਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਮਤਲਬ ‘ਸਟੈਚੂ ਆਫ ਯੂਨਿਟੀ’ ਦਾ ਬੁੱਧਵਾਰ ਨੂੰ ਅਨਾਵਰਣ ਕਰ ਦਿਤਾ ਗਿਆ ਹੈ। ਇਸ ਬੁੱਤ ਦੀ ਉਚਾਈ 182 ਮੀਟਰ ਮਤਲਬ 522 ਫੁੱਟ ਦੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਲਾਰਸਨ ਐਂਡ ਟੁਬਰੋ ਨੇ ਦਾਅਵਾ ਕੀਤਾ ਕਿ ਸਟੈਚੂ ਆਫ ਯੂਨਿਟੀ ਵਰਲਡ ਦੀ ਸਭ ਤੋਂ ਉੱਚੀ ਮੂਰਤੀ ਹੈ ਅਤੇ ਇਸ ਨੂੰ ਸਿਰਫ਼ 33 ਮਹੀਨੇ ਦੇ ਰਿਕਾਰਡ ਘੱਟ ਸਮੇਂ ਵਿਚ ਬਣ ਕੇ ਤਿਆਰ ਹੋਈ ਹੈ ਜਦੋਂ ਕਿ ਸਟੈਚੂ ਆਫ ਯੂਨਿਟੀ ਤੋਂ ਪਹਿਲਾਂ ਚੀਨ ਦੀ ਸਪ੍ਰਿੰਗ ਟੈਂਪਲ ਬੁੱਧਾ ਦੀ ਮੂਰਤੀ ਬਣਾਉਣ ਵਿਚ 11 ਸਾਲ ਦਾ ਸਮਾਂ ਲਗਿਆ ਸੀ।

ਜਿਸ ਦਾ ਸਥਾਨ ਹੁਣ ਸਰਦਾਰ ਪਟੇਲ ਦੀ ਮੂਰਤੀ ਨੇ ਲੈ ਲਿਆ ਹੈ। ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੇ ਰੂਪ ਵਿਚ ਸਰਦਾਰ ਵੱਲਭਭਾਈ ਪਟੇਲ ਦਾ ਸਟੈਚਿਊ ਆਫ ਯੂਨਿਟੀ (Statue of Unity) ਦਾ ਬੁੱਧਵਾਰ ਨੂੰ ਗੁਜਰਾਤ ਵਿਚ ਨਰਮਦਾ ਨਦੀ ਦੇ ਕਿਨਾਰੇ 'ਤੇ ਪੀਐਮ ਮੋਦੀ ਨੇ ਪਰਦਾ ਚੁੱਕਿਆ। ਇਹ ਪ੍ਰੋਗਰਾਮ ਸਰਦਾਰ ਪਟੇਲ ਦੀ 31 ਅਕਤੂਬਰ ਨੂੰ ਜੈਯੰਤੀ ਦੇ ਮੌਕੇ 'ਤੇ ਆਯੋਜਿਤ ਕੀਤਾ ਸੀ।

ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ। ਸਰਦਾਰ ਪਟੇਲ ਦੀ 182 ਮੀਟਰ ਉੱਚੀ ਮੂਰਤੀ ਨੂੰ ਸੰਸਾਰ ਦੀ ਸਭ ਤੋਂ ਉੱਚੀ ਮੂਰਤੀ ਦਸਿਆ ਜਾ ਰਿਹਾ ਹੈ। ਗੁਜਰਾਤ ਦੇ ਰਾਜਪਾਲ ਓਪੀ ਕੋਹਲੀ, ਮੁੱਖ ਮੰਤਰੀ ਵਿਜੈ ਰੁਪਾਣੀ, ਗ੍ਰਹਿ ਰਾਜਮੰਤਰੀ ਪ੍ਰਦੀਪ ਸਿੰਘ ਜਡੇਜਾ ਅਤੇ ਮੁੱਖ ਸਕੱਤਰ ਜੇ ਐਨ ਸਿੰਘ ਨੇ ਅਹਿਮਦਾਬਾਦ ਹਵਾਈ ਅੱਡੇ ਉੱਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਭਾਰਤ ਤੋਂ ਇਲਾਵਾ 5 ਸਟੈਚੂ ਅਜਿਹੇ ਹਨ ਜੋ ਦੁਨੀਆ ਭਰ ਵਿਚ ਮਸ਼ਹੂਰ ਹਨ। ਆਓ ਜੀ ਜਾਣਦੇ ਹਾਂ ਇਸ ਦੀ  ਖਾਸੀਅਤ।  

ਸਪ੍ਰਿੰਗ ਟੈਂਪਲ ਬੁੱਧਾ, ਚੀਨ - ਚੀਨ ਦੇ ਹੇਨਾਨ ਪ੍ਰਾਂਤ ਵਿਚ ਲੂਸਾਨ ਨਾਮਕ ਸਥਾਨ ਉੱਤੇ ਸਪ੍ਰਿੰਗ ਟੈਂਪਲ ਬੁੱਧਾ’ ਦਾ ਸਟੈਚੂ 2002 ਵਿਚ ਸਥਾਪਤ ਕੀਤਾ ਗਿਆ ਸੀ। ਇਸ ਮੂਰਤੀ ਦੀ ਉਚਾਈ 153 ਮੀਟਰ ਹੈ।  

ਕਰਾਇਸਟ ਦ ਰੀਡੀਮਰ, ਬ੍ਰਾਜ਼ੀਲ - ਇਹ ਸਟੈਚੂ ਬ੍ਰਾਜ਼ੀਲ ਦੇ ਰਯੋ ਡੀ ਜਿਨੇਰਯੋ ਵਿਚ ਸਥਿਤ ਹੈ। ਇਸ ਦੀ ਸਥਾਪਨਾ 1931 ਵਿਚ ਕੀਤੀ ਗਈ ਸੀ। ਈਸਾ ਮਸੀਹ ਦਾ ਇਹ ਸਟੈਚੂ 39.6 ਮੀਟਰ ਉੱਚਾ ਹੈ। ਲੋਕ ਦੂਰ - ਦੂਰ ਤੋਂ ਇਸ ਨੂੰ ਦੇਖਣ ਆਉਂਦੇ ਹਨ।  

ਸਟੇਚਿਊ ਆਫ ਲਿਬਰਟੀ, ਅਮਰੀਕਾ - ਸਟੇਚਿਊ ਆਫ ਲਿਬਰਟੀ ਦੁਨੀਆ ਭਰ ਵਿਚ ਮਸ਼ਹੂਰ ਹੈ। ਅਮਰੀਕਾ ਦੇ ਨਿਊਯਾਰਕ ਵਿਚ ਸਥਿਤ ਇਸ ਸਟੈਚੂ ਦੀ ਉਚਾਈ 93 ਮੀਟਰ ਹੈ।  

ਉਸ਼ਿਕੂ ਦਾਇਬੁਤਸੂ, ਜਾਪਾਨ - ਸਾਲ 1995 ਵਿਚ ਸਥਾਪਤ ਭਗਵਾਨ ਬੁੱਧ ਦੀ ਇਹ ਮੂਰਤੀ ਜਾਪਾਨ ਦੇ ਉਸ਼ਿਕੂ ਵਿਚ ਸਥਿਤ ਹੈ। ਇਸ ਦੀ ਉਚਾਈ 120 ਮੀਟਰ ਹੈ।  

ਦ ਮਦਰਲੈਂਡ ਕਾਲਸ, ਰੂਸ -  ਰੂਸ ਦੇ ਵੋਲਗੋਗਰੈਡ ਵਿਚ ਸਥਿਤ ਇਸ ਮੂਰਤੀ ਦੀ ਸਥਾਪਨਾ 1967 ਵਿਚ ਕੀਤੀ ਗਈ ਸੀ। ਇਸ ਦੀ ਉਚਾਈ 85 ਮੀਟਰ ਹੈ।