ਨਵੀਂ ਦਿੱਲੀ: ਜੇ ਤੁਸੀਂ ਲੱਦਾਖ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਭਾਰਤੀ ਰੇਲਵੇ ਤੁਹਾਡੇ ਲਈ ਇਕ ਖ਼ਾਸ ਟੂਰ ਪੈਕੇਜ ਲੈ ਕੇ ਆਈ ਹੈ। ਇਸ ਟੂਰ ਦੀ ਸ਼ੁਰੂਆਤ ਤਾਂ ਭੋਪਾਲ ਤੋਂ ਹੋਵੇਗੀ ਪਰ ਦਿੱਲੀ ਤੋਂ ਵੀ ਹਿੱਸਾ ਬਣਿਆ ਜਾ ਸਕਦਾ ਹੈ। ਇਸ ਟੂਰ ਦਾ ਨਾਮ ਹੈ 'Magnificent Ladakh'। ਇਸ ਟੂਰ ਦੌਰਾਨ ਲੇਹ, ਨੁਬਰਾ ਅਤੇ ਪੰਗੋਂਗ ਦੀ ਯਾਤਰਾ ਹੋਵੇਗੀ। ਇਸ ਦੀ ਸ਼ੁਰੂਆਤ 1 ਅਗਸਤ ਤੋਂ ਹੋਵੇਗੀ। 2 ਅਗਸਤ ਨੂੰ ਯਾਤਰੀ ਦਿੱਲੀ ਤੋਂ ਲੇਹ ਲਈ ਫਲਾਈਟ ਲੈਣਗੇ।
ਇਸ ਸਫ਼ਰ ਨੂੰ ਯਾਤਰੀ ਜੈਟ ਏਅਰਵੇਜ਼ ਦੀ ਸਪਾਈਜ਼ ਜੈਟ ਫਲਾਈਟ ਨਾਲ ਤੈਅ ਕਰਨਗੇ। ਇਹ ਕੁੱਲ 6 ਰਾਤਾਂ ਅਤੇ 7 ਦਿਨਾਂ ਦਾ ਟੂਰ ਹੈ। ਇਸ ਟੂਰ ਤੇ 55 ਹਜ਼ਾਰ 300 ਰੁਪਏ ਖਰਚ ਕਰਨੇ ਪੈਣਗੇ। ਜਦਕਿ ਡਬਲ ਸਿਟਿੰਗ ਲਈ 47 ਹਜ਼ਾਰ 500 ਰੁਪਏ ਪ੍ਰਤੀ ਵਿਅਕਤੀ ਖਰਚ ਹੋਵੇਗਾ ਅਤੇ ਟ੍ਰਿਪਲ ਸਿਟਿੰਗ ਲਈ 46 ਹਜ਼ਾਰ 500 ਰੁਪਏ ਦਾ ਖਰਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹੋਵੇਗਾ। ਇਸ ਦੀ ਵੈਬ ਸਾਈਟ ਵੀ ਦਿੱਤੀ ਜਾ ਰਹੀ ਹੈ ਜਿਸ ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਨਾਲ ਟੂਰ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਯਾਤਰਾ ਦੇ ਪਹਿਲੇ ਦਿਨ ਲੇਹ ਅਤੇ ਸ਼੍ਰੀਨਗਰ ਰੂਟ ਤੇ ਬਣਿਆ 'Hall of Fame' ਮਿਊਜ਼ੀਅਮ ਦਿਖਾਇਆ ਜਾਵੇਗਾ। ਇਸ ਤੋਂ ਬਾਅਦ ਪੱਥਰ ਸਾਹਿਬ ਗੁਰਦੁਆਰਾ, ਸ਼ਾਂਤੀ ਸੁਤਪਾ, ਮੈਗਨੇਟਿਕ ਹਿਲ ਜਿਵੇਂ ਕਈ ਖੂਬਸੂਰਤ ਜਗ੍ਹਾ ਦੀ ਸੈਰ ਕੀਤੀ ਜਾਵੇਗੀ। ਦੂਜੇ ਦਿਨ ਨੁਬਰਾ ਘਾਟੀ ਦੀ ਸੈਰ ਕਰਵਾਈ ਜਾਵੇਗੀ। ਨੁਬਰਾ ਘਾਟੀ ਦਾ ਪ੍ਰਾਚੀਨ ਨਾਮ ਡੁਮਰਾ ਹਨ ਜਿਸ ਦਾ ਅਰਥ ਹੈ ਫੁੱਲਾਂ ਦੀ ਘਾਟੀ।
ਤੀਜੇ ਦਿਨ ਪੈਂਗੋਂਗ ਦੀ ਸੈਰ ਹੋਵੇਗੀ। ਇਹ ਝੀਲ ਨਮਕੀਨ ਪਾਣੀ ਦੀ ਝੀਲ ਹੈ। ਟੂਰ ਪੈਕੇਜ ਵਿਚ ਲੱਦਾਖ ਦੇ ਕਈ ਦੂਜੇ ਟੂਰਿਸਟ ਪਲੇਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਜੁੜੀ ਹੋਰ ਜਾਣਕਾਰੀ ਲਈ ਇੱਥੇ ਕਲਿਕ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਟੂਰ ਦੌਰਾਨ ਯਾਤਰੀਆਂ ਲਈ ਬ੍ਰੇਕਫਾਸਟ, ਲੰਚ ਅਤੇ ਡਿਨਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਾਸਤੇ ਹਵਾਈ ਸਫਰ ਦਾ ਪ੍ਰਬੰਧ ਵੀ ਹੋਵੇਗਾ।