ਫਿਲਮਾਂ ਦੇ ਸ਼ੌਕੀਨ ਜ਼ਰੂਰ ਦੇਖਣ ਜਾਓ ਮਸ਼ਹੂਰ ਫ਼ਿਲਮ ਮਿਊਜ਼ਿਅਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਬਹੁਤ ਸਾਰੇ ਲੋਕਾਂ ਨੂੰ ਫ਼ਿਲਮਾਂ ਦੇਖਣ ਦਾ ਸ਼ੌਕ ਹੁੰਦਾ ਹੈ। ਇਹਨਾਂ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਫਰਸਟ ਸ਼ੋਅ ਦੇਖਣ ਥਿਏਟਰ ਵਿਚ ਪਹੁੰਚ ਜਾਂਦੇ ਹਨ...

Film Museum

ਬਹੁਤ ਸਾਰੇ ਲੋਕਾਂ ਨੂੰ ਫ਼ਿਲਮਾਂ ਦੇਖਣ ਦਾ ਸ਼ੌਕ ਹੁੰਦਾ ਹੈ। ਇਹਨਾਂ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਫਰਸਟ ਸ਼ੋਅ ਦੇਖਣ ਥਿਏਟਰ ਵਿਚ ਪਹੁੰਚ ਜਾਂਦੇ ਹਨ। ਅਕਸਰ ਇਹ ਦੇਖਿਆ ਗਿਆ ਹੈ ਕਿ ਫਿਲਮਾਂ ਦੇ ਸ਼ੌਕੀਨ ਲੋਕਾਂ ਨੂੰ ਫ਼ਿਲਮਾਂ ਨਾਲ ਜੁਡ਼ੇ ਕਿੱਸੇ ਅਤੇ ਚੀਜ਼ਾਂ ਵੀ ਕਾਫ਼ੀ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿਚੋਂ ਇਕ ਹਨ ਤਾਂ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ, ਦੁਨੀਆਂ  ਦੇ ਮਸ਼ਹੂਰ ਫ਼ਿਲਮ ਮਿਊਜ਼ਿਅਮ ਦੇ ਬਾਰੇ। 

ਚੀਨ ਨੈਸ਼ਨਲ ਫ਼ਿਲਮ ਮਿਊਜ਼ਿਅਮ : ਬੀਜਿੰਗ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਚੀਨ ਨੈਸ਼ਨਲ ਫ਼ਿਲਮ ਮਿਊਜ਼ਿਅਮ ਬਣਿਆ ਹੋਇਆ ਹੈ, ਜੋ ਲੱਗਭੱਗ 65 ਏਕਡ਼ ਵਿਚ ਫੈਲਿਆ ਹੋਇਆ ਹੈ। ਇਸ ਮਿਊਜ਼ਿਅਮ ਨੂੰ 2005 ਵਿਚ ਬਣਾਇਆ ਗਿਆ ਸੀ। ਮਿਊਜ਼ਿਅਮ ਵਿਚ 1500 ਫ਼ਿਲਮ ਦੇ ਪ੍ਰਿੰਟ, ਫੋਟੋਗ੍ਰਾਫ਼ਸ ਅਤੇ ਕਈ ਐਗਜ਼ੀਬਿਸ਼ਨ ਹਾਲ ਵੀ ਹਨ। ਇਸ ਮਿਊਜ਼ਿਅਮ ਨੂੰ ਦੇਖਣ ਲਈ ਲੋਕ ਹਰ ਸਾਲ ਆਉਂਦੇ ਹਨ।

ਹਾਲੀਵੁਡ ਮਿਊਜ਼ਿਅਮ : ਇਸ ਮਿਊਜ਼ਿਅਮ ਨੂੰ ਵਰਲਡ ਸਿਨੇਮਾ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ, ਜੋ ਹਾਲੀਵੁਡ ਲਈ ਸਮਰਪਤ ਮੰਨਿਆ ਜਾਂਦਾ ਹੈ। ਇਹ ਮਿਊਜ਼ਿਅਮ ਹਾਲੀਵੁਡ ਸਿਟੀ ਵਿਚ ਮੌਜੂਦ ਹੈ। ਇਥੇ ਤੁਹਾਡੇ ਹਾਲੀਵੁਡ ਨਾਲ ਜੁਡ਼ੀਆਂ ਚੀਜ਼ਾਂ ਜਿਵੇਂ ਕਿ ਕੈਮਰਾ, ਕਾਸਟਿਊਮ ਅਤੇ ਪ੍ਰਿੰਟ ਹੋਰ ਆਦਿ ਦੇਖਣ ਨੂੰ ਮਿਲਣਗੇ। ਅੰਦਾਜ਼ਾ ਹੈ ਕਿ ਇਥੇ ਹਰ ਇਕ ਸਾਲ ਵਿਚ ਲੱਗਭੱਗ 50 ਲੱਖ ਤੋਂ ਜ਼ਿਆਦਾ ਲੋਕ ਪਹੁੰਚਦੇ ਹਨ।

ਲੰਡਨ ਫ਼ਿਲਮ ਮਿਊਜ਼ਿਅਮ : ਲੰਦਨ ਫ਼ਿਲਮ ਮਿਊਜ਼ਿਅਮ ਦੀ ਸਥਾਪਨਾ ਫਰਵਰੀ 2008 ਵਿਚ ਹੋਈ, ਜਿਸ ਦੀ ਉਸਾਰੀ ਜੋਨਾਥਨ ਰੇਤ ਵਲੋਂ ਕੀਤਾ ਗਿਆ ਹੈ। ਇਸ ਨੂੰ ਮੂਵੀਅਮ ਆਫ਼ ਲੰਡਨ ਵੀ ਕਿਹਾ ਜਾਂਦਾ ਹੈ। ਇਥੇ ਤੁਹਾਨੂੰ ਫ਼ਿਲਮ ਸੈਟਸ, ਕਾਸਟਿਊਮਜ਼ ਹੋਰ ਆਦਿ ਚੀਜ਼ਾਂ ਦੇਖਣ ਨੂੰ ਮਿਲਣਗੀਆਂ। 

ਮਿਊਜ਼ਿਅਮ ਆਫ਼ ਸਿਨੇਮਾ : ਪੈਰਿਸ ਵਿਚ ਬਣੇ ਮਿਊਜ਼ਿਅਮ ਆਫ਼ ਸਿਨੇਮਾ ਨੂੰ 1936 ਵਿਚ ਬਣਾਇਆ ਗਿਆ। ਇਥੇ ਤੁਹਾਨੂੰ ਸਿਨੇਮਾ ਦੀ ਹਰ ਚੰਗੀ ਫ਼ਿਲਮਾਂ ਦੀ ਕਾਪੀ ਦੇਖਣ ਨੂੰ ਮਿਲਦੀ ਹੈ। ਇੰਨਾ ਹੀ ਨਹੀਂ, ਇਥੇ ਤੁਹਾਨੂੰ ਫ੍ਰੈਂਚ ਸਿਨੇਮਾ ਦਾ ਇਤਹਾਸ ਵੀ ਦੇਖਣ ਨੂੰ ਮਿਲ ਜਾਵੇਗਾ।