'ਜੰਗਲ ਦਾ ਤੋਹਫ਼ਾ' ਕਹਾਉਣ ਵਾਲੇ ਸਥਾਨ 'ਤੇ 12 ਸਾਲ ਬਾਅਦ ਖਿੜਦਾ ਹੈ ਇਹ ਫੁੱਲ

ਏਜੰਸੀ

ਜੀਵਨ ਜਾਚ, ਯਾਤਰਾ

ਜਾਣੋ ਇਸ ਸਥਾਨ ਦੀ ਕੀ ਹੈ ਖ਼ਾਸੀਅਤ

Kodaikanal is perfect honeymoon destination for monsoon

ਨਵੀਂ ਦਿੱਲੀ: ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਣ ਵਿਲਾ ਕੋਡਾਈਕਨਾਲ ਤਮਿਲਨਾਡੂ ਦੇ ਪੱਛਮ ਵਿਚ ਸਥਿਤ ਸ਼ਾਨਦਾਰ ਹਿਲ ਸਟੇਸ਼ਨ ਹੈ। ਖੂਬਸੂਰਤ ਪਹਾੜੀਆਂ ਵਿਚ ਹੀਰੇ ਵਾਂਗ ਸੱਜਿਆ ਹੋਇਆ ਹੈ ਕੋਡਾਈਕਨਾਲ। ਸਮੁੰਦਰ ਤੱਟ ਤੋਂ 2,133 ਮੀਟਰ ਦੀ ਉਚਾਈ ਤੇ ਸਥਿਤ ਕੋਡਾਈਕਨਾਲ ਨੂੰ ਇੱਥੇ ਦੇ ਅਨੋਖੇ ਕੁਦਰਤੀ ਨਜ਼ਾਰਿਆਂ ਕਰ ਕੇ ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਕੋਡਾਈਕਨਾਲ ਦਾ ਅਰਥ ਤਮਿਲ ਭਾਸ਼ਾ ਵਿਚ 'ਜੰਗਲ ਦਾ ਤੋਹਫ਼ਾ' ਹੁੰਦਾ ਹੈ।

ਇਹ ਸਥਾਨ ਸੱਚ ਮੁੱਚ ਹੀ ਕਿਸੇ ਤੋਹਫ਼ੇ ਤੋਂ ਘਟ ਨਹੀਂ। ਇੱਥੇ ਦੀ ਕੁਦਰਤ ਹਰ ਇਕ ਨੂੰ ਅਪਣੇ ਵੱਲ ਆਕਰਸ਼ਿਤ ਕਰਦੀ ਹੈ। ਤਮਿਲਨਾਡੂ ਦੇ ਇਸ ਹਿਲ ਸਟੇਸ਼ਨ ਨੂੰ ਕੁਦਰਤ ਨੇ ਸਦਾ ਖੁਸ਼ਨੁਮਾ ਰਹਿਣ ਵਾਲੇ ਮੌਸਮ ਨਾਲ ਨਿਵਾਜ਼ਿਆ ਹੈ। ਇੱਥੋਂ ਦਾ ਤਾਪਮਾਨ ਪੂਰੇ ਸਾਲ 10 ਤੋਂ 18 ਡਿਗਰੀ 'ਤੇ ਰਹਿੰਦਾ ਹੈ। ਇੱਥੇ ਗਰਮੀ ਦੇ ਮੌਸਮ ਵਿਚ ਲੋਕਾਂ ਦਾ ਇਕੱਠ ਹੁੰਦਾ ਹੈ ਕਿਉਂ ਕਿ ਗਰਮੀ ਦੇ ਮੌਸਮ ਵਿਚ ਇੱਥੇ ਦਾ ਮੌਸਮ ਬਹੁਤ ਹੀ ਠੰਡਾ ਅਤੇ ਸੁਹਾਵਣਾ ਹੁੰਦਾ ਹੈ।

ਮਾਨਸੂਨ ਦੇ ਮੌਸਮ ਨੂੰ ਇੱਥੇ ਆਉਣ ਲਈ ਬੈਸਟ ਟਾਈਮ ਮੰਨਿਆ ਜਾਂਦਾ ਹੈ। ਇੱਥੋਂ ਸਭ ਤੋਂ ਨੇੜੇ 80 ਕਿਲੋਮੀਟਰ ਦੂਰ ਕੋਡਈ ਰੇਲਵੇ ਸਟੇਸ਼ਨ ਹੈ। ਇਸ ਤੋਂ ਇਲਾਵਾ ਹਵਾਈ ਅੱਡਾ ਵੀ ਮਦੁਰੈ ਵਿਚ ਹੈ। ਇਹ 120 ਕਿਲੋਮੀਟਰ ਦੂਰ ਹੈ ਅਤੇ ਇੱਥੋਂ ਬੱਸ ਜਾਂ ਟੈਕਸੀ ਆਰਾਮ ਨਾਲ ਮਿਲ ਜਾਂਦੀ ਹੈ।