ਭਾਰਤ ਦੇ ਇਸ ਸਥਾਨ 'ਤੇ ਪਹੁੰਚੇ ਖੂਬਸੂਰਤ ਵਿਦੇਸ਼ੀ ਪੰਛੀ, ਦੇਖੋ ਤਸਵੀਰਾਂ!
ਅਜਿਹੀ ਹੀ ਇਕ ਖੂਬਸੂਰਤ ਥਾਂ ਹੈ ਭਰਤਪੁਰ ਬਰਡ ਸੈਂਚੁਰੀ। ਇੱਥੇ ਜਾਣ ਦਾ ਸਮਾਂ 30 ਜਨਵਰੀ ਤਕ ਹੀ...
ਨਵੀਂ ਦਿੱਲੀ: ਭਾਰਤ ਵਿਚ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਵਿਦੇਸ਼ੀ ਪਰਿੰਦੇ ਭਾਰਤ ਦਾ ਰੁਖ ਕਰਦੇ ਹਨ। ਇਹ ਦੇਸ਼ ਦੀਆਂ ਵੱਖ-ਵੱਖ ਝੀਲਾਂ ਅਤੇ ਪਾਣੀ ਵਾਲੀਆਂ ਥਾਵਾਂ ਨੂੰ ਅਪਣਾ ਟਿਕਾਣਾ ਬਣਾਉਣਾ ਹਨ। ਕੁੱਝ ਮਹੀਨੇ ਠਹਿਰਦੇ ਹਨ, ਨਸਲਾਂ ਪੈਦਾ ਕਰਦੇ ਹਨ ਅਤੇ ਫਿਰ ਅਪਣੇ ਵਤਨ ਪਰਤ ਜਾਂਦੇ ਹਨ।
ਅਜਿਹੀ ਹੀ ਇਕ ਖੂਬਸੂਰਤ ਥਾਂ ਹੈ ਭਰਤਪੁਰ ਬਰਡ ਸੈਂਚੁਰੀ। ਇੱਥੇ ਜਾਣ ਦਾ ਸਮਾਂ 30 ਜਨਵਰੀ ਤਕ ਹੀ ਹੈ ਉਸ ਤੋਂ ਬਾਅਦ ਪੰਛੀ ਅਪਣੇ ਵਤਨ ਵਾਪਸ ਚਲੇ ਜਾਣਗੇ। ਬਰਡ ਸੈਂਚੁਰੀ ਵਿਚ ਕਈ ਪ੍ਰਜਾਤੀਆਂ ਦੇ ਪੰਛੀ ਦੇਖਣ ਨੂੰ ਮਿਲਦੇ ਹਨ। ਭਰਤਪੁਰ ਬਰਡ ਸੈਂਚੁਰੀ ਦੀ ਖਾਸੀਅਤ ਇਹ ਹੈ ਕਿ ਸਰਦੀਆਂ ਦੇ ਮੌਸਮ ਵਿਚ ਇੱਥੇ ਦੁਰਲਭ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੀ ਦੇਖਿਆ ਜਾ ਸਕਦਾ ਹੈ।
ਕਿਉਂ ਕਿ ਇਸ ਮੌਸਮ ਵਿਚ ਇਹ ਜਗ੍ਹਾ ਪੰਛੀਆਂ ਦਾ ਦੂਜਾ ਵਸੇਰਾ ਬਣਾ ਜਾਂਦਾ ਹੈ। ਇੱਥੇ ਤੁਸੀਂ ਸਾਈਬੇਰੀ ਸਾਰਸ, ਘੋਮਰਾ, ਜਲਪੰਛੀ, ਲਾਲਸਰ ਬਤਖ਼, ਉਤਰੀ ਸ਼ਾਹ ਚਕਵਾ ਵਰਗੇ ਪੰਛੀ ਦੇਖ ਸਕਦੇ ਹੋ। ਝੀਲ ਕਿਨਾਰੇ ਬੈਠ ਕੇ ਸੁੱਖ, ਫੋਟੋਗ੍ਰਾਫੀ ਦਾ ਲੁਕ, ਨੈਚਰਲ ਸੀਨਰੀਜ, ਗ੍ਰੀਨਰੀ ਅਤੇ ਹੋਰ ਬਹੁਤ ਸਾਰੇ ਜੰਗਲੀ ਜਾਨਵਰਾਂ ਦੇ ਦਰਸ਼ਨ ਕਰ ਸਕਦੇ ਹੋ। ਜੇ ਤੁਸੀਂ ਦਿੱਲੀ ਜਾਂ ਆਸ-ਪਾਸ ਰਹਿੰਦੇ ਹੋ ਤਾਂ ਸਿਰਫ ਦੋ ਦਿਨ ਦੀ ਵੀਕੈਂਡ ਤੇ ਇਸ ਖੂਬਸੂਰਤ ਥਾਂ ਨੂੰ ਇੰਜਾਏ ਕਰ ਕੇ ਵਾਪਸ ਪਰਤ ਸਕਦੇ ਹੋ।
ਭਰਤਪੁਰ ਵਿਚ ਸਥਿਤ ਲੋਹਾਗੜ੍ਹ ਫੋਰਟ ਵੀ ਦੇਖਣਯੋਗ ਹੈ ਇਸ ਫੋਰਟ ਕੋਲ ਤੁਹਾਨੂੰ ਰਾਜਸੀ ਯੁੱਗ ਦੀ ਠਾਠ-ਬਾਠ ਦੇਖਣ ਨੂੰ ਮਿਲੇਗੀ। ਭਰਤਪੁਰ, ਰਾਜਸਥਾਨ ਰਾਜ ਦਾ ਇਕ ਸ਼ਹਿਰ ਹੈ। ਭਰਤਪੁਰ ਬਰਡ ਸੈਂਚੁਰੀ ਅਤੇ ਲੋਹਗੜ੍ਹ ਫੋਰਟ ਇਸ ਥਾਂ ਦੀ ਮਹੱਤਤਾ ਨੂੰ ਕਈ ਗੁਣਾ ਵਧਾਉਂਦੇ ਹਨ। ਇੱਥੇ ਘੁੰਮਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
ਵੈਸੇ ਤਾਂ ਇਹ ਪਾਰਕ ਪੂਰਾ ਸਾਲ ਖੁਲ੍ਹਿਆ ਰਹਿੰਦਾ ਹੈ ਪਰ ਨਵੰਬਰ ਦੇ ਅਖੀਰ ਅਤੇ ਜਨਵਰੀ ਦੇ ਅਖੀਰ ਤਕ ਇੱਥੇ ਘੁੰਮਣ ਦਾ ਬੈਸਟ ਟਾਈਮ ਮੰਨਿਆ ਗਿਆ ਹੈ। ਭਰਤਪੁਰ ਬਰਡ ਸੈਂਚੁਰੀ ਨੂੰ ਕੇਵਲਾਦੇਵ ਨੈਸ਼ਨਲ ਪਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਇਹ ਨਾਮ ਇੱਥੇ ਸਥਿਤ ਭਗਵਾਨ ਸ਼ਿਵ ਮੰਦਰ ਕੇਵਲਾਦੇਵ ਦੇ ਨਾਮ ਤੇ ਰੱਖਿਆ ਗਿਆ ਹੈ।
ਇੱਥੇ ਪਹੁੰਚਣ ਲਈ ਸਭ ਤੋਂ ਨੇੜੇ ਰੇਲਵੇ ਸਟੇਸ਼ਨ ਭਰਤਪੁਰ ਜੰਕਸ਼ਨ ਹੈ। ਦਿੱਲੀ ਤੋਂ ਤੁਸੀਂ ਬਸ ਦੁਆਰਾ ਜਾਂ ਟੈਕਸੀ ਕਰ ਕੇ ਵੀ ਜਾ ਸਕਦੇ ਹੋ। ਬਰਡ ਸੈਂਚੁਰੀ ਵਿਚ ਠਹਿਰਣ ਲਈ ਇਕ ਫਾਸਟੇ ਲਾਜ ਹੈ ਜਿਸ ਨੂੰ ਸ਼ਾਂਤੀ ਕੁਟੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੰਗਲ ਵਿਚ ਬਣੀ ਇਸ ਲਾਜ ਵਿਚ ਮਹਿਮਾਨਾਂ ਦੇ ਰੁਕਣ ਲਈ ਸਿਰਫ 16 ਕਮਰੇ ਹਨ ਅਤੇ ਬੁਕਿੰਗ ਪਹਿਲਾਂ ਹੀ ਕਰਵਾ ਕੇ ਜਾਓ। ਜੇ ਤੁਸੀਂ ਚਾਹੋ ਤਾਂ ਕੋਲ ਹੀ ਸਥਿਤ ਡਾਕ ਬੰਗਲੇ, ਸਕਿਟ ਹਾਉਸ ਜਾਂ ਹੈਰੀਟੇਜ ਹੋਟਲਸ ਵਿਚ ਵੀ ਰਹਿ ਸਕਦੇ ਹੋ।
ਭਰਤਪੁਰ ਬਰਡ ਸੈਂਚੁਰੀ ਵਿਚ ਐਂਟਰੀ ਫੀਸ ਭਾਰਤੀਆਂ ਲਈ 25 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਲਈ 200 ਰੁਪਏ ਹੈ। ਤੁਸੀਂ ਅਪਣੀ ਗੱਡੀ ਵਿਚ ਸ਼ਾਂਤੀ ਕੁਟੀਰ ਤਕ ਜਾ ਸਕਦੇ ਹੋ। ਇੱਥੇ ਗੱਡੀ ਪਾਰਕ ਕਰਨ ਲਈ 50 ਰੁਪਏ ਫੀਸ ਹੈ। ਕੈਮਰਾ ਲੈਜਾਣ ਲਈ 200 ਰੁਪਏ ਦੇਣਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।