ਅਨੋਖੀ ਕੁਦਰਤ ਤੇ ਸ਼ਾਂਤੀ ਵਾਲੇ ਮਸ਼ਹੂਰ ਇਹਨਾਂ ਦੇਸ਼ਾਂ ਦੀ ਕਰੋ ਸੈਰ
ਯੂਰੋਪ ਦਾ ਡੇਨਮਾਰਕ ਖੁਸ਼ ਰਹਿਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਆਉਂਦਾ ਹੈ।
ਨਵੀਂ ਦਿੱਲੀ: ਪਿਛਲੇ ਕੁੱਝ ਦਿਨਾਂ ਵਿਚ ਇਕ ਪ੍ਰਤਿਕਾ ਨੇ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਕੁਦਰਤ ਦੀ ਖੂਬਸੂਰਤੀ ਵੀ ਦੇਖਣ ਲਾਇਕ ਹੈ। ਦੁਨੀਆ ਭਰ ਤੋਂ ਲੱਖਾਂ ਸੈਲਾਨੀ ਇਹਨਾਂ ਦੇਸ਼ਾਂ ਵਿਚ ਅਪਣਾ ਸਟ੍ਰੈਸ ਦੂਰ ਕਰਨ ਆਉਂਦੇ ਹਨ। ਹਜ਼ਾਰਾਂ ਝੀਲਾਂ ਦੀ ਭੂਮੀ ਨਾਲ ਮਸ਼ਹੂਰ ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਇਸ ਦੇਸ਼ ਦੀ ਜਨਸੰਖਿਆ ਮਹਿਜ 55 ਲੱਖ ਹੈ। ਇੱਥੇ ਮਈ ਤੋਂ ਅਗਸਤ ਦੇ ਮਹੀਨੇ ਵਿਚ ਸੂਰਜ ਛੁਪਦਾ ਨਹੀਂ।
ਯਾਨੀ ਰਾਤ ਦੇ ਵਕਤ ਵੀ ਸੂਰਜ ਆਸਮਾਨ ਵਿਚ ਚਮਕਦਾ ਰਹਿੰਦਾ ਹੈ। ਦਸੰਬਰ-ਜਨਵਰੀ ਵਿਚ ਫਿਨਲੈਂਡ ਦੇ ਕਈ ਇਲਾਕਿਆਂ ਵਿਚ ਸੂਰਜ ਹੀ ਨਹੀਂ ਚੜਦਾ। ਯੂਰੋਪ ਦਾ ਡੇਨਮਾਰਕ ਖੁਸ਼ ਰਹਿਣ ਦੇ ਮਾਮਲੇ ਵਿਚ ਦੂਜੇ ਨੰਬਰ ਤੇ ਆਉਂਦਾ ਹੈ। ਇੱਥੇ ਬਹੁਤ ਸ਼ਾਂਤੀ ਹੁੰਦੀ ਹੈ। 57 ਲੱਖ ਦੀ ਅਬਾਦੀ ਵਾਲੇ ਇਸ ਦੇਸ਼ ਦਾ ਕੁਦਰਤੀ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ‘ਲੈਂਡ ਆਫ ਦਾ ਮਿਡਨਾਇਟ ਸਨ’ ਕਹੇ ਜਾਣ ਵਾਲੇ ਯੂਰੋਪੀਅਨ ਦੇਸ਼ ਨਾਰਵੇ ਦੁਨੀਆ ਦਾ ਤੀਜਾ ਸਭ ਤੋਂ ਖੁਸ਼ਹਾਲ ਦੇਸ਼ ਹੈ।
ਇਸ ਨੂੰ ਸੂਰਜ ਚੜਨ ਵਾਲਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਮਈ ਤੋਂ ਜੁਲਾਈ ਤਕ ਲਗਭਗ 76 ਦਿਨਾਂ ਤਕ ਸੂਰਜ ਕਦੇ ਨਹੀਂ ਡੁਬਦਾ। ਇੱਥੇ ਦਾ ਬ੍ਰਿਗੇਨ ਬੰਦਰਗਾਹ ਵਿਸ਼ਵ ਭਰ ਵਿਚ ਪ੍ਰਸਿੱਧ ਹੈ ਅਤੇ ਹਰ ਸਾਲ ਹਜ਼ਾਰਾਂ ਲੋਕ ਇੱਥੇ ਯਾਤਰਾ ਲਈ ਆਉਂਦੇ ਹਨ। ਉੱਤਰ ਪੱਛਮੀ ਯੂਰੋਪ ਵਿਚ ਉਤਰੀ ਅਟਲਾਂਟਿਕ ਵਿਚ ਸਥਿਤ ਆਈਸਲੈਂਡ ਦੇ ਚੌਥੇ ਨੰਬਰ ਦਾ ਸਭ ਤੋਂ ਖੁਸ਼ ਦੇਸ਼ ਦੱਸਿਆ ਜਾਂਦਾ ਹੈ। ਆਈਸਲੈਂਡ ਵਿਚ ਹਰ ਸਾਲ ਲਗਭਗ 10 ਲੱਖ ਯਾਤਰੀ ਆਉਂਦੇ ਹਨ।
ਇੱਥੇ ਹਿਮਨਦ, ਝਰਨੇ, ਜਵਾਲਾਮੁੱਖੀ ਅਤੇ ਜੀਜਰ ਦੇਖਣ ਆਉਂਦੇ ਹਨ। ਇਹ ਇਕ ਪ੍ਰਮੁੱਖ ਸੈਰ ਵਾਲਾ ਸਥਾਨ ਹੈ। ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਦੀ ਸੂਚੀ ਵਿਚ ਨੀਦਰਲੈਂਡ ਪੰਜਵੇ ਸਥਾਨ ਹੈ। ਇੱਕ ਵਿਭਿੰਨ ਭੂਗੋਲਿਕ ਸਥਾਨ ਹੋਣ ਦੇ ਬਾਵਜੂਦ, ਨੀਦਰਲੈਂਡਜ਼ ਦੁਨੀਆ ਦੇ ਸਭ ਤੋਂ ਸਫਲ ਅਤੇ ਖੁਸ਼ਹਾਲ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਇੱਥੇ ਦੋਵੇਂ ਲੋਕ ਅਤੇ ਸੈਰ-ਸਪਾਟੇ ਵਾਲੇ ਸਥਾਨ ਬਹੁਤ ਹੀ ਸੁੰਦਰ ਹਨ।
ਤੁਸੀਂ ਇਸ ਖੂਬਸੂਰਤ ਦੇਸ਼ ਨੂੰ ਭਾਰਤ ਦੀਆਂ ਜ਼ਿਆਦਾਤਰ ਫਿਲਮਾਂ ਵਿਚ ਵੇਖਿਆ ਹੋਵੇਗਾ। ਸਵਿਟਜ਼ਰਲੈਂਡ ਵਿਸ਼ਵ ਦਾ ਛੇਵਾਂ ਖੁਸ਼ਹਾਲ ਦੇਸ਼ ਹੈ। ਇਸ ਦਾ 60 ਫ਼ੀਸਦੀ ਹਿੱਸਾ ਆਲਪਸ ਪਹਾੜਾਂ ਨਾਲ ਢੱਕਿਆ ਹੋਇਆ ਹੈ, ਇਸ ਲਈ ਇੱਥੇ ਬਹੁਤ ਸੁੰਦਰ ਪਹਾੜ, ਪਿੰਡ, ਝੀਲਾਂ ਅਤੇ ਚਰਾਗਾਹਾਂ ਹਨ। ਸਵਿਸ ਲੋਕਾਂ ਦੇ ਜੀਵਨ ਪੱਧਰ ਨੂੰ ਵਿਸ਼ਵ ਵਿਚ ਸਭ ਤੋਂ ਉੱਚੇ ਸਥਾਨਾਂ ਵਿਚ ਗਿਣਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।