ਇਨ੍ਹਾਂ ਸ਼ਹਿਰਾਂ ਵਿਚ ਰਹਿਣ 'ਤੇ ਸਰਕਾਰ ਦਿੰਦੀ ਹੈ ਪੈਸੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਅਪਣੇ ਕਾਰੋਬਾਰ ਜਾਂ ਨੌਕਰੀ ਲਈ ਅਪਣਾ ਸ਼ਹਿਰ ਜਾਂ ਪਿੰਡ ਛੱਡ ਕੇ ਦੂਜੀ ਜਗ੍ਹਾ ਜਾਂਦੇ ਹਨ ਅਤੇ ਕਮਾਈ ਦੇ ਸਾਧਨ ਲੱਭਦੇ ਹਨ। ਇਸ ਲਈ...

Amsterdam

ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਅਪਣੇ ਕਾਰੋਬਾਰ ਜਾਂ ਨੌਕਰੀ ਲਈ ਅਪਣਾ ਸ਼ਹਿਰ ਜਾਂ ਪਿੰਡ ਛੱਡ ਕੇ ਦੂਜੀ ਜਗ੍ਹਾ ਜਾਂਦੇ ਹਨ ਅਤੇ ਕਮਾਈ ਦੇ ਸਾਧਨ ਲੱਭਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਉੱਥੇ ਦੀ ਸਰਕਾਰ ਅਪਣੇ ਲੋਕਾਂ ਲਈ ਨਵੇਂ ਰੁਜ਼ਗਾਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਅਪਣੇ ਪੈਰਾਂ 'ਤੇ ਖੜੇ ਹੋਣ ਦੇ ਨਵੇਂ ਮੌਕੇ ਪੈਦਾ ਕਰੇ। ਅਜਿਹੀ ਹੀ ਸੋਚ ਦੇ ਨਾਲ ਦੁਨਿਆਂ ਭਰ ਦੇ ਕਈ ਸ਼ਹਿਰ ਹਨ ਜਿੱਥੇ ਦੀ ਸਰਕਾਰ ਦੇ ਵਲੋਂ ਲੋਕਾਂ ਨੂੰ ਪੈਸੇ ਦਿਤੇ ਜਾਂਦੇ ਹਨ ਤਾਕਿ ਉਨ੍ਹਾਂ ਨੂੰ ਦੂਜੀ ਜਗ੍ਹਾ ਨਾ ਜਾਣਾ ਪਵੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸ਼ਹਿਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਦੀ ਸਰਕਾਰ ਦੇ ਤੋਂ ਲੋਕਾਂ ਨੂੰ ਉਥੇ ਰਹਿਣ ਦੇ ਪੈਸੇ ਦਿਤੇ ਜਾਂਦੇ ਹਨ।  

ਕੈਨੇਡਾ, ਸਸਕੇਚੇਵਾਨ : ਕੈਨੇਡਾ ਦੇ ਇਸ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਵਿਚੋਂ ਜੋ ਵੀ ਗ੍ਰੈਜੁਏਟ ਹੁੰਦਾ ਹੈ ਉਸ ਨੂੰ ਸਰਕਾਰ 20 ਹਜ਼ਾਰ ਡਾਲਰ ਦਿੰਦੀ ਹੈ। ਸਰਕਾਰ ਇਹ ਪੈਸੇ ਲੋਕਾਂ ਨੂੰ ਖ਼ੁਦ ਦਾ ਬਿਜ਼ਨਸ ਖੋਲ੍ਹਣ ਲਈ ਦਿੰਦੀ ਹੈ।  

ਅਮਰੀਕਾ, ਡੇਟ੍ਰੋਇਟ ਮਿਸ਼ਿਗਨ : ਇਸ ਛੋਟੇ ਜਿਹੇ ਸ਼ਹਿਰ ਵਿਚ ਕੰਮ ਨਹੀਂ ਆਉਣ ਦੇ ਕਾਰਨ ਇੱਥੇ ਦੀ ਅਬਾਦੀ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਸੀ। ਇਸ ਕਾਰਨ ਸਰਕਾਰ ਨੇ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਚਲਦੇ ਜੋ ਵੀ ਇੱਥੇ ਰਹੇਗਾ ਉਸ ਨੂੰ ਅਪਣਾ ਕੰਮ ਸ਼ੁਰੂ ਕਰਨ ਦੇ ਕੁੱਝ ਪੈਸੇ ਦਿਤੇ ਜਾਣਗੇ। 

ਕੈਨੇਡਾ, ਨਾਇਗਰਾ ਫਾਲ : ਨਾਇਗਰਾ ਫਾਲ ਕੈਨੇਡਾ ਅਤੇ ਅਮਰੀਕਾ ਦਾ ਸੱਭ ਤੋਂ ਖ਼ੂਬਸੂਰਤ ਅਤੇ ਉੱਚਾ ਵਾਟਰ ਫਾਲ ਹੈ। ਇੱਥੇ  ਦੇ ਗ੍ਰੈਜੁਏਟ ਲੋਕਾਂ ਨੂੰ ਵੀ ਸਰਕਾਰ ਬਿਜ਼ਨਸ ਸ਼ੁਰੂ ਕਰਨ ਲਈ ਪੈਸੇ ਦਿੰਦੀ ਹੈ ਪਰ ਦੋ ਸਾਲ ਬਾਅਦ ਸਰਕਾਰ ਦੁਆਰਾ ਦਿਤੇ ਗਏ ਪੈਸਿਆਂ ਨੂੰ ਕਿਸ਼ਤਾਂ ਦੇ ਹਿਸਾਬ ਨਾਲ ਚੁਕਾਉਣਾ ਵੀ ਪੈਂਦਾ ਹੈ। 

ਸਪੇਨ, ਪੋਨਗਾ : ਇਸ ਛੋਟੇ ਅਤੇ ਖ਼ੂਬਸੂਰਤ ਸ਼ਹਿਰ ਨੂੰ ਦੇਖਣ ਲਈ ਸੈਲਾਨੀ ਦੂਰ - ਦੂਰ ਤੋਂ ਆਉਂਦੇ ਹਨ। ਇਥੇ ਦੀ ਸਰਕਾਰ ਨੇ ਇਸ ਪਿੰਡ ਲਈ ਇਕ ਖ਼ਾਸ ਕਾਨੂੰਨ ਬਣਾਇਆ ਹੈ, ਜਿਸ ਦੇ ਚਲਦੇ ਇਸ ਪਿੰਡ ਵਿਚ ਰਹਿਣ ਵਾਲੇ ਹਰ ਜੋੜੇ ਨੂੰ ਸਰਕਾਰ ਪੈਸੇ ਦਿੰਦੀ ਹੈ। 

ਨੀਦਰਲੈਂਡ, ਐਂਸਟਰਡੈਮ : ਨੀਦਰਲੈਂਡ ਦੇ ਇਹ ਸੱਭ ਤੋਂ ਖ਼ੂਬਸੂਰਤ ਸ਼ਹਿਰ ਹਿਊਮੈਨਿਟਿਜ਼ ਅਤੇ ਸੋਸ਼ਲ ਸਾਇੰਸ ਦੀ ਪੜਾਈ ਲਈ ਦੇਸ਼ - ਵਿਦੇਸ਼ ਵਿਚ ਮਸ਼ਹੂਰ ਹੈ। ਇਸ ਸ਼ਹਿਰ ਦੀ ਸਰਕਾਰ ਦੇ ਅਨੁਸਾਰ ਇਥੇ ਰਹਿਣ ਵਾਲੇ ਹਰ ਮਨੁੱਖ ਨੂੰ 67 ਹਜ਼ਾਰ ਰੂਪਏ ਦਿਤੇ ਜਾਂਦੇ ਹਨ।