ਇਸ ਵਜ੍ਹਾ ਕਰ ਕੇ Train ’ਚ ਨਹੀਂ ਕਰ ਸਕੇ ਸਫ਼ਰ ਤਾਂ ਮਿਲੇਗਾ ਇੰਨਾ Refund, ਜਾਣੋ ਇਹ ਨਿਯਮ

ਏਜੰਸੀ

ਜੀਵਨ ਜਾਚ, ਯਾਤਰਾ

ਜੇ ਕਿਸੇ PNR ਨੰਬਰ ਤੇ ਇਕ ਤੋਂ ਵਧ ਯਾਤਰੀਆਂ ਦੀ ਟਿੱਕਟ ਬੁੱਕ ਹੈ ਅਤੇ ਉਹਨਾਂ ਵਿਚੋਂ ਕਿਸੇ ਇਕ...

Train ticket refund rules indian railway

ਨਵੀਂ ਦਿੱਲੀ: ਸਪੈਸ਼ਲ ਟ੍ਰੇਨਾਂ (Special Trains)  ਵਿਚ ਟਿੱਕਟ ਬੁੱਕ ਕਰਨ ਤੋਂ ਬਾਅਦ ਜੇ ਕਿਸੇ ਯਾਤਰੀ ਨੂੰ ਰੇਲਵੇ ਸਟੇਸ਼ਨ ਤੇ ਕੋਵਿਡ-19 (Covid-19) ਦੇ ਕਿਸੇ ਵੀ ਲੱਛਣ ਕਰ ਕੇ ਯਾਤਰਾ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਵੀ ਰੇਲਵੇ ਟਿੱਕਟ ਦਾ ਪੂਰਾ ਪੈਸਾ ਰਿਫੰਡ (Train Ticket Refund) ਕਰੇਗਾ। ਰੇਲਵੇ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਰੇਲਵੇ ਨੇ ਦਸਿਆ ਕਿ ਗ੍ਰਹਿ ਵਿਭਾਗ  (Ministry of Home Affairs) ਦੀਆਂ ਗਾਈਡਲਾਈਨਾਂ ਮੁਤਾਬਕ ਯਾਤਰੀਆਂ ਦੀ ਸਪੈਸ਼ਲ ਟ੍ਰੇਨਾਂ ਵਿਚ ਯਾਤਰਾ ਕਰਨ ਤੋਂ ਪਹਿਲਾਂ ਹੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਸਕ੍ਰੀਨਿੰਗ ਦੌਰਾਨ ਜੇ ਕੋਈ ਯਾਤਰੀ ਨੂੰ ਟ੍ਰੈਵਲ ਲਈ ਅਨਫਿਟ ਪਾਇਆ ਜਾਂਦਾ ਹੈ ਤਾਂ ਉਸ ਨੂੰ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਟਿੱਕਟ ਦਾ ਪੂਰਾ ਪੈਸਾ ਰਿਫੰਡ ਕੀਤਾ ਜਾਵੇਗਾ।

ਰੇਲਵੇ ਨੇ ਦਸਿਆ ਕਿ PNR ਤੇ ਇਕ ਪੈਸੇਂਜ਼ਰ ਦੌਰਾਨ ਅਨਫਿਟ ਪਾਇਆ ਜਾਂਦਾ ਹੈ ਤਾਂ ਉਸ ਨੂੰ ਟਿਕਟ ਦਾ ਪੂਰਾ ਰਿਫੰਢ ਮਿਲੇਗਾ। ਜੇ ਕਿਸੇ PNR ਨੰਬਰ ਤੇ ਇਕ ਤੋਂ ਵਧ ਯਾਤਰੀਆਂ ਦੀ ਟਿੱਕਟ ਬੁੱਕ ਹੈ ਅਤੇ ਉਹਨਾਂ ਵਿਚੋਂ ਕਿਸੇ ਇਕ ਨੂੰ ਟ੍ਰੈਵਲ ਲਈ ਅਨਫਿਟ ਪਾਇਆ ਜਾਂਦਾ ਹੈ ਇਸ ਪੀਐਨਆਰ ਵਾਲੇ ਸਾਰੇ ਯਾਤਰੀ ਟ੍ਰੈਵਲ ਕਰਨ ਤੋਂ ਮਨ੍ਹਾ ਕਰਦੇ ਹਨ ਤਾਂ ਸਾਰੇ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ।

ਜੇ ਕਿਸੇ ਇਕ PNR ਦੇ ਇਕ ਪੈਸੇਂਜ਼ਰ ਨੂੰ ਅਨਫਿਟ ਪਾਇਆ ਜਾਂਦਾ ਹੈ ਪਰ ਹੋਰ ਸਾਰੇ ਪੈਂਜੇਸਰ ਨੂੰ ਅਨਫਿਟ ਪਾਇਆ ਜਾਂਦਾ ਹੈ ਪਰ ਹੋਰ ਸਾਰੇ ਯਾਤਰੀ ਟ੍ਰੈਵਲ ਕਰਨਾ ਚਾਹੁੰਦੇ ਹਨ ਤਾਂ ਅਜਿਹੀ ਸਥਿਤੀ ਵਿਚ ਕੇਵਲ ਉਸੇ ਯਾਤਰੀ ਨੂੰ ਫੁਲ ਰਿਫੰਡ ਕੀਤਾ ਜਾਵੇਗਾ ਜੋ ਟ੍ਰੈਵਲ ਲਈ ਅਨਫਿਟ ਪਾਇਆ ਜਾਂਦਾ ਹੈ।

ਰੇਲਵੇ ਨੇ ਦਸਿਆ ਕਿ ਟ੍ਰੈਵਲ ਤੋਂ ਪਹਿਲਾਂ ਜੇ ਕਿਸੇ ਯਾਤਰੀ ਨੂੰ ਅਨਫਿਟ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ TTE ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ TTE ਸਰਟੀਫਿਕੇਟ ਦੀ ਮਦਦ ਨਾਲ ਆਨਲਾਈਨ TDR (Ticket Deposit Receipt) ਫਾਇਲ ਕਰ ਰਿਫੰਡ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਯਾਤਰਾ ਦੀ ਤਰੀਖ ਤੋਂ 10 ਦਿਨ ਦੇ ਅੰਦਰ ਪੂਰਾ ਕਰਨਾ ਪਵੇਗਾ। ਰੇਲਵੇ ਨੇ 30 ਜੂਨ ਤੱਕ ਯਾਤਰਾ ਲਈ ਪਹਿਲਾਂ ਤੋਂ ਬੁੱਕ ਕਰਵਾਈਆਂ ਗਈਆਂ ਸਾਰੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ ਹਨ।

ਰੇਲਵੇ ਵਿਭਾਗ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਸੀ ਕਿ ਸਾਰੀਆਂ ਟਿਕਟਾਂ 'ਤੇ ਪੂਰਾ ਰਿਫੰਡ ਦਿੱਤਾ ਜਾਵੇਗਾ ਯਾਨੀ ਯਾਤਰੀਆਂ ਤੋਂ ਕੈਂਸਲ ਕਰਨ ਦਾ ਖਰਚਾ ਨਹੀਂ ਲਿਆ ਜਾਵੇਗਾ। ਰੇਲਵੇ ਬੋਰਡ ਪੈਸੈਂਜਰ ਮਾਰਕੀਟਿੰਗ ਡਾਇਰੈਕਟਰ ਦੁਆਰਾ ਜਾਰੀ ਨੋਟੀਫਿਕੇਸ਼ਨ ਵਿਚ ਇਹ ਕਿਹਾ ਗਿਆ ਹੈ ਕਿ ਮੇਲ, ਐਕਸਪ੍ਰੈਸ, ਯਾਤਰੀ ਅਤੇ ਉਪਨਗਰ ਸਮੇਤ ਸਾਰੀਆਂ ਰੇਲ ਗੱਡੀਆਂ ਕੈਂਸਲ ਕਰ ਦਿੱਤੀਆਂ ਗਈਆਂ ਹਨ।

ਪਰ ਲੇਬਰ ਸਪੈਸ਼ਲ ਰੇਲ ਅਤੇ 12 ਮਈ ਤੋਂ ਸ਼ੁਰੂ ਕੀਤੀਆਂ ਵਿਸ਼ੇਸ਼ ਰੇਲ ਗੱਡੀਆਂ ਚੱਲਦੀਆਂ ਰਹਿਣਗੀਆਂ। ਇਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਕੈਂਸਲ ਨਹੀਂ ਕੀਤੀਆਂ ਗਈਆਂ। 17 ਮਈ ਤੱਕ ਹੋਰ ਸਾਰੀਆਂ ਰੇਲ ਗੱਡੀਆਂ ਦੀਆਂ ਟਿਕਟਾਂ ਪਹਿਲਾਂ ਹੀ ਕੈਂਸਲ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਰੇਲਵੇ ਨੇ ਨਿਯਮਤ ਟ੍ਰੇਨਾਂ ਦੀ ਟਿਕਟ ਬੁਕਿੰਗ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।